ਦੇਸ਼ ਦੇ ਕਈ ਹਿੱਸਿਆਂ ਵਿੱਚ ਸ਼ਰਾਬ ਵੇਚਣ ਤੋਂ ਇਲਾਵਾ ਪੀਣ ਲਈ ਵੀ ਪਰਮਿਟ ਲੈਣਾ ਪੈਂਦਾ ਹੈ। ਸਰਕਾਰ ਨੇ ਇਸ ਨੂੰ ਲੈ ਕੇ ਕਾਨੂੰਨ ਬਣਾਇਆ ਹੈ। ਇਸ ਵਿੱਚ ਸੂਬਾ ਸਰਕਾਰਾਂ ਆਪਣੇ ਹਿਸਾਬ ਨਾਲ ਕਾਨੂੰਨ ਜੋੜਦੀਆਂ ਹਨ। ਕਈ ਥਾਵਾਂ ਉੱਤੇ ਤਾਂ ਸ਼ਰਾਬ ਪੀਣ ਲਈ ਪਰਮਿਟ ਲੈਣਾ ਬੇਹੱਦ ਜ਼ਰੂਰੀ ਹੈ। ਮਹਰਾਸ਼ਟਰ ਤੇ ਗੁਜਰਾਤ ਵਿੱਚ ਸ਼ਰਾਬ ਪੀਣ ਦੇ ਲਈ ਵਿਅਕਤੀਗਤ ਪਰਮਿਟ ਦੀ ਲੋੜ ਪੈਂਦੀ ਹੈ। ਇੱਥੇ ਪਰਮਿਟ ਆਮ ਤੌਰ ਉੱਤੇ 1 ਜਾਂ 3 ਸਾਲ ਲਈ ਜਾਰੀ ਕੀਤਾ ਜਾਂਦਾ ਹੈ। ਜਦੋਂ ਕਿ ਕਈ ਸੂਬਿਆਂ ਵਿੱਚ ਪਰਮਿਟ ਦੀ ਕੋਈ ਵੀ ਲੋੜ ਨਹੀਂ ਪੈਂਦੀ ਹੈ। ਸ਼ਰਾਬ ਪੀਣ ਲਈ ਬਣੇ ਲਾਇਸੈਂਸ ਦੇ ਤੁਹਾਨੂੰ ਕਈ ਫ਼ਾਇਦੇ ਮਿਲਦੇ ਹਨ। ਜਿਸ ਤੋਂ ਬਾਅਦ ਸ਼ਰਾਬ ਪੀਣਾ ਤੇ ਖ਼ਰੀਦਣਾ ਕਾਨੂੰਨੀ ਹੋ ਜਾਂਦਾ ਹੈ