ਕੁਝ ਸਾਵਧਾਨੀਆਂ ਅਤੇ ਸਮਾਰਟ ਤਰੀਕਿਆਂ ਨਾਲ ਤੁਸੀਂ ਆਪਣੇ LPG ਗੈਸ ਸਿਲੰਡਰ ਨੂੰ ਲਗਭਗ 20 ਦਿਨ ਤੱਕ ਵੱਧ ਚਲਾ ਸਕਦੇ ਹੋ।

ਇਹ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ ਤੁਹਾਡੀ ਰਸੋਈ ਦੇ ਖਰਚੇ ਨੂੰ ਘਟਾਉਂਦੇ ਹਨ ਅਤੇ ਹਰ ਮਹੀਨੇ ਵਧੀਆ ਬਚਤ ਕਰਨ ਵਿੱਚ ਮਦਦ ਕਰਦੇ ਹਨ।

ਪ੍ਰੈਸ਼ਰ ਕੁੱਕਰ ਖਾਣਾ ਪਕਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿਉਂਕਿ ਇਹ ਘੱਟ ਸਮੇਂ ਵਿੱਚ ਖਾਣਾ ਪਕਾ ਦਿੰਦਾ ਹੈ।

ਦਾਲ, ਚਾਵਲ, ਛੋਲੇ ਆਦਿ ਕੁਝ ਵੀ ਜੋ ਪੱਕਣ ਵਿੱਚ ਵਧੇਰੇ ਸਮਾਂ ਲੈਂਦਾ ਹੈ, ਉਹ ਪ੍ਰੈਸ਼ਰ ਕੁੱਕਰ ਵਿੱਚ ਬਣਾਓ। ਇਸ ਨਾਲ ਤੁਹਾਡੀ ਗੈਸ 40-50% ਤੱਕ ਬਚ ਸਕਦੀ ਹੈ।

ਖਾਣਾ ਬਣਾਉਣ ਤੋਂ ਪਹਿਲਾਂ ਸਾਰੀ ਤਿਆਰੀ ਕਰ ਲਓ। ਸਬਜ਼ੀਆਂ ਧੋ ਕੇ ਕੱਟ ਲਓ, ਮਸਾਲੇ ਨੇੜੇ ਰੱਖੋ ਅਤੇ ਹੋਰ ਸਾਰਾ ਸਾਮਾਨ ਪਹਿਲਾਂ ਹੀ ਇਕੱਠਾ ਕਰ ਲਓ। ਇਸ ਨਾਲ ਸਮਾਂ ਅਤੇ ਗੈਸ ਦੋਵੇਂ ਬਚਣਗੇ।

ਜੇ ਬਰਨਰ 'ਚ ਗੰਦਗੀ ਹੋਵੇ ਤਾਂ ਆਂਚ ਪੀਲੀ ਹੋ ਸਕਦੀ ਹੈ, ਜਿਸ ਨਾਲ ਗੈਸ ਬਰਬਾਦ ਹੁੰਦੀ ਹੈ।

ਜੇ ਬਰਨਰ 'ਚ ਗੰਦਗੀ ਹੋਵੇ ਤਾਂ ਆਂਚ ਪੀਲੀ ਹੋ ਸਕਦੀ ਹੈ, ਜਿਸ ਨਾਲ ਗੈਸ ਬਰਬਾਦ ਹੁੰਦੀ ਹੈ।

ਬਰਨਰ ਦੀ ਸਮੇਂ-ਸਮੇਂ ਸਫਾਈ ਕਰੋ ਤਾਂ ਕਿ ਆਂਚ ਨੀਲੀ ਰਹੇ ਅਤੇ ਗੈਸ ਦੀ ਪੂਰੀ ਵਰਤੋਂ ਹੋਵੇ।

ਗੈਸ ਵੱਧ ਖਰਚ ਹੋਣ ਤੋਂ ਬਚਣ ਲਈ ਸਪਾਟ ਤਲੇ ਵਾਲੇ ਬਰਤਨ ਵਰਤੋ।

ਗੈਸ ਵੱਧ ਖਰਚ ਹੋਣ ਤੋਂ ਬਚਣ ਲਈ ਸਪਾਟ ਤਲੇ ਵਾਲੇ ਬਰਤਨ ਵਰਤੋ।

ਗੋਲ ਜਾਂ ਮੁੜੇ ਤਲੇ ਵਾਲੇ ਬਰਤਨ ਨਾ ਵਰਤੋਂ। ਖਾਣਾ ਬਣਾਉਂਦੇ ਸਮੇਂ ਬਰਤਨ ਨੂੰ ਢੱਕ ਕੇ ਪਕਾਓ, ਇਸ ਨਾਲ ਖਾਣਾ ਤੇਜ਼ੀ ਨਾਲ ਪਕਦਾ ਹੈ ਤੇ ਗੈਸ ਘੱਟ ਲੱਗਦੀ ਹੈ।

ਫਰਿੱਜ ਵਿੱਚ ਰੱਖੀਆਂ ਚੀਜ਼ਾਂ, ਜਿਵੇਂ ਸਬਜ਼ੀ ਜਾਂ ਦੁੱਧ, ਤੁਰੰਤ ਗੈਸ 'ਤੇ ਨਾ ਰੱਖੋ।

ਫਰਿੱਜ ਵਿੱਚ ਰੱਖੀਆਂ ਚੀਜ਼ਾਂ, ਜਿਵੇਂ ਸਬਜ਼ੀ ਜਾਂ ਦੁੱਧ, ਤੁਰੰਤ ਗੈਸ 'ਤੇ ਨਾ ਰੱਖੋ।

ਪਹਿਲਾਂ ਕੁਝ ਸਮੇਂ ਲਈ ਬਾਹਰ ਰੱਖੋ ਤਾਂ ਜੋ ਉਹ ਸਧਾਰਨ ਤਾਪਮਾਨ 'ਤੇ ਆ ਜਾਵੇ। ਠੰਢੀਆਂ ਚੀਜ਼ਾਂ ਨੂੰ ਗਰਮ ਕਰਨ ਵਿੱਚ ਵੱਧ ਗੈਸ ਲੱਗਦੀ ਹੈ।