ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਇੱਕ ਵਾਰ ਫਿਰ ਇਕੱਠਿਆਂ ਦੇਖਿਆ ਗਿਆ ਹੈ। ਵਿਆਹ ਦੀਆਂ ਖਬਰਾਂ ਵਿਚਾਲੇ ਪਰਿਣੀਤੀ ਲਗਾਤਾਰ ਰਾਘਵ ਚੱਢਾ ਨਾਲ ਨਜ਼ਰ ਆ ਰਹੀ ਹੈ।



ਬਾਲੀਵੁੱਡ ਅਦਾਕਾਰਾ ਪਰਿਣੀਤੀ ਅਤੇ 'ਆਪ' ਨੇਤਾ ਰਾਘਵ ਚੱਢਾ ਏਅਰਪੋਰਟ 'ਤੇ ਇਕੱਠੇ ਨਜ਼ਰ ਆਏ।



ਖਬਰ ਹੈ ਕਿ ਪਰਿਣੀਤੀ ਅਤੇ ਰਾਘਵ ਦੀ ਰੋਕਾ ਸੈਰੇਮਨੀ ਜਲਦ ਹੀ ਹੋ ਸਕਦੀ ਹੈ।



ਇਸ ਸਭ ਦੇ ਵਿਚਕਾਰ, ਅਫਵਾਹਾਂ ਵਾਲੇ ਜੋੜੇ ਨੂੰ ਏਅਰਪੋਰਟ 'ਤੇ ਪਪਰਾਜ਼ੀ ਤੋਂ ਬਚਦੇ ਹੋਏ ਦੇਖਿਆ ਗਿਆ।



ਪਿਛਲੇ ਕੁਝ ਦਿਨਾਂ ਤੋਂ ਪਰਿਣੀਤੀ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ, ਜੋੜੇ ਨੇ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ।



ਇਸ ਤੋਂ ਪਹਿਲਾਂ ਵੀ ਦੋਵਾਂ ਨੂੰ ਲੰਚ ਜਾਂ ਏਅਰਪੋਰਟ 'ਤੇ ਇਕੱਠੇ ਸਪਾਟ ਕੀਤਾ ਜਾ ਚੁੱਕਾ ਹੈ।



ਗਾਇਕ ਹਾਰਡੀ ਸੰਧੂ ਅਤੇ 'ਆਪ' ਸੰਸਦ ਮੈਂਬਰ ਸੰਜੀਵ ਅਰੋੜਾ ਨੇ ਪਰਿਣੀਤੀ ਅਤੇ ਰਾਘਵ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਰਿਸ਼ਤੇ 'ਤੇ ਮੋਹਰ ਲਾਈ।



ਪਿਛਲੇ ਕੁਝ ਦਿਨਾਂ ਤੋਂ ਪਰਿਣੀਤੀ ਅਤੇ ਰਾਘਵ ਚੱਢਾ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹਾਲ ਵਿੱਚ ਪਰਿਣੀਤੀ ਦੀ ਭੈਣ ਪ੍ਰਿਯੰਕਾ ਚੋਪੜਾ ਵੀ ਆਪਣੇ ਪੂਰੇ ਪਰਿਵਾਰ ਦੇ ਨਾਲ ਇੰਡੀਆ ਆਈ ਹੋਈ ਹੈ।



ਅਦਾਕਾਰਾ ਪਰਿਣੀਤੀ ਚੋਪੜਾ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।



ਪਰਿਣੀਤੀ ਚੋਪੜਾ ਜੋ ਕਿ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਚਮਕੀਲਾ’ ਵਿੱਚ ਨਜ਼ਰ ਆਵੇਗੀ। ਹਾਲ ਵਿੱਚ ਇਸ ਫ਼ਿਲਮ ਦੀ ਸ਼ੂਟਿੰਗ ਪੂਰੀ ਹੋਈ ਹੈ। ‘ਚਮਕੀਲਾ’ ਫ਼ਿਲਮ ’ਚ ਅਮਰਜੋਤ ਦਾ ਕਿਰਦਾਰ ਨਿਭਾਅ ਰਹੀ ਅਦਾਕਾਰਾ ਪਰਿਣੀਤੀ ਚੋਪੜਾ।