IPL 2023 ਵਿਚਾਲੇ ਪੰਜਾਬ ਕਿੰਗਜ਼ ਦੀ ਟੀਮ 'ਚ ਵੱਡਾ ਬਦਲਾਅ ਹੋਇਆ ਹੈ। ਟੀਮ ਵਿੱਚ ਜ਼ਖ਼ਮੀ ਰਾਜ ਅੰਗਦ ਬਾਵਾ ਦੀ ਥਾਂ ਪੰਜਾਬ ਲਈ ਪਹਿਲੀ ਸ਼੍ਰੇਣੀ ਵਿੱਚ ਖੇਡਣ ਵਾਲੇ ਗੁਰਨੂਰ ਸਿੰਘ ਬਰਾੜ ਨੂੰ ਸ਼ਾਮਲ ਕੀਤਾ ਗਿਆ ਹੈ।



ਇਸ ਤਸਵੀਰ ਵਿੱਚ ਕ੍ਰਿਕੇਟਰ ਗੁਰਨੂਰ ਸਿੰਘ ਬਰਾੜ ਆਪਣੀ ਮੰਮੀ ਦੇ ਨਾਲ ਨਜ਼ਰ ਆ ਰਹੇ ਨੇ। ਇਹ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਫੈਨਜ਼ ਦੇ ਨਾਲ ਸਾਂਝੀ ਕੀਤੀ ਸੀ।



ਫਰੈਂਚਾਇਜ਼ੀ ਨੇ ਗੁਰਨੂਰ ਸਿੰਘ ਬਰਾੜ ਨੂੰ 20 ਲੱਖ ਰੁਪਏ ਦੀ ਕੀਮਤ ਦੇ ਕੇ ਟੀਮ ਦਾ ਹਿੱਸਾ ਬਣਾਇਆ।



ਦੱਸ ਦਈਏ ਗੁਰਨੂਰ ਆਲਰਾਊਂਡਰ ਹੈ।

ਗੁਰਨੂਰ ਖੱਬੇ ਹੱਥ ਦਾ ਬੱਲੇਬਾਜ਼ ਅਤੇ ਖੱਬੇ ਹੱਥ ਦਾ ਮੱਧਮ ਤੇਜ਼ ਗੇਂਦਬਾਜ਼ ਹੈ।



ਦੱਸ ਦੇਈਏ ਕਿ ਪੰਜਾਬ ਲਈ ਪਹਿਲੀ ਸ਼੍ਰੇਣੀ ਵਿੱਚ ਖੇਡਣ ਵਾਲੇ ਗੁਰਨੂਰ ਸਿੰਘ ਬਰਾੜ ਨੇ ਹੁਣ ਤੱਕ 5 ਪਹਿਲੀ ਸ਼੍ਰੇਣੀ ਅਤੇ 1 ਲਿਸਟ-ਏ ਮੈਚ ਖੇਡਿਆ ਹੈ।



ਪਹਿਲੇ ਦਰਜੇ ਦੇ ਮੈਚਾਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 26.75 ਦੀ ਔਸਤ ਨਾਲ 107 ਦੌੜਾਂ ਬਣਾਈਆਂ ਹਨ। ਇਸ ਵਿੱਚ ਗੁਰਨੂਰ ਸਿੰਘ ਬਰਾੜ ਨੇ ਅਰਧ ਸੈਂਕੜਾ ਜੜਿਆ ਹੈ, ਜਦਕਿ ਉਸ ਦਾ ਉੱਚ ਸਕੋਰ 64 ਦੌੜਾਂ ਰਿਹਾ ਹੈ।



ਪਹਿਲੇ ਦਰਜੇ ਦੇ ਮੈਚਾਂ ਵਿੱਚ ਗੇਂਦਬਾਜ਼ੀ ਕਰਦੇ ਹੋਏ ਗੁਰਨੂਰ ਨੇ 45.57 ਦੀ ਔਸਤ ਨਾਲ ਕੁੱਲ 7 ਵਿਕਟਾਂ ਲਈਆਂ ਹਨ। ਜਦਕਿ ਆਪਣੇ ਇਕਲੌਤੇ ਲਿਸਟ-ਏ ਮੈਚ 'ਚ ਗੁਰਨੂਰ ਸਿੰਘ ਨੇ ਗੇਂਦਬਾਜ਼ੀ ਕਰਦੇ ਹੋਏ 1 ਵਿਕਟ ਆਪਣੇ ਨਾਂ ਕਰ ਲਈ ਹੈ।



ਪੰਜਾਬ ਕਿੰਗਜ਼ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਉੱਤੇ ਗੁਰਨੂਰ ਸਿੰਘ ਬਰਾੜ ਦੀ ਤਸਵੀਰ ਸਾਂਝੀ ਕਰਕੇ ਵੈਲਕਮ ਕਿਹਾ ਹੈ। ਇਸ ਪੋਸਟ ਉੱਤੇ ਫੈਨਜ਼ ਖੂਬ ਪਿਆਰ ਲੁੱਟਾ ਰਹੇ ਹਨ।