Singer Ninja Shared Social Media Influencer Govinda Pic: ਪੰਜਾਬੀ ਗਾਇਕ ਨਿੰਜਾ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਨਾਲ-ਨਾਲ ਸਟਾਈਲਿਸ਼ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਮਨ ਮੋਹਿਆ ਹੈ।



ਉਹ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਅਕਸਰ ਐਕਟਿਵ ਰਹਿੰਦੇ ਹਨ ਅਤੇ ਆਪਣੀਆਂ ਸ਼ਾਨਦਾਰ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇਸ ਵਾਰ ਕਲਾਕਾਰ ਇੱਕ ਨਵੇਂ ਕੰਮ ਨੂੰ ਲੈ ਸੁਰਖੀਆਂ ਵਿੱਚ ਹਨ।



ਦਰਅਸਲ, ਪੰਜਾਬੀ ਗਾਇਕ ਨਿੰਜਾ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਗੋਵਿੰਦਾ ਸਣੇ ਉਸਦੇ ਦੋ ਹੋਰ ਸਾਥੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ।



ਜਿਨ੍ਹਾਂ ਨੂੰ ਲੈ ਨਿੰਜਾ ਨੂੰ ਜੰਮ ਕੇ ਟ੍ਰੋਲ ਕੀਤਾ ਜਾ ਰਿਹਾ ਹੈ। ਆਖਿਰ ਕੀ ਹੈ ਇਸਦਾ ਕਾਰਨ ? ਕਿਉਂ ਪੰਜਾਬੀ ਗਾਇਕ ਨਿੰਜਾ ਹੋਏ ਟ੍ਰੋਲਿੰਗ ਦਾ ਸ਼ਿਕਾਰ ਆਓ ਜਾਣੋ...



ਦੱਸ ਦਈਏ ਕਿ ਨਿੰਜਾ ਨੇ ਸੋਸ਼ਲ ਮੀਡੀਆ ਪ੍ਰਭਾਵਕ ਨਿੰਜਾ ਦੀ ਤਸਵੀਰ ਸ਼ੇਅਰ ਕਰਦਿਆਂ ਹੀ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਨਿੰਜਾ ਨੇ ਲਿਖਿਆ, ਮੇਰੀ ਨੈਤਿਕਤਾ ਅਤੇ ਕਦਰਾਂ ਕੀਮਤਾਂ ਹਮੇਸ਼ਾ ਤੋ ਏਹੀ ਨੇ,



ਮੈਂ ਉਹਨਾਂ ਦੇ ਨਾਲ ਖੜਾ ਹਾਂ ਜਿਹਨਾਂ ਨੂੰ ਖੜੇ ਹੋਣਾ ਚਾਹੀਦਾ ਹੈ! ਬਸ ਸਮਰਥਨ ਕਰੋ, ਪ੍ਰਤਿਭਾ ਨੂੰ ਘਟਾਓ ਨਾ !! ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਪ੍ਰਸ਼ੰਸਾ / ਮਦਦ ਕਰੋ 🙏🏻🫡... ਸਮਾਂ ਬਹੁਤ ਵੱਡੀ ਗੱਲ ਹੈ!



ਸਿਰਫ ਪ੍ਰਤਿਭਾ ਇਸ ਨੂੰ ਬਦਲ ਸਕਦੀ ਹੈ! #sarbatdabhalla🙏 #TheHood...



ਇਸ ਤਸਵੀਰ ਉੱਪਰ ਯੂਜ਼ਰਸ ਨੇ ਕਮੈਂਟ ਕਰ ਪੰਜਾਬੀ ਗਾਇਕ ਨੂੰ ਕਿਹਾ ਮੈਨੂੰ ਲੱਗਦਾ ਨਿੰਜਾ ਦੀ ਆਈ ਡੀ ਹੈਕ ਕਰਵਾ ਲੀ ਇਨ੍ਹਾਂ ਨੇ... ਸ਼ੇਰਾਂ ਨੂੰ ਕਹਿ ਕੇ...



ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਨਿੰਜਾ ਦੇ ਵੀ ਮਾੜੇ ਦਿਨ ਆ ਗਏ ਲੱਗਦਾ...



ਦੱਸ ਦੇਈਏ ਕਿ ਗੋਵਿੰਦਾ ਸੋਸ਼ਲ ਮੀਡੀਆ ਰੀਲਜ਼ ਬਣਾਉਂਦਾ ਹੈ। ਇਸ ਦੌਰਾਨ ਉਸਦੇ ਵੀਡੀਓ ਜਿੱਥੇ ਕੁਝ ਯੂਜ਼ਰਸ ਨੂੰ ਹਸਾਉਂਦੇ ਹਨ, ਉੱਥੇ ਹੀ ਕਈਆਂ ਵੱਲੋਂ ਉਸਦਾ ਮਜ਼ਾਕ ਉਡਾਇਆ ਜਾਂਦਾ ਹੈ।