Sweetaj Brar Birthday: ਗਾਇਕਾ ਅਤੇ ਅਦਾਕਾਰਾ ਸਵੀਤਾਜ ਬਰਾੜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਗਾਇਕੀ ਦੇ ਨਾਲ-ਨਾਲ ਫਿਲਮਾਂ ਵਿੱਚ ਵੀ ਆਪਣਾ ਜਲਵਾ ਵਿਖਾ ਚੁੱਕੀ ਹੈ।



ਦੱਸ ਦੇਈਏ ਕਿ ਸਵੀਤਾਜ ਮਸ਼ਹੂਰ ਪੰਜਾਬੀ ਗਾਇਕ ਮਰਹੂਮ ਰਾਜ ਬਰਾੜ ਦੀ ਧੀ ਹੈ। ਜੋ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ।



ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਵੀਤਾਜ ਦੀ ਮਾਂ ਨੇ ਪਿਆਰੀ ਪੋਸਟ ਸ਼ੇਅਰ ਕਰ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।



ਸਵੀਤਾਜ ਬਰਾੜ ਨੇ ਥੋੜ੍ਹੇ ਸਮੇਂ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕਰ ਲਈ ਹੈ। ਉਹ ਹੁਣ ਤੱਕ ਕਈ ਹਿੱਟ ਗੀਤ ਗਾ ਚੁੱਕੀ ਹੈ।



ਸਵੀਤਾਜ ਦੀ ਗਾਇਕੀ ਹੀ ਨਹੀਂ ਸਗੋਂ ਅਦਾਕਾਰੀ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ।



ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਅਦਾਕਾਰ ਵੀ ਸਨ। ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ।



ਸਵੀਤਾਜ ਆਪਣੇ ਪਿਤਾ ਰਾਜ ਬਰਾੜ ਤੋਂ ਛੋਟੀ ਉਮਰੇ ਹੀ ਦੂਰ ਹੋ ਗਈ। ਦਰਅਸਲ, ਉਨ੍ਹਾਂ ਦੇ ਪਿਤਾ ਨੇ ਇਸ ਸੰਸਾਰ ਨੂੰ ਹਮੇਸ਼ਾ ਅਲਵਿਦਾ ਕਹਿ ਦਿੱਤਾ ਸੀ।



ਰਾਜ ਬਰਾੜ ਵੱਡੇ ਪੱਧਰ ‘ਤੇ ਫ਼ਿਲਮਾਂ ਬਨਾਉਣਾ ਚਾਹੁੰਦੇ ਸਨ। ਪਰ ਉਨ੍ਹਾਂ ਦਾ ਸੁਪਨਾ ਸਾਕਾਰ ਨਹੀਂ ਹੋ ਸਕਿਆ, ਪਰ ਹੁਣ ਉਨ੍ਹਾਂ ਦੀ ਧੀ ਉਨ੍ਹਾਂ ਦੀ ਰਾਹ ਤੇ ਚੱਲ ਪਈ ਹੈ।



ਦੱਸ ਦੇਈਏ ਕਿ ਸਵੀਤਾਜ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਨਾਲ ਫ਼ਿਲਮ ‘ਮੂਸਾ ਜੱਟ’ ‘ਚ ਵੀ ਕੰਮ ਕੀਤਾ ਸੀ। ਇਸ ਤੋਂ ਇਲਾਵਾ ਸਵੀਤਾਜ ਹੋਰ ਵੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ।



ਵਰਕਫਰੰਟ ਦੀ ਗੱਲ ਕਰਿਏ ਤਾਂ ਸਵੀਤਾਜ ਵਿਦੇਸ਼ਾਂ ਵਿੱਚ ਵੀ ਆਪਣੀ ਗਾਇਕੀ ਨਾਲ ਪੰਜਾਬੀਆਂ ਦਾ ਮਨੋਰੰਜਨ ਕਰਦੇ ਨਜ਼ਰ ਆਉਂਦੀ ਹੈ।