ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਨੇ ਕੁਝ ਦਿਨ ਪਹਿਲਾਂ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ
ਉਨ੍ਹਾਂ ਨੇ ਇਹ ਫੋਟੋਸ਼ੂਟ ਬਿਨਾਂ ਕੱਪੜਿਆਂ ਦੇ ਕਰਵਾਇਆ ਸੀ, ਜਿਸ ਕਾਰਨ ਉਹ ਵਿਵਾਦਾਂ ਦਾ ਹਿੱਸਾ ਬਣ ਗਏ ਸੀ
ਰਣਵੀਰ ਦਾ ਇਹ ਫੋਟੋਸ਼ੂਟ ਲੋਕਾਂ ਨੂੰ ਪਸੰਦ ਨਹੀਂ ਆਇਆ, ਜਿਸ ਕਾਰਨ ਉਨ੍ਹਾਂ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ।
ਮੁੰਬਈ ਪੁਲਿਸ ਨੇ ਰਣਵੀਰ ਸਿੰਘ ਨੂੰ 30 ਅਗਸਤ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਬੁਲਾਇਆ
ਪਰ ਰਣਬੀਰ ਸਿੰਘ ਅੱਜ ਸਵੇਰੇ 7.30 ਵਜੇ ਪੁਲਿਸ ਸਟੇਸ਼ਨ ਪਹੁੰਚੇ ਅਤੇ ਆਪਣਾ ਬਿਆਨ ਦਰਜ ਕਰਵਾਇਆ
ਪੁਲਿਸ ਸੂਤਰਾਂ ਅਨੁਸਾਰ ਰਣਵੀਰ ਸਿੰਘ ਆਪਣੇ ਆਪ ਨੂੰ ਬੇਕਸੂਰ ਦੱਸ ਰਹੇ ਸੀ। ਰਣਵੀਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਫੋਟੋਸ਼ੂਟ ਉਨ੍ਹਾਂ ਲਈ ਮੁਸੀਬਤ ਪੈਦਾ ਕਰੇਗਾ
ਅੱਜ ਸਵੇਰੇ ਰਣਵੀਰ ਆਪਣੀ ਕਾਨੂੰਨੀ ਟੀਮ ਨਾਲ ਚੇਂਬੂਰ ਪੁਲਿਸ ਸਟੇਸ਼ਨ ਪਹੁੰਚੇ ਅਤੇ ਦੋ ਘੰਟੇ ਤੱਕ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕੀਤੇ
ਇਸ ਦੌਰਾਨ ਪੁਲਿਸ ਨੇ ਰਣਵੀਰ ਤੋਂ ਕਈ ਸਵਾਲ ਪੁੱਛੇ, ਜਿਵੇਂ ਕਿ ਨਿਊਡ ਫੋਟੋਸ਼ੂਟ ਲਈ ਕਿਸ ਕੰਪਨੀ ਨਾਲ ਕੰਟਰੈਕਟ ਸੀ, ਫੋਟੋਸ਼ੂਟ ਕਦੋਂ ਅਤੇ ਕਿੱਥੇ ਕਰਵਾਇਆ ਗਿਆ
ਇਸ ਦੇ ਨਾਲ ਹੀ ਪੁਲਿਸ ਨੇ ਰਣਵੀਰ ਨੂੰ ਇਹ ਵੀ ਪੁੱਛਿਆ ਕਿ ਕੀ ਤੁਸੀਂ ਜਾਣਦੇ ਹੋ ਕਿ ਅਜਿਹੇ ਸ਼ੂਟ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ
ਰਣਵੀਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਕਿ ਅਗਲੇਰੀ ਜਾਂਚ ਵਿੱਚ ਸਹਿਯੋਗ ਕੀਤਾ ਜਾਵੇਗਾ।