ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਛੀਵਾੜਾ, ਉਹ ਪਵਿੱਤਰ ਇਤਿਹਾਸਕ ਸਥਾਨ ਹੈ, ਜਿਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੇ ਅਨੋਖੇ



ਯੁੱਧ ਸਮੇਂ ‘ਪੰਜਾਂ ਪਿਆਰਿਆਂ’ ਦੇ ਹੁਕਮ ਨੂੰ ਪ੍ਰਵਾਨਦੇ ਹੋਏ, ਚਮਕੌਰ ਦੀ ਗੜ੍ਹੀ ਨੂੰ ਛੱਡ, ਕੰਡੇਦਾਰ ਝਾੜੀਆਂ ਉਜਾੜ-ਬੀਆਬਾਨ ਦਾ ਸਫ਼ਰ ਕਰਦੇ ਹੋਏ, ਮਾਛੀਵਾੜੇ ਦੇ ਜੰਗਲ ‘ਚ ਪਹੁੰਚੇ।



ਗੁਰਦੇਵ ਦੇ ਪਾਵਨ ਚਰਨ-ਕੰਵਲ ਲਹੂ-ਲੁਹਾਨ ਹਨ ਪਰ ਪਰਮਾਤਮਾ ਨੂੰ ਯਾਦ ਕਰਦਿਆਂ ਇਹ ਸ਼ਬਦ ਉਚਾਰਦੇ ਹਨ:- ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।…….



ਇਸ ਸਥਾਨ ‘ਤੇ ਹੀ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ, ਜੋ ਚਮਕੌਰ ਦੀ ਗੜ੍ਹੀ ‘ਚੋਂ ਚੱਲਣ ਸਮੇਂ ਵਿਛੜ ਗਏ ਸਨ, ਉਹ ਇੱਥੇ ਆ ਕੇ ਮਿਲੇ ਸਨ।



ਗੁਰੂ-ਘਰ ਦੇ ਪ੍ਰੀਤਵਾਨ ਗੁਲਾਬ ਚੰਦ ਮਸੰਦ ਨੂੰ ਜਦ ਗੁਰਦੇਵ ਦੇ ਆਉਣ ਦਾ ਪਤਾ ਲੱਗਿਆ ਤਾਂ ਉਹ ਆਪ ਆਦਰ-ਸਤਿਕਾਰ ਨਾਲ ਗੁਰੂ ਜੀ ਨੂੰ ਆਪਣੇ ਘਰ ਲੈ ਆਇਆ।



ਘੋੜਿਆਂ ਦੇ ਸੁਦਾਗਰ ਭਾਈ ਗਨੀ ਖਾਂ, ਨਬੀ ਖਾਂ ਵੀ ਮਾਛੀਵਾੜੇ ਦੇ ਰਹਿਣ ਵਾਲੇ ਸਨ ਜਿਨ੍ਹਾਂ ਭੈ-ਭਾਵਨਾ ਨਾਲ ਗੁਰੂ ਜੀ ਦੀ ਟਹਿਲ-ਸੇਵਾ ਕੀਤੀ।



ਪੰਥ ਦੇ ਵਾਲੀ ਇਥੋਂ ਹੀ ‘ਨੀਲ ਬਸਤਰ’ ਧਾਰਨ ਕਰਕੇ ‘ਉਚ ਦੇ ਪੀਰ’ ਦੇ ਰੂਪ ਵਿਚ ਆਪਣੇ ਅਗਲੇ ਮਾਰਗ ‘ਤੇ ਚਲਦੇ ਹਨ।



ਗੁਰਦੇਵ ਜੀ ਦੀ ਪਾਲਕੀ ਨੂੰ ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਗਨੀ ਖ਼ਾਂ ਤੇ ਭਾਈ ਨਬੀ ਖ਼ਾਂ ਨੇ ਉਠਾਇਆ ਤੇ ਭਾਈ ਦਇਆ ਸਿੰਘ ਜੀ ਪਾਤਸ਼ਾਹ ਨੂੰ ਚੌਰ ਕਰਨ ਲੱਗ ਪਏ।



ਗੁਰੂ ਜੀ ਦੀ ਚਰਨ-ਛੋਹ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਦੀ ਨਵੀਂ ਸੁੰਦਰ ਇਮਾਰਤ ਬਣੀ ਹੈ।



ਇੱਥੇ-ਇੱਥੇ ਦੂਰੋਂ-ਦੂਰੋਂ ਆ ਕੇ ਸੰਗਤਾਂ ਨਤਮਸਤਕ ਹੁੰਦੀਆਂ ਹਨ