Gurudwara Sri Hatt Sahib Sultanpur Lodhi ਉਸੇ ਜਗ੍ਹਾ 'ਤੇ ਸਥਿਤ ਹੈ ਜਿਥੇ ਗੁਰੂ ਨਾਨਕ ਦੇਵ ਜੀ Sri Guru Nanak Dev Ji ਨੇ ਨਵਾਬ ਕੋਲ ਮੋਦੀ ਦੀ ਨੌਕਰੀ ਕੀਤੀ ਸੀ।



ਗੁਰੂ ਜੀ ਨੂੰ ਅਨਾਜ ਵੇਚਣ ਦੀ ਜਿੰਮੇਵਾਰੀ ਸੌਂਪੀ ਗਈ ਸੀ।



ਉੱਥੇ ਹੀ ਨਵਾਬ ਨੂੰ ਇਹ ਦੱਸਿਆ ਗਿਆ ਕਿ ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਅਨਾਜ ਬਿਨਾਂ ਪੈਸੇ ਲਏ ਹੀ ਵੰਡ ਰਹੇ ਹਨ।



ਸੂਚਨਾ ਦੇਣ ਵਾਲੇ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਅੱਖਾਂ ਬੰਦ ਕਰਕੇ ਲਗਾਤਾਰ ਤੇਰਾ-ਤੇਰਾ ਦਾ ਜਾਪ ਕਰ ਰਹੇ ਹਨ



ਅਤੇ ਲੋਕਾਂ ਨੂੰ ਬਿਨਾਂ ਪੈਸੇ ਲਏ ਅਨਾਜ ਲੈਣ ਦੀ ਇਜ਼ਾਜ਼ਤ ਦੇ ਰਹੇ ਹਨ।



ਨਵਾਬ ਨੇ ਅਨਾਜ ਦੇ ਭੰਡਾਰ ਦੀ ਜਾਂਚ ਪੜਤਾਲ ਦਾ ਤੁਰੰਤ ਹੁਕਮ ਦਿੱਤਾ।



ਜਾਂਚ ਪੜਤਾਲ ਤੋਂ ਬਾਅਦ ਇਹ ਸਾਹਮਣੇ ਆਇਆ ਕਿ ਭੰਡਾਰ ਵਿਚ ਅਨਾਜ ਜ਼ਿਆਦਾ ਹੈ , ਜਿਸ ਦੀ ਕੀਮਤ 760/- ਰੁਪਏ ਹੈ।



ਨਵਾਬ ਵਲੋਂ ਇਹ ਹੁਕਮ ਦਿੱਤਾ ਗਿਆ ਕਿ ਗੁਰੂ ਜੀ ਨੂੰ 760/- ਰੁਪਏ ਦਿੱਤੇ ਜਾਣ।



ਗੁਰੂ ਜੀ ਨੇ ਇਹ ਰੁਪਏ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਬੇਨਤੀ ਕੀਤੀ ਕਿ ਇਹ ਰੁਪਏ ਗਰੀਬਾਂ ਵਿੱਚ ਵੰਡ ਦਿੱਤੇ ਜਾਣ।



ਇੱਥੇ ਹੀ ਅੱਜ ਗੁਰਦੁਆਰਾ ਸ੍ਰੀ ਹੱਟ ਸਾਹਿਬ ਸਥਿਤ ਹੈ ਅਤੇ ਉਹ 14 ਵੱਟੇ ਵੀ ਮੌਜੂਦ ਹਨ, ਜਿਨ੍ਹਾਂ ਨਾਲ ਗੁਰੂ ਨਾਨਕ ਦੇਵ ਜੀ ਮੋਦੀ ਦੀ ਨੌਕਰੀ ਕਰਦਿਆਂ ਹੋਇਆਂ ਅਨਾਜ ਤੋਲਦੇ ਸਨ।