Gurdwara Sri Tibbi Sahib ਸ੍ਰੀ ਮੁਕਤਸਰ ਸਾਹਿਬ ਵਿੱਚ ਸਥਿਤ ਹੈ।



ਬਿਕ੍ਰਮੀ ਸੰਮਤ 1762 ਵਿੱਚ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਵੇਖ ਕੇ



ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ 'ਤੇ ਇੱਥੇ ਪਹੁੰਚੇ ਸਨ, ਇਹ ਬਹੁਤ ਉੱਚਾ ਟਿੱਬਾ ਸੀ।



ਇਸ ਟਿੱਥੇ ਦੇ ਉੱਤੇ ਗੁਰੂ ਜੀ ਨੇ ਆਪਣਾ ਆਸਣ ਲਾਇਆ।



ਜਦੋਂ ਸਿੰਘ ਖਿਦਰਾਣੇ ਦੀ ਢਾਬ ਉੱਤੇ ਜੰਗ ਕਰ ਰਹੇ ਸਨ, ਤਾਂ ਸਤਿਗੁਰਾਂ ਨੇ ਇਸ ਜਗ੍ਹਾ ਤੋਂ ਹੀ ਤੁਰਕਾਂ ਦੀ ਫੌਜਾਂ 'ਤੇ ਤੀਰਾਂ ਦਾ ਮੀਂਹ ਵਰਸਾਇਆ



ਅਤੇ ਔਰੰਗਜੇਬ ਦੀਆਂ ਫੌਜਾਂ ਜੋ ਕਿ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ 'ਤੇ ਤੀਰਾਂ ਦੀ ਬਰਸਾਤ ਕੀਤੀ



ਇਸ ਜੰਗ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਤ ਪ੍ਰਾਪਤ ਕੀਤੀ ਸੀ



ਇਹ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿੱਤ ਅਸਥਾਨ ਹੈ।



ਇਥੋਂ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਪਹੁੰਚੇ।



ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾਂ ਦੀ ਟੁੱਟੀ ਗੰਢੀ ਅਤੇ ਕਈ ਵਰ ਬਖ਼ਸ਼ਿਸ ਕੀਤੇ।