ਕੀ ਸਿਰਫ ਸਿੱਖ ਹੀ ਜਾ ਸਕਦੇ ਕਰਤਾਰਪੁਰ ਸਾਹਿਬ?
ਨਹੀਂ, ਇਹ ਕਹਿਣਾ ਬਿਲਕੁਲ ਸਹੀ ਨਹੀਂ ਹੋਵੇਗਾ ਕਿ ਸਿਰਫ ਸਿੱਖ ਹੀ ਕਰਤਾਰਪੁਰ ਸਾਹਿਬ ਜਾ ਸਕਦੇ ਹਨ
ਇੱਥੇ ਕਿਸੇ ਵੀ ਧਰਮ ਦੇ ਲੋਕ ਜਾ ਸਕਦੇ ਹਨ
ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਇੱਥੇ ਬਿਤਾਏ ਸਨ
ਸਿੱਖ ਧਰਮ ਵਿੱਚ ਇਸ ਸਥਾਨ ਦਾ ਬਹੁਤ ਆਦਰ ਸਤਕਾਰ ਕੀਤਾ ਜਾਂਦਾ ਹੈ
ਭਾਰਤ-ਪਾਕਿਸਤਾਨ ਵਿਚਾਲੇ ਕਰਤਾਪੁਰ ਕਾਰੀਡੋਰ ਨੂੰ ਲੈਕੇ ਸਮਝੌਤਾ ਹੋਇਆ ਹੈ
ਜਿਸ ਦੇ ਤਹਿਤ ਭਾਰਤ ਦਾ ਕੋਈ ਵੀ ਵਿਅਕਤੀ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਸਾਹਿਬ ਜਾ ਸਕਦਾ ਹੈ
ਭਾਰਤ ਦਾ ਕੋਈ ਵੀ ਵਿਅਕਤੀ ਇੱਥੇ ਇੱਕ ਦਿਨ ਲਈ ਜਾ ਸਕਦਾ ਹੈ
ਕਰਤਾਰਪੁਰ ਸਾਹਿਬ ਜਾਣ ਦਾ ਸਮਾਂ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾ ਹੈ
ਸਾਰੇ ਸ਼ਰਧਾਲੂਆਂ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਇਥੋਂ ਵਾਪਸ ਪਰਤਣਾ ਪੈਂਦਾ ਹੈ