ਘਰ ਦੀ ਸਫਾਈ ਲਈ ਝਾੜੂ ਦੀ ਵਰਤੋਂ ਕੀਤੀ ਜਾਂਦੀ ਹੈ, ਕਿਹਾ ਜਾਂਦਾ ਹੈ ਕਿ ਝਾੜੂ ਵਿੱਚ ਮਾਤਾ ਲਕਸ਼ਮੀ ਦਾ ਵਾਸ ਹੁੰਦਾ ਹੈ ਇਸ ਕਰਕੇ ਜਿਹੜੇ ਵਿਅਕਤੀ ਝਾੜੂ ਦਾ ਅਪਮਾਨ ਕਰਦੇ ਹਨ, ਉਨ੍ਹਾਂ ਦੇ ਘਰ ਦਰਿਦਰਤਾ ਆਉਂਦੀ ਹੈ ਵਾਸਤੂ ਵਿੱਚ ਪੁਰਾਣੀ ਝਾੜੂ ਨੂੰ ਲੈ ਕੇ ਕੁਝ ਨਿਯਮ ਦੱਸੇ ਗਏ ਹਨ, ਜਿਨ੍ਹਾਂ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਕਿ ਮਾਤਾ ਲਕਸ਼ਮੀ ਦੀ ਕਿਰਪਾ ਬਣੀ ਰਹੇ ਪੁਰਾਣੀ ਝਾੜੂ ਨੂੰ ਲੈ ਕੇ ਕੁਝ ਟੋਟਕੇ ਹਨ, ਕਿਹਾ ਜਾਂਦਾ ਹੈ ਕਿ ਪੁਰਾਣੀ ਝਾੜੂ ਨੂੰ ਸ਼ਨੀਵਾਰ, ਮੱਸਿਆ, ਹੋਲਿਕ ਦਹਨ ਜਾਂ ਗ੍ਰਹਿਣ ਤੋਂ ਬਾਅਦ ਸੁੱਟ ਦਿਓ ਜੇਕਰ ਤੁਸੀਂ ਪੁਰਾਣੀ ਝਾੜੂ ਨੂੰ ਕਿਸੇ ਹੋਰ ਦਿਨ ਘਰ ਤੋਂ ਬਾਹਰ ਸੁੱਟਦੇ ਹੋ ਤਾਂ ਘਰ ਵਿੱਚ ਦਰਿਦਰਤਾ ਦਾ ਵਾਸ ਹੁੰਦਾ ਹੈ ਝਾੜੂ ਨੂੰ ਹਮੇਸ਼ਾ ਅਜਿਹੀ ਥਾਂ ‘ਤੇ ਰੱਖੋ, ਜਿੱਥੇ ਕੋਈ ਹੋਰ ਵਿਅਕਤੀ ਉਸ ’ਤੇ ਪੈਰ ਨਾ ਰੱਖ ਸਕੇ ਪੁਰਾਣੀ ਝਾੜੂ ਨੂੰ ਕਿਸੇ ਨਾਲੇ ਜਾਂ ਕਿਸੇ ਦਰੱਖਤ ਕੋਲ ਭੁੱਲ ਕੇ ਵੀ ਨਾ ਸੁੱਟੋ ਇਸ ਦੇ ਨਾਲ ਕਦੇ ਵੀ ਝਾੜੂ ਨੂੰ ਸਾੜਨਾ ਨਹੀਂ ਚਾਹੀਦਾ ਹੈ ਪੁਰਾਣੀ ਝਾੜੂ ਨੂੰ ਲੁਕਾ ਕੇ ਰੱਖੋ