ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ ਹਿੰਦੂ ਪਰੰਪਰਾ ਅਨੁਸਾਰ ਘਰ ਦੇ ਤੁਲਸੀ ਦੇ ਪੌਦੇ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਸ ਨੂੰ ਰੋਜ਼ ਪਾਣੀ ਦੇਣਾ ਚਾਹੀਦਾ ਪਰ ਕੁਝ ਇਦਾਂ ਦੇ ਵੀ ਧਾਰਮਿਕ ਮਹੱਤਵ ਹਨ ਜਿਸ ਮੁਤਾਬਕ ਇਨ੍ਹੀਂ ਦਿਨੀਂ ਤੁਲਸੀ ਨੂੰ ਨਾਂ ਤਾਂ ਤੋੜਿਆ ਜਾਂਦਾ ਹੈ ਅਤੇ ਨਾ ਹੀ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਆਓ ਜਾਣਦੇ ਹਾਂ ਸਾਨੂੰ ਕਦੋਂ-ਕਦੋਂ ਤੁਲਸੀ ਦੇ ਪੌਦੇ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਅਤੇ ਉਸ ਦੇ ਪੱਤੇ ਤੋੜਨੇ ਨਹੀਂ ਚਾਹੀਦੇ ਸਾਨੂੰ ਏਕਾਦਸ਼ੀ ਵਾਲੇ ਦਿਨ ਤੁਲਸੀ ਦੇ ਪੌਦੇ ਨੂੰ ਪਾਣੀ ਨਹੀਂ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਐਤਵਾਰ, ਮੰਗਲਵਾਰ ਨੂੰ ਵੀ ਪਾਣੀ ਨਹੀਂ ਦੇਣਾ ਚਾਹੀਦਾ ਹੈ ਅਤੇ ਇਸ ਦਿਨ ਤੁਲਸੀ ਦੇ ਪੱਤਿਆਂ ਨੂੰ ਵੀ ਨਹੀਂ ਤੋੜਨਾ ਚਾਹੀਦਾ ਹੈ ਇਨ੍ਹਾਂ ਦਿਨਾਂ ਤੋਂ ਇਲਾਵਾ ਤੁਸੀਂ ਬਾਕੀ ਦਿਨ ਤੁਲਸੀ ਦੇ ਪੌਦੇ ਨੂੰ ਪਾਣੀ ਦੇ ਸਕਦੇ ਹੋ