ਗਣਤੰਤਰ ਦਿਵਸ ਪਰੇਡ 'ਚ ਭਾਰਤੀ ਹਥਿਆਰਬੰਦ ਬਲਾਂ ਦੀਆਂ ਅੱਠ ਟੁਕੜੀਆਂ ਹਿੱਸਾ ਲੈਣਗੀਆਂ।
ਜਲ ਸੈਨਾ ਦੇ ਪੀ8ਆਈ ਟੋਹੀ ਜਹਾਜ਼ ਅਤੇ ਮਿਗ-29 ਲੜਾਕੂ ਜਹਾਜ਼ ਵੀ ਪਹਿਲੀ ਵਾਰ ਫਲਾਈਪਾਸਟ 'ਚ ਹਿੱਸਾ ਲੈਣਗੇ।
ਗਣਤੰਤਰ ਦਿਵਸ ਦੀ ਪਰੇਡ 'ਚ ਜਾਂਬਾਜ਼ ਮੋਟਰਸਾਈਕਲ ਟੀਮ ਵੱਲੋਂ ਵੀ ਪ੍ਰਦਰਸ਼ਨ ਕੀਤਾ ਜਾਵੇਗਾ।
ਫੁੱਲ ਡਰੈੱਸ ਰਿਹਰਸਲ ਵਿੱਚ ਭਾਰਤੀ ਫੌਜ ਦੇ ਜਵਾਨਾਂ ਨੇ ਪਰੇਡ ਕੱਢੀ।
ਇਨ੍ਹਾਂ ਪ੍ਰਦਰਸ਼ਨੀਆਂ ਵਿੱਚ ਲੋਟਸ ਫਾਰਮੇਸ਼ਨ, ਬਾਰਡਰ ਮੈਨ ਸਲੂਟ, ਫਲਾਈ ਰਾਈਡਿੰਗ, ਪਵਨ ਚੱਕੀ ਸ਼ਾਮਲ ਹਨ
ਇਸ ਸਾਲ BSF ਦਾ 'ਸੀਮਾ ਭਵਾਨੀ' ਅਤੇ ITBP ਦੀ ਟੁਕੜੀ ਬਾਈਕ 'ਤੇ ਸ਼ਾਨਦਾਰ ਸਟੰਟ ਕਰਦੀ ਨਜ਼ਰ ਆਵੇਗੀ।
ਰੱਖਿਆ ਖੇਤਰ ਵਿੱਚ ਆਤਮ-ਨਿਰਭਰ ਭਾਰਤ ਨੂੰ ਖਾਸ ਕਰਕੇ ਜਲ ਸੈਨਾ ਦੀ ਝਾਂਕੀ ਵਿੱਚ ਦਿਖਾਇਆ ਗਿਆ ਹੈ।
1971 ਦੀ ਜੰਗ 'ਚ ਪਾਕਿਸਤਾਨੀ ਫੌਜ ਨੂੰ ਢੇਰ ਕਰਨ ਵਾਲੇ ਪੀ.ਟੀ.-76 ਅਤੇ ਸੈਂਚੁਰੀਅਨ ਟੈਂਕ ਸਭ ਤੋਂ ਪਹਿਲਾਂ ਰਾਜਪਥ 'ਤੇ ਹੋਣ ਵਾਲੀ ਪਰੇਡ 'ਚ ਸ਼ਾਮਲ ਹੋਣਗੇ।