ਅੱਜ ਟੀਵੀ ਅਦਾਕਾਰਾ ਸ਼੍ਰੀਜੀਤਾ ਡੇ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ।

ਸ਼੍ਰੀਜੀਤਾ ਨੇ ਮਸ਼ਹੂਰ ਟੀਵੀ ਸੀਰੀਅਲ ਉਤਰਨ ਨਾਲ ਆਪਣੀ ਪਛਾਣ ਬਣਾਈ।

ਆਪਣੇ ਇਸ ਕਿਰਦਾਰ ਰਾਹੀਂ ਉਨ੍ਹਾਂ ਨੇ ਕਾਫੀ ਤਾਰੀਫ ਵੀ ਖੱਟ ਲਈ ਸੀ।

ਉਹ ਉਤਰਨ ਵਿੱਚ ਤਾਪਸੀ ਦੀ ਧੀ ਮੁਕਤਾ ਦੀ ਭੂਮਿਕਾ ਵਿੱਚ ਨਜ਼ਰ ਆਈ ਸੀ।

ਅਦਾਕਾਰਾ ਸੋਸ਼ਲ ਮੀਡੀਆ 'ਤੇ ਆਪਣੀਆਂ ਪੋਸਟਾਂ ਅਤੇ ਤਸਵੀਰਾਂ ਨੂੰ ਲੈ ਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ।

ਉਸਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ ਕਸੌਟੀ ਜ਼ਿੰਦਗੀ ਕੇ ਨਾਲ ਕੀਤੀ, ਉਸਨੇ ਇਸ ਸੀਰੀਅਲ ਵਿੱਚ ਗਾਰਗੀ ਤੁਸ਼ਾਰ ਬਜਾਜ ਦੀ ਭੂਮਿਕਾ ਨਿਭਾਈ।

ਸਾਲ 2008 ਵਿੱਚ, ਉਸਨੇ ਫਿਲਮ ‘ਟਸ਼ਨ’ ਰਾਹੀਂ ਹਿੰਦੀ ਫਿਲਮ ਜਗਤ ਵਿੱਚ ਆਪਣੀ ਸ਼ੁਰੂਆਤ ਕੀਤੀ।

ਉਹ ਏਕਤਾ ਕਪੂਰ ਦੇ ਸ਼ੋਅ 'ਕਰਮ ਅਪਣਾ-ਅਪਣਾ' 'ਚ ਨਜ਼ਰ ਆਈ ਸੀ।

ਇੱਕ ਇੰਟਰਵਿਊ 'ਚ ਸ਼੍ਰੀਜੀਤਾ ਨੇ ਕਿਹਾ ਕਿ ਉਹ 5 ਸਾਲ ਬਾਅਦ ਜਰਮਨੀ ਸ਼ਿਫਟ ਹੋਵੇਗੀ।

ਉਸਨੇ ਅਧਿਕਾਰਤ ਤੌਰ 'ਤੇ 21 ਦਸੰਬਰ 2021 ਨੂੰ ਆਪਣੇ ਬੁਆਏਫ੍ਰੈਂਡ ਮਾਈਕਲ ਨਾਲ ਮੰਗਣੀ ਕੀਤੀ।