ਸਰਦੀ ਦੇ ਮੌਸਮ ਵਿੱਚ ਅਸੀਂ ਸਾਰੇ ਠੰਡ ਤੋਂ ਬਚਣ ਦੇ ਲਈ ਗੀਜ਼ਰ ਦੀ ਵਰਤੋਂ ਕਰਦੇ ਹਨ
ਆਮਤੌਰ 'ਤੇ ਇਸ ਨੂੰ ਵਰਤਣਾ ਸੌਖਾ ਹੁੰਦਾ ਹੈ ਅਤੇ ਸਾਨੂੰ ਬਹੁਤ ਘੱਟ ਸਮੇਂ ਵਿੱਚ ਸਾਨੂੰ ਗਰਮ ਪਾਣੀ ਮਿਲ ਜਾਂਦਾ ਹੈ ਪਰ ਕਈ ਵਾਰ ਇਹ ਖਤਰਨਾਕ ਸਾਬਿਤ ਹੋ ਸਕਦਾ ਹੈ
ਅਸੀਂ ਇਸ ਤੋਂ ਪਹਿਲਾਂ ਵੀ ਕਈ ਮਾਮਲੇ ਦੇਖੇ ਹਨ, ਜਿਸ ਵਿੱਚ ਗੀਜ਼ਰ ਫਟਣ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਹੈ
ਅਜਿਹੇ ਵਿੱਚ ਆਓ ਜਾਣਦੇ ਹਾਂ ਗੀਜ਼ਰ ਦੀ ਵਰਤੋਂ ਕਰਨ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
ਗੀਜ਼ਰ ਦਾ ਇਸਤੇਮਾਲ ਤੋਂ ਪਹਿਲਾਂ ਧਿਆਨ ਰੱਖੋ ਕਿ ਪਾਵਰ ਆਨ ਕਰਨ ਤੋਂ ਬਾਅਦ ਗੀਜ਼ਰ ਕੰਮ ਕਰ ਰਿਹਾ ਹੈ ਜਾਂ ਨਹੀਂ। ਜੇਕਰ ਨਹੀਂ ਤਾਂ ਇਸ ਦਾ ਮਤਲਬ ਤੁਹਾਡਾ ਗੀਜ਼ਰ ਖਰਾਬ ਹੋਣ ਦਾ ਸੰਕੇਤ ਦੇ ਰਿਹਾ ਹੈ
ਗੀਜ਼ਰ ਵਿੱਚ ਜੇਕਰ ਤੁਸੀਂ ਪਾਣੀ ਸਟੋਰ ਕਰਕੇ ਰੱਖਦੇ ਹੋ ਤਾਂ ਇਸ ਵਿੱਚ ਬੈਕਟੀਰੀਆ ਪੈਦਾ ਹੋਣ ਦਾ ਖਤਰਾ ਹੈ, ਜਿਸ ਕਰਕੇ ਤੁਹਾਡਾ ਗੀਜ਼ਰ ਲੰਬੇ ਸਮੇਂ ਬਾਅਦ ਆਨ ਕਰਨ 'ਤੇ ਵੀ ਫੱਟ ਸਕਦਾ ਹੈ।
ਜੇਕਰ ਤੁਹਾਡੇ ਗੀਜ਼ਰ ਤੋਂ ਆਵਾਜ਼ ਆ ਰਹੀ ਹੈ ਤਾਂ ਇਹ ਧਿਆਨ ਦੇਣ ਵਾਲੀ ਗੱਲ ਹੈ। ਇਸ ਨੂੰ ਨਜ਼ਰਅੰਦਾਜ਼ ਕਰੋ ਅਤੇ ਜਲਦ ਹੀ ਕਿਸੇ ਬਿਜਲੀ ਵਾਲੇ ਨੂੰ ਸੱਦ ਕੇ ਇਸ ਦੀ ਜਾਂਚ ਕਰਾਓ
ਗੀਜ਼ਰ ਨੂੰ ਲੰਬੇ ਸਮੇਂ ਤੱਕ ਇਸਤੇਮਾਲ ਕਰਨ ਤੋਂ ਬਚੋ, ਲੰਬੇ ਸਮੇਂ ਤੱਕ ਇਸਤੇਮਾਲ ਕਰਨ ਨਾਲ ਤੁਹਾਡੀ ਬਿਜਲੀ ਦੀ ਖਪਤ ਵੀ ਜ਼ਿਆਦਾ ਹੋਵੇਗੀ ਅਤੇ ਗੀਜ਼ਰ ਹੀਟ ਹੋਣ ਦੀ ਵਜ੍ਹਾ ਨਾਲ ਫੱਟ ਵੀ ਸਕਦਾ ਹੈ
ਧਿਆਨ ਰੱਖੋ ਕਿ ਇਲੈਕਟ੍ਰਿਕ ਪਲੱਗ ਕੋਲ ਥੋੜਾ ਜਿਹਾ ਪਾਣੀ ਵੀ ਨਾ ਜਾਣ ਦਿਓ, ਇਸ ਨਾਲ ਪਲੱਗ ਵਿੱਚ ਕਰੰਟ ਆ ਸਕਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਤੁਹਾਡਾ ਗੀਜ਼ਰ ਫੱਟ ਸਕਦਾ ਹੈ