ਬਿਨਾਂ ਇੰਟਰਨੈਟ UPI ਭੁਗਤਾਨ ਕਰਨ ਦਾ ਇਹ ਹੈ ਸੌਖਾ ਤਰੀਕਾ... ਦੇਸ਼ ਵਿਚ ਯੂਨੀਫਾਈਡ ਪੇਮੈਂਟਸ ਇੰਟਰਫੇਸ ਯਾਨੀ UPI ਨੇ ਵਿੱਤੀ ਲੈਣ-ਦੇਣ ਦਾ ਕੰਮ ਕਾਫੀ ਆਸਾਨ ਕਰ ਦਿੱਤਾ ਹੈ। ਕਰਿਆਨੇ ਵਾਲੇ ਤੋਂ ਲੈ ਕੇ ਸਬਜ਼ੀ ਵਾਲੇ ਤੱਕ ਲੋਕ UPI ਰਾਹੀਂ ਪੈਸੇ ਦਿੰਦੇ ਹਨ। ਡਿਜੀਟਲ ਭੁਗਤਾਨ ਲਈ, UPI ਵਰਗੀ ਸਹੂਲਤ ਤੁਹਾਨੂੰ ਘਰ ਬੈਠੇ ਆਸਾਨੀ ਨਾਲ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦੀ ਹੈ। ਇਸ ਲਈ ਤੁਹਾਨੂੰ Paytm, PhonePe, BHIM, GooglePay ਆਦਿ ਵਰਗੇ UPI ਸਪੋਰਟਿੰਗ ਐਪਸ ਦੀ ਲੋੜ ਹੈ। ਹੁਣ UPI ਭੁਗਤਾਨ ਬਿਨਾਂ ਇੰਟਰਨੈਟ ਦੇ ਵੀ USSD ਰਾਹੀਂ ਕੀਤਾ ਜਾ ਸਕਦਾ ਹੈ ਇਸ ਲਈ ਤੁਹਾਨੂੰ USSD ਸੇਵਾ ਦੀ ਵਰਤੋਂ ਕਰਨੀ ਪਵੇਗੀ। ਇਸ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ GSM ਸਮਾਰਟਫੋਨ ਉਤੇ ‘*99#’ ਡਾਇਲ ਕਰਨਾ ਹੋਵੇਗਾ ਅਤੇ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ। ਪਰ ਦੱਸ ਦਈਏ ਸਾਰੇ ਮੋਬਾਈਲ ਸੇਵਾ ਆਪਰੇਟਰ ਇਸ ਸੇਵਾ ਨੂੰ ਸਪੋਰਟ ਨਹੀਂ ਕਰਦੇ ਹਨ।