ਭਾਰਤ ਵਿੱਚ AC ਤੇ ਕੂਲਰ ਦੀ ਵਰਤੋ ਤੇਜ਼ੀ ਨਾਲ ਵਧ ਰਹੀ ਹੈ। ਮੌਜੂਦਾ ਸਮੇਂ ਵਿੱਚ 24 ਫ਼ੀਸਦੀ ਲੋਕਾਂ ਕੋਲ ਏਸੀ ਤੇ ਕੂਲਰ ਹੈ। ਸ਼ਹਿਰੀ ਖੇਤਰਾਂ ਵਿੱਚ ਇਹ ਅੰਕੜਾ 39.5 ਫ਼ੀਸਦੀ ਹੈ। ਜਦੋਂ ਕਿ ਪੇਂਡੂ ਇਲਾਕਿਆਂ ਵਿੱਚ ਅਜੇ ਵੀ ਇਹ ਅੰਕੜਾ 15.8 ਫ਼ੀਸਦੀ ਹੈ। ਅਮੀਰ ਭਾਰਤੀਆਂ ਕੋਲ ਏਸੀ ਦੀ ਗਿਣਤੀ ਬਹੁਤ ਜ਼ਿਆਦਾ ਹੈ। 5 ਫੀਸਦੀ ਅਮੀਰ ਭਾਰਤੀਆਂ ਕੋਲ ਦੇਸ਼ ਦੇ 53 ਫ਼ੀਸਦੀ ਏਸੀ ਹਨ। ਸ਼ਹਿਰੀ ਪਰਿਵਾਰਾਂ ਦੇ 12.6 ਫ਼ੀਸਦੀ ਦੀ ਤੁਲਨਾ ਵਿੱਚ ਕੇਵਲ 1.2 ਫੀਸਦੀ ਪੇਂਡੂ ਪਰਿਵਾਰਾਂ ਕੋਲ ਹਨ। ਚੰਡੀਗੜ੍ਹ ਵਿੱਚ ਸਭ ਤੋਂ ਜ਼ਿਆਦਾ 77.9 ਫੀਸਦੀ ਪਰਿਵਾਰਾਂ ਕੋਲ ਏਸੀ ਹੈ। ਇਸ ਤੋਂ ਬਾਅਦ ਦਿੱਲੀ ਵਿੱਚ 74.3 ਫੀਸਦੀ ਤੇ ਪੰਜਾਬ ਵਿੱਚ 70.2 ਫੀਸਦੀ ਪਰਿਵਾਰਾਂ ਕੋਲ ਏਸੀ ਹੈ।