ਇੱਕ ਹੋਰ ਟੀਵੀ ਅਦਾਕਾਰਾ ਮਾਂ ਬਣ ਗਈ ਹੈ। ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ।



ਇਹ ਗੁੱਡ ਨਿਊਜ਼ 'ਗੁੰਮ ਹੈ ਕਿਸ ਕੇ ਪਿਆਰ ਮੇਂ' ਫੇਮ ਤਨਵੀ ਠੱਕਰ ਦੇ ਘਰ ਤੋਂ ਆਈ ਹੈ।



'ਗੁੰਮ ਹੈ ਕਿਸ ਕੇ ਪਿਆਰ ਮੇਂ' ਫੇਮ ਤਨਵੀ ਠੱਕਰ ਅਤੇ ਉਸਦੇ ਪਤੀ ਆਦਿਤਿਆ ਕਪਾਡੀਆ ਮਾਤਾ-ਪਿਤਾ ਬਣ ਗਏ ਹਨ।



ਇਸ ਜੋੜੇ ਦੇ ਘਰ ਇੱਕ ਪਿਆਰੇ ਜਿਹੇ ਪੁੱਤਰ ਨੇ ਜਨਮ ਲਿਆ ਹੈ। ਨਵੇਂ ਬਣੇ ਮੰਮੀ-ਡੈਡੀ ਆਪਣੇ ਬੱਚੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਖੁਸ਼ ਹਨ।



ਜਿਸ ਕਰਕੇ ਇਸ ਜੋੜੇ ਨੇ ਇੰਸਟਾਗ੍ਰਾਮ 'ਤੇ ਨਿਊ ਬੋਰਨ ਬੇਬੀ ਬੁਆਏ ਨਾਲ ਆਪਣੀ ਇਕ ਪਿਆਰੀ ਜਿਹੀ ਤਸਵੀਰ ਵੀ ਸ਼ੇਅਰ ਕੀਤੀ ਹੈ।



ਤਨਵੀ ਠੱਕਰ ਅਤੇ ਆਦਿਤਿਆ ਕਪਾਡੀਆ ਦੇ ਬੇਟੇ ਦਾ ਜਨਮ 19 ਜੂਨ ਨੂੰ ਹੋਇਆ ਸੀ।



ਆਪਣੇ ਨਵਜੰਮੇ ਪੁੱਤਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ, ਸਭ ਕੁਝ ਇੱਥੋਂ ਸ਼ੁਰੂ ਹੁੰਦਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਤੇ ਕਲਾਕਾਰ ਜੋੜੇ ਨੂੰ ਮਾਪੇ ਬਣਨ ਲਈ ਵਧਾਈ ਦੇ ਰਹੇ ਹਨ।



ਦੋਵੇਂ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ, ਜਿਸ ਕਰਕੇ ਅਕਸਰ ਹੀ ਇਹ ਜੋੜਾ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦਾ ਰਹਿੰਦਾ ਸੀ।



ਸੋਸ਼ਲ ਮੀਡੀਆ ਉੱਤੇ ਵਧਾਈ ਵਾਲੇ ਮੈਸੇਜਾਂ ਤਾਂਤਾ ਲੱਗਿਆ ਹੋਇਆ ਹੈ। ਟੀਵੀ ਕਲਾਕਾਰ ਵੀ ਕਮੈਂਟ ਕਰਕੇ ਇਸ ਜੋੜੇ ਨੂੰ ਵਧਾਈ ਦੇ ਰਹੇ ਹਨ।



ਤਨਵੀ ਠੱਕਰ ਅਤੇ ਆਦਿਤਿਆ ਕਪਾਡੀਆ ਨੇ 7 ਸਾਲਾਂ ਦੀ ਮੰਗਣੀ ਤੋਂ ਬਾਅਦ 2021 ਵਿੱਚ ਵਿਆਹ ਕਰਵਾ ਲਿਆ ਅਤੇ 2023 ਵਿੱਚ ਮਾਤਾ-ਪਿਤਾ ਬਣੇ।