ਇਸ ਨਾਲ ਹੀ ਵਿਰਾਟ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ (ਟੈਸਟ, ਵਨਡੇ, ਟੀ-20) ਵਿੱਚ 100-100 ਮੈਚ ਖੇਡਣ ਵਾਲੇ ਏਸ਼ੀਆ ਦੇ ਪਹਿਲੇ ਅਤੇ ਵਿਸ਼ਵ ਦੇ ਦੂਜੇ ਕ੍ਰਿਕਟਰ ਵੀ ਬਣ ਜਾਣਗੇ। ਕੋਹਲੀ ਨੇ 262 ਵਨਡੇ ਅਤੇ 102 ਟੈਸਟ ਮੈਚਾਂ ਤੋਂ ਇਲਾਵਾ ਹੁਣ ਤੱਕ 99 ਟੀ-20 ਮੈਚ ਖੇਡੇ ਹਨ।
ਕੋਹਲੀ 41 ਦਿਨਾਂ ਦੇ ਬ੍ਰੇਕ ਤੋਂ ਬਾਅਦ ਸਿੱਧੇ ਪਾਕਿਸਤਾਨ ਦੇ ਖਿਲਾਫ ਮੈਚ ਖੇਡਣ ਲਈ ਜਾਣਗੇ। ਉਨ੍ਹਾਂ ਨੇ ਇਸ ਸਾਲ 17 ਜੁਲਾਈ ਨੂੰ ਮਾਨਚੈਸਟਰ 'ਚ ਇੰਗਲੈਂਡ ਖਿਲਾਫ ਆਖਰੀ ਮੈਚ ਖੇਡਿਆ ਸੀ। ਕੋਹਲੀ ਪਿਛਲੇ ਪੰਜ ਮਹੀਨਿਆਂ ਤੋਂ ਕੋਈ ਵੀ ਅੰਤਰਰਾਸ਼ਟਰੀ ਅਰਧ ਸੈਂਕੜਾ ਅਤੇ ਢਾਈ ਸਾਲਾਂ ਤੋਂ ਕੋਈ ਸੈਂਕੜਾ ਨਹੀਂ ਬਣਾ ਸਕੇ ਹਨ।