ਤੁਸੀਂ ਗਾਰੰਟੀ ਅਤੇ ਵਾਰੰਟੀ ਸ਼ਬਦ ਸੁਣਿਆ ਹੋਵੇਗਾ



ਸਮਾਨ ਖਰੀਦਣ ਵੇਲੇ ਗਾਰੰਟੀ ਜਾਂ ਵਾਰੰਟੀ ਦਿੱਤੀ ਜਾਂਦੀ ਹੈ



ਗਾਰੰਟੀ ਜਾਂ ਵਾਰੰਟੀ ਵਾਲੇ ਪ੍ਰੋਡਕਟ ਥੋੜੇ ਮਹਿੰਗੇ ਹੁੰਦੇ ਹਨ



ਪਰ ਇਸ ਦੀ ਭਰੇਸੇਯੋਗਤਾ ਚੰਗੀ ਹੁੰਦੀ ਹੈ



ਗਾਰੰਟੀ ਅਤੇ ਵਾਰੰਟੀ ਦੋਵੇਂ ਵੱਖਰੀਆਂ-ਵੱਖਰੀਆਂ ਚੀਜ਼ਾਂ ਹਨ



ਕੀ ਤੁਹਾਨੂੰ ਇਨ੍ਹਾਂ ਦੋਵਾਂ ਚੀਜ਼ਾਂ ਵਿਚਕਾਰ ਫਰਕ ਪਤਾ ਹੈ



ਗਾਰੰਟੀ ਵਿੱਚ ਗਾਹਕ ਸਮਾਨ ਨੂੰ ਬਦਲ ਸਕਦਾ ਹੈ



ਇਸ ਨੂੰ ਉਹ ਗਾਰੰਟੀ ਦੀ ਲਿਮਿਟ ਖਤਮ ਹੋਣ ਤੋਂ ਪਹਿਲਾਂ-ਪਹਿਲਾਂ ਬਦਲ ਸਕਦਾ ਹੈ



ਵਾਰੰਟੀ ਵਿੱਚ ਗਾਹਕ ਸਮਾਨ ਨੂੰ ਬਿਨਾਂ ਪੈਸੇ ਦਿੱਤਿਆਂ ਠੀਕ ਕਰਵਾ ਸਕਦਾ ਹੈ



ਵਾਰੰਟੀ ਵਿੱਚ ਗਾਹਕ ਸਮਾਨ ਨੂੰ ਬਦਲੀ ਨਹੀਂ ਕਰ ਸਕਦਾ