ਲੈਦਰ ਦੇ ਜੁੱਤੇ ਆਪਣੀ ਚਮਕ, ਡਿਜ਼ਾਈਨ ਅਤੇ ਫਿਟਿੰਗ ਦੇ ਲਈ ਜਾਣੇ ਜਾਂਦੇ ਹਨ



ਲੰਬੇ ਸਮੇਂ ਤੱਕ ਚੰਗੀ ਕੰਡੀਸ਼ਨ ਵਿੱਚ ਰੱਖਣ ਦੇ ਲਈ ਚੰਗੀ ਦੇਖਭਾਲ ਦੀ ਲੋੜ ਹੁੰਦੀ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਲੈਦਰ ਦੇ ਜੁੱਤਿਆਂ ਨੂੰ ਸਹੀ ਤਰੀਕੇ ਨਾਲ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ



ਇੱਕ ਨਰਮ ਕੱਪੜੇ ‘ਤੇ ਹਲਕਾ ਜਿਹਾ ਸਾਬਣ ਲਾ ਕੇ ਉਸ ਨਾਲ ਸਾਫ ਕਰੋ



ਇਦਾਂ ਜੁੱਤੇ ਨਵੇਂ ਅਤੇ ਚਮਕਦਾਰ ਹੋ ਜਾਣਗੇ



ਜੇਕਰ ਤੁਹਾਡੇ ਜੁੱਤੇ ਵੱਧ ਗੰਦੇ ਹਨ ਤਾਂ ਥੋੜੀ ਮਾਤਰਾ ਵਿੱਚ ਪੈਟ੍ਰੋਲੀਅਮ ਜੈਲੀ ਲਓ ਅਤੇ ਉਸ ਨਾਲ ਸਾਫ ਕਰੋ



ਇਸ ਵਿੱਚ ਕੈਮੀਕਲ ਹੋਣ ਦੇ ਕਰਕੇ ਲੈਦਰ ਸੁੱਕ ਸਕਦਾ ਹੈ, ਇਸ ਕਰਕੇ ਲਗਾਤਾਰ ਇਸ ਦੀ ਵਰਤੋਂ ਨਾ ਕਰੋ



ਲੈਦਰ ਦੇ ਜੁੱਤਿਆਂ ਨੂੰ ਚਮਕਦਾਰ ਬਣਾਉਣ ਲਈ ਮਿਨਰਲ ਆਇਲ ਕਾਫੀ ਕੰਮ ਦੀ ਚੀਜ਼ ਹੈ



ਸਾਫ ਕੱਪੜੇ ‘ਤੇ ਇਸ ਦੀਆਂ 4-5 ਬੂੰਦਾ ਪਾ ਦਿਓ, ਇਦਾਂ ਕਰਨ ਨਾਲ ਜੁੱਤੇ ਨਵੇਂ ਵਰਗੇ ਹੋ ਜਾਂਦੇ ਹਨ



ਉਨ੍ਹਾਂ ਨੂੰ ਸੁਕਾਉਣ ਲਈ ਹਵਾ ਵਿੱਚ ਹੌਲੀ-ਹੌਲੀ ਸੁਕਾਉਣਾ ਚਾਹੀਦਾ ਹੈ