ਏਟੀਐਮ ਰਾਹੀਂ ਲੋਕ ਬੜੀ ਆਸਾਨੀ ਨਾਲ ਪੈਸੇ ਕਢਵਾ ਸਕਦੇ ਹਨ ਇਸ ਦੇ ਲਈ ਤੁਹਾਨੂੰ ਸਿਰਫ ਮਸ਼ੀਨ ਵਿੱਚ 4 ਅੰਕਾਂ ਦਾ ਕੋਡ ਪਾਉਣਾ ਹੋਵੇਗਾ ਜਿਸ ਤੋਂ ਬਾਅਦ ਤੁਸੀਂ ਖਾਤੇ ‘ਚੋਂ ਪੈਸੇ ਕਢਵਾ ਸਕਦੇ ਹੋ ਅਸਲ ਵਿੱਚ ਪਹਿਲੇ ਪਿਨ 6 ਅੰਕ ਦਾ ਕੀਤਾ ਜਾ ਰਿਹਾ ਸੀ ਕਿਉਂਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ 6 ਨੰਬਰਾਂ ਦਾ ਪਿਨ ਜ਼ਿਆਦਾ ਬਿਹਤਰ ਸੀ ਪਰ ਕਈ ਵਾਰ ਪਿਨ ਭੁੱਲਣ ਕਰਕੇ ਪਿਨ ਨੂੰ 4 ਅੰਕਾਂ ਦਾ ਰੱਖਿਆ ਗਿਆ ਹੈ ਦੁਨੀਆ ਦੇ ਕਈ ਦੇਸ਼ ਇਦਾਂ ਦੇ ਹਨ ਜਿੱਥੇ 6 ਨੰਬਰ ਦਾ ਏਟੀਐਮ ਪਿਨ ਹੁੰਦਾ ਹੈ 4 ਦੀ ਥਾਂ 6 ਅੰਕਾਂ ਦਾ ਪਿਨ ਰੱਖਣ ਨਾਲ ਕਿਸੇ ਵਿਅਕਤੀ ਨੂੰ ਕਿਸੇ ਦਾ ਪਿਨ ਛੇਤੀ ਯਾਦ ਨਹੀਂ ਹੁੰਦਾ ਇਸ ਦੇ ਨਾਲ ਹੀ ਪਿਨ ਨੂੰ ਹੈਕ ਕਰਨਾ ਸੌਖਾ ਨਹੀਂ ਹੁੰਦਾ ਹੈ