ਠੰਢ ਵਿੱਚ ਤਾਪਮਾਨ ਵਿੱਚ ਗਿਰਾਵਟ ਅਤੇ ਪ੍ਰਦੂਸ਼ਣ ਕਾਰਨ ਜੋ ਧੂੰਆਂ ਪੈਦਾ ਹੁੰਦਾ ਹੈ, ਉਹ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ।

ਠੰਢ ਦੇ ਮੌਸਮ ਵਿੱਚ ਜ਼ੁਕਾਮ, ਸਰਦੀ, ਦਮਾ, ਨਿਮੋਨੀਆ ਵਰਗੀਆਂ ਬਿਮਾਰੀਆਂ ਆਮ ਹੋ ਜਾਂਦੀਆਂ ਹਨ ਪਰ ਫੌਗ ਖ਼ਤਰਨਾਕ ਹੁੰਦੀ ਹੈ।

ਇਹ ਦਿਲ ਅਤੇ ਫੇਫੜਿਆਂ ਲਈ ਖਤਰਨਾਕ ਹਨ। ਇਸ ਨਾਲ ਕਈ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ।

ਸਿਹਤ ਮਾਹਿਰਾਂ ਅਨੁਸਾਰ ਸਰਦੀਆਂ ਦੇ ਮੌਸਮ ਵਿੱਚ ਪ੍ਰਦੂਸ਼ਣ ਕਾਰਨ ਪੈਦਾ ਹੋਣ ਵਾਲੀ ਫੌਗ ਵਾਤਾਵਰਨ ਵਿੱਚ ਹੀ ਰੁਕ ਜਾਂਦੀ ਹੈ।

ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦਾ ਹੈ।

ਫੌਗ ਵਿੱਚ ਧੂੰਆਂ, ਧੁੰਦ ਅਤੇ ਵਾਤਾਵਰਣ ਲਈ ਹਾਨੀਕਾਰਕ ਕਣ ਜਿਵੇਂ ਕਿ ਨਾਈਟ੍ਰੋਜਨ ਆਕਸਾਈਡ, ਜੈਵਿਕ ਮਿਸ਼ਰਣ ਹੁੰਦੇ ਹਨ।

ਇਸ ਨਾਲ ਚਮੜੀ ਨਾਲ ਸਬੰਧਤ ਸਮੱਸਿਆਵਾਂ, ਹਾਈ ਬਲੱਡ ਪ੍ਰੈਸ਼ਰ, ਨੱਕ ਅਤੇ ਗਲੇ ਵਿੱਚ ਜਲਨ, ਦਿਲ ਦਾ ਦੌਰਾ ਅਤੇ ਬ੍ਰੇਨ ਸਟ੍ਰੋਕ ਹੋ ਸਕਦਾ ਹੈ।

ਫੌਗ ਹੋਣ 'ਤੇ ਜ਼ਿਆਦਾ ਦੇਰ ਤੱਕ ਬਾਹਰ ਨਾ ਰਹੋ। ਜੇਕਰ ਜ਼ਰੂਰੀ ਨਾ ਹੋਵੇ ਤਾਂ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ।