ਪੜਚੋਲ ਕਰੋ
ਕੀ ਤੁਸੀਂ ਗੁੜ ਖਾਣ ਦੇ ਇਹ ਫਾਇਦੇ ਜਾਣਦੇ ਹੋ?
Written By : ਏਬੀਪੀ ਸਾਂਝਾ | Updated at : 28 Oct 2017 09:59 AM (IST)
1/8

ਜਿਸ ਦਾ ਰੰਗ ਅਕਸਰ ਗਹਿਰਾ ਸੁਨਿਹਰੀ ਭੂਰਾ ਹੁੰਦਾ ਹੈ। ਇਸ ਵਿਚ ਚੀਨੀ ਵੀ ਪਾਈ ਜਾਂਦੀ ਹੈ। ਗੁੜ ਨੂੰ ਸਿਰਫ ਸੁਆਦ ਲੈਣ ਲਈ ਹੀ ਨਹੀਂ ਖਾਧਾ ਜਾਂਦਾ ਸਗੋਂ ਸਿਹਤ ਸੰਬੰਧੀ ਕਈ ਪ੍ਰੇਸ਼ਾਨੀਆਂ ਦੂਰ ਕਰਨ ਲਈ ਵੀ ਵਰਤਿਆਂ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਗੁੜ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ...
2/8

ਗੁੜ ਜਿਸ ਨੂੰ ਕਿ ਸਰਦੀਆਂ ਦਾ ਇੱਕ ਫਲ ਵੀ ਮੰਨਿਆ ਜਾਂਦਾ ਹੈ। ਸਰਦੀਆਂ 'ਚ ਗੁੜ ਦੀ ਵਧੇਰੇ ਵਰਤੋਂ ਕੀਤੀ ਜਾਂਦੀ ਹੈ ਕਿਉਂਕਿ ਇਹ ਥੌੜਾ ਗਰਮ ਵੀ ਹੁੰਦਾ ਹੈ। ਗੁੜ ਦੀਆਂ ਬਹੁਤ ਸਾਰੀਆਂ ਕਿਸਮਾਂ ਹੁੰਦੀਆਂ ਹਨ। ਸਦੀਆਂ ਤੋਂ ਭਾਰਤੀ ਲੋਕ ਗੁੜ ਦੀ ਵਰਤੋਂ ਕਰਦੇ ਰਹੇ ਹਨ। ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਪੋਸ਼ਕ ਤੱਤ ਮਿਲਦੇ ਹਨ। ਗੁੜ ਹਮੇਸ਼ਾ ਤਾਜ਼ੇ ਗੰਨੇ ਦੇ ਰਸ ਅਤੇ ਤਾੜ ਦੇ ਰਸ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।
3/8

ਗੁੜ ਖਾਣ ਨਾਲ ਸਰੀਰ ਨੂੰ ਆਇਰਨ ਮਿਲਦਾ ਹੈ। ਇਸ ਲਈ ਇਹ ਅਨੀਮਿਆ ਰੋਗੀਆਂ ਲਈ ਵੀ ਬਹੁਤ ਲਾਭਕਾਰੀ ਹੁੰਦਾ ਹੈ। ਔਰਤਾਂ ਲਈ ਵੀ ਗੁੜ ਖਾਣਾ ਵਧੀਆ ਹੁੰਦਾ ਹੈ।
4/8

ਗੁੜ ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਵਿਚੋਂ ਬਾਹਰ ਕੱਢਦਾ ਹੈ। ਜਿਸ ਨਾਲ ਚਮੜੀ ਨਰਮ ਅਤੇ ਸੋਹਣੀ ਲੱਗਦੀ ਹੈ। ਗੁੜ ਖਾਣ ਨਾਲ ਮੁਹਾਸਿਆਂ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
5/8

ਅਕਸਰ ਅਸਥਮਾ ਰੋਗੀਆਂ ਨੂੰ ਗੁੜ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਗੁੜ ਵਿਚ ਇਸ ਰੋਗ ਨੂੰ ਠੀਕ ਕਰਨ ਦੀ ਸਮੱਰਥਾ ਹੁੰਦੀ ਹੈ। ਇਸ ਵਿਚ ਉਹ ਸਾਰੇ ਤੱਤ ਹੁੰਦੇ ਹਨ, ਜੋ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਵਿਚ ਰੱਖਦੇ ਹਨ। ਇਸ ਵਿਚ ਐਂਟੀ ਐਲਰਜੀ ਤੱਤ ਵੀ ਮੌਜੂਦ ਹੁੰਦੇ ਹਨ।
6/8

ਜੇ ਤੁਸੀਂ ਵੀ ਜੋੜਾਂ ਵਿੱਚ ਹੁੰਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਗੁੜ ਖਾਣਾ ਚਾਹੀਦਾ ਹੈ। ਤੁਹਾਨੂੰ ਰੋਜ਼ਾਨਾ ਅਦਰਕ ਦੇ ਟੁਕੜੇ ਨਾਲ ਇਕ ਪੀਸ ਗੁੜ ਦਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਜੋੜਾਂ ਦੇ ਦਰਦ ਤੋਂ ਆਰਾਮ ਮਿਲੇਗਾ। ਇਸ ਨਾਲ ਹੀ ਮਾਈਗਰੇਨ ਦੇ ਰੋਗੀਆਂ ਲਈ ਵੀ ਗੁੜ ਲਾਭਕਾਰੀ ਹੁੰਦਾ ਹੈ।
7/8

ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਹੈ ਤਾਂ ਤੁਰੰਤ ਗੁੜ ਦਾ ਇਕ ਛੋਟਾ ਜਿਹਾ ਟੁੱਕੜਾ ਖਾਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਊਰਜਾ ਮਿਲੇਗੀ। ਸਭ ਤੋਂ ਚੰਗੀ ਗੱਲ ਇਹ ਹੈ ਕਿ ਸਾਡਾ ਸਰੀਰ ਗੁੜ ਨੂੰ ਹੌਲੀ-ਹੌਲੀ ਪਚਾਉਂਦਾ ਹੈ। ਜਿਸ ਕਾਰਨ ਸਰੀਰ ਵਿਚ ਚੀਨੀ ਦੀ ਮਾਤਰਾ ਜ਼ਿਆਦਾ ਨਹੀਂ ਵਧਦੀ।
8/8

ਗੁੜ ਵਿਚ ਕੁਦਰਤੀ ਤੱਤ ਹੋਣ ਕਾਰਨ ਇਹ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਵਾਉਂਦਾ ਹੈ ਜੇ ਤੁਸੀਂ ਵੀ ਰੋਜ਼ਾਨਾ ਪਾਣੀ ਜਾਂ ਦੁੱਧ ਵਿਚ ਗੁੜ ਮਿਲਾ ਕੇ ਪੀਓ ਤਾਂ ਤੁਹਾਡੇ ਸਰੀਰ ਵਿਚੋਂ ਸਾਰੇ ਜ਼ਹਿਰੀਲੇ ਪਦਾਰਥ ਆਸਾਨੀ ਨਾਲ ਨਿਕਲ ਜਾਂਦੇ ਹਨ।
Published at : 28 Oct 2017 09:59 AM (IST)
Sponsored Links by Taboola
ਟਾਪ ਹੈਡਲਾਈਨ
ਦੇਸ਼
Big Action: ਸਰਕਾਰ ਵੱਲੋਂ ਵੱਡਾ ਐਕਸ਼ਨ, ਸ਼ਰਾਬ ਦੀਆਂ 23 ਦੁਕਾਨਾਂ ਕੀਤੀਆਂ ਬੰਦ, 52 ਹੋਰ 'ਤੇ...
ਚੰਡੀਗੜ੍ਹ
ਚੋਣਾਂ 'ਚ ਟਿਕਟ ਨਾ ਮਿਲਣ 'ਤੇ ਕਈ ਸੀਨੀਅਰ ਆਗੂ ਨਾਰਾਜ਼, ਭਾਜਪਾ-ਕਾਂਗਰਸ ਦੇ ਬਾਗ਼ੀ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜਨਗੇ, ਕਈ ਵਾਰਡਾਂ 'ਚ ਵਿਗੜ ਸਕਦਾ...
ਪੰਜਾਬ
ਪੰਜਾਬ ਦੇ 13 ਜ਼ਿਲ੍ਹਿਆਂ 'ਚ ਅੱਜ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਵੇਰੇ-ਸ਼ਾਮ ਠੰਡ, ਮੀਂਹ ਨੂੰ ਲੈ ਕੇ ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ...
ਰਾਸ਼ੀਫਲ
ਇਨ੍ਹਾਂ 4 ਰਾਸ਼ੀ ਵਾਲਿਆਂ 'ਤੇ ਨੋਟਾਂ ਦੀ ਹੋਏਗੀ ਬਰਸਾਤ! ਧਨਦੌਲਤ ਲਈ ਖੁੱਲ੍ਹਣਗੇ ਨਵੇਂ ਰਾਹ, ਵਿਆਹ ਸੰਬੰਧੀ ਆਉਣਗੇ ਪ੍ਰਸਤਾਵ; ਜਾਣੋ ਕੌਣ ਖੁਸ਼ਕਿਸਮਤ?
ਟ੍ਰੈਂਡਿੰਗ ਟੌਪਿਕ




















