PUBG 'ਤੇ ਮਿਲੇ ਪਾਰਟਰਨ ਨਾਲ ਵੱਸਣਾ ਚਾਹੁੰਦੀ ਇੱਕ ਬੱਚੇ ਦੀ ਮਾਂ, ਹੁਣ ਪਤੀ ਤੋਂ ਮੰਗ ਰਹੀ ਤਲਾਕ
ਪਬਜੀ ਗੇਮ ਦੇਸ਼ ‘ਚ ਹੁਣ ਤਕ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਪਰ ਲੋਕਾਂ ‘ਚ ਇਸ ਗੇਮ ਨੂੰ ਲੈ ਕੇ ਦੀਵਾਨਗੀ ਘੱਟ ਹੋਣ ਦਾ ਨਾਂ ਨਹੀ ਲੈ ਰਹੀ। ਇਸ ਵਿਵਾਦਤ ਗੇਮ ਨੇ ਹੁਣ ਲੋਕਾਂ ਦੇ ਰਿਸ਼ਤਿਆਂ ‘ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ।

ਅਹਿਮਦਾਬਾਦ: ਪਬਜੀ ਗੇਮ ਦੇਸ਼ ‘ਚ ਹੁਣ ਤਕ ਕਈ ਲੋਕਾਂ ਦੀ ਮੌਤ ਦਾ ਕਾਰਨ ਬਣ ਚੁੱਕੀ ਹੈ। ਪਰ ਲੋਕਾਂ ‘ਚ ਇਸ ਗੇਮ ਨੂੰ ਲੈ ਕੇ ਦੀਵਾਨਗੀ ਘੱਟ ਹੋਣ ਦਾ ਨਾਂ ਨਹੀ ਲੈ ਰਹੀ। ਇਸ ਵਿਵਾਦਤ ਗੇਮ ਨੇ ਹੁਣ ਲੋਕਾਂ ਦੇ ਰਿਸ਼ਤਿਆਂ ‘ਤੇ ਵੀ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। ਗੇਮ ਖੇਡਣ ਦੀ ਆਦਤ ਕਾਰਨ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਇੱਕ ਵਿਆਹੁਤਾ ਔਰਤ ਆਪਣੇ ਪੱਬਜੀ ਪਾਰਟਨਰ ਨਾਲ ਪਿਆਰ ‘ਚ ਪੈ ਗਈ ਹੈ।
ਇਸ ਪਿਆਰ ਦੇ ਚੱਲਦਿਆਂ ਇਸ 19 ਸਾਲਾ ਮੁਟਿਆਰ ਨੇ ਆਪਣੇ ਪਤੀ ਤੋਂ ਤਲਾਕ ਦੀ ਮੰਗ ਕੀਤੀ ਹੈ। ਖ਼ਬਰਾਂ ਨੇ ਕਿ ਗੁਜਰਾਤ ਦੇ ਅਹਿਮਦਾਬਾਦ ‘ਚ ਇੱਕ ਬੱਚੇ ਦੀ ਮਾਂ ਨੂੰ ਕੁਝ ਮਹੀਨਿਆਂ ਤੋਂ ਪੱਬਜੀ ਖੇਡਣ ਦੀ ਆਦਤ ਲੱਗ ਗਈ ਅਤੇ ਇਸ ਦੌਰਾਨ ਉਹ ਇੱਕ ਪੱਬਜੀ ਪਲੇਅਰ ਦੇ ਸੰਪਰਕ ‘ਚ ਆਈ ਜੋ ਗੇਮ ਦਾ ਚੰਗਾ ਖਿਡਾਰੀ ਸੀ। ਇਸ ਦੇ ਚੱਲਦਿਆਂ ਔਰਤ ਦਾ ਆਪਣੇ ਪਤੀ ਨਾਲ ਵੀ ਝਗੜਾ ਹੋ ਗਿਆ ਅਤੇ ਉਹ ਆਪਣੇ ਪੇਕੇ ਘਰ ਆ ਗਈ।
ਗੱਲ ਇੱਥੇ ਹੀ ਨਹੀਂ ਮੁੱਕਦੀ ਉਸ ਨੇ ਆਪਣੇ ਪਤੀ ਤੋਂ ਤਲਾਕ ਲੈਣ ਲਈ ਵੁਮੈਨ ਹੈਲਪਲਾਈਨ ਨੰਬਰ ‘ਤੇ ਸੰਪਰਕ ਕੀਤਾ ਹੈ। ਮਹਿਲਾ ਦੇ ਇਸ ਫੈਸਲੇ ਦਾ ਵਿਰੋਧ ਉਸ ਦੇ ਪਿਤਾ ਵੀ ਕਰ ਰਹੇ ਹਨ। ਇਸ ਗੇਮ ਦੀ ਆਦਤ ਤੋਂ ਬਾਹਰ ਨਿੱਕਲਣ ਲਈ ਮਨੋਵਿਗੀਆਨਕ ਨੇ ਉਸ ਨੂੰ ਆਪਣੇ ਫੈਸਲੇ ਬਾਰੇ ਫੇਰ ਤੋਂ ਸੋਚਣ ਅਤੇ ਜਲਦਬਾਜ਼ੀ ‘ਚ ਫੈਸਲਾ ਨਾ ਲੈਣ ਦੀ ਗੱਲ ਕਹੀ ਹੈ।





















