ਬਾਲੀਵੁੱਡ ਵਿੱਚ ਲੋਕ ਆਪਣੀ ਕਿਸਮਤ ਅਜ਼ਮਾਉਣ ਆਉਂਦੇ ਹਨ। ਕਈ ਸਫ਼ਲ ਹੁੰਦੇ ਹਨ ਤੇ ਕਈ ਅਸਫ਼ਲ। ਇਸ ਇੰਡਸਟਰੀ ਵਿੱਚ ਬਹੁਤ ਸਾਰੀਆਂ ਅਜੀਬ ਅਜੀਬ ਗੱਲਾਂ ਵੀ ਵਾਪਰਦੀਆਂ ਹਨ। ਬਾਲੀਵੁੱਡ ਵਿੱਚ ਨਾਂ ਬਣਾਉਣ ਲਈ ਲੋਕ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹਨ। ਫੇਰ ਭਾਵੇਂ ਉਹ ਆਪਣਾ ਲਿੰਗ ਬਦਲਣਾ ਹੀ ਕਿਉਂ ਨਾ ਹੋਵੇ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੇ ਉਨ੍ਹਾਂ 5 ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਕਦੇ ਮਰਦ ਹੁੰਦੇ ਸੀ ਪਰ ਬਾਅਦ ਵਿੱਚ ਉਹ ਔਰਤ ਬਣ ਗਏ।
1. ਬੌਬੀ ਡਾਰਲਿੰਗ: ਬੌਬੀ ਨੇ ਜਨਮ ਤੋਂ ਲੈ ਕੇ 23 ਸਾਲ ਤੱਕ ਅਭਿਨੈ ਦੀ ਦੁਨੀਆਂ ਵਿੱਚ ਇੱਕ ਮਰਦ ਵਜੋਂ ਕੰਮ ਕੀਤਾ ਪਰ ਫਿਰ ਅਚਾਨਕ ਉਸ ਨੇ ਇੱਕ ਔਰਤ ਵਰਗਾ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਬਾਅਦ 2010 ਵਿੱਚ, ਬੌਬੀ ਡਾਰਲਿੰਗ ਦਾ ਬ੍ਰੈਸਟ ਟ੍ਰਾਂਸਪਲਾਂਟ ਹੋਇਆ ਤੇ ਉਸ ਨੇ ਇੱਕ ਔਰਤ ਦੇ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕੀਤਾ।
2. ਗੌਰਵ ਅਰੋੜਾ: ਟੀਵੀ ਰਿਐਲਿਟੀ ਸ਼ੋਅ ਸਪਿਟਸਵਿਲਾ 8 ਵਿੱਚ ਅਭਿਨੇਤਾ ਦੇ ਰੂਪ ਵਿੱਚ ਨਜ਼ਰ ਆਏ ਗੌਰਵ ਅਰੋੜਾ ਕੁਝ ਸਾਲ ਪਹਿਲਾਂ ਇੱਕ ਸੁੰਦਰ ਲੜਕੀ ਵਿੱਚ ਬਦਲ ਗਏ ਸੀ।
3. ਗ਼ਜ਼ਲ ਧਾਲੀਵਾਲ: ਗ਼ਜ਼ਲ ਧਾਲੀਵਾਲ ਨੇ ਕਈ ਸਾਲ ਪਹਿਲਾਂ ਇੱਕ ਅਦਾਕਾਰਾ ਤੇ ਲੇਖਕ ਵਜੋਂ ਇੰਡਸਟਰੀ ਵਿੱਚ ਕੰਮ ਕੀਤਾ ਸੀ। ਗ਼ਜ਼ਲ, ਜੋ ਇੱਕ ਪੁਰਸ਼ ਵਜੋਂ ਪੈਦਾ ਹੋਇਆ ਸੀ, ਕੁਝ ਸਮੇਂ ਬਾਅਦ ਆਪਣੇ ਆਪ ਇੱਕ ਟ੍ਰਾਂਸਜੈਂਡਰ ਮਹਿਲਾ ਬਣ ਗਈ।
4. ਸ਼ੀਨਾਤਾ ਸੰਘ: ਸ਼ੀਨਾਤਾ ਸੰਘ ਦੱਖਣੀ ਏਸ਼ੀਆ ਦੀ ਇੱਕ ਮਸ਼ਹੂਰ ਟ੍ਰਾਂਸਜੈਂਡਰ ਮਾਡਲ ਤੇ ਅਦਾਕਾਰਾ ਹੈ ਜੋ ਮਸ਼ਹੂਰ ਬਾਲੀਵੁੱਡ ਰਸਾਲੇ ਦੇ ਕਵਰ ਪੇਜ 'ਤੇ ਆਪਣੀਆਂ ਤਸਵੀਰਾਂ ਕਰਕੇ ਮਸ਼ਹੂਰ ਹੋਈ। ਉਹ ਇਸ ਸੰਸਾਰ ਵਿੱਚ ਇੱਕ ਆਦਮੀ ਦੇ ਤੌਰ ਤੇ ਪੈਦਾ ਹੋਇਆ ਸੀ।
5. ਨਿੱਕੀ ਚਾਵਲਾ: ਨਿੱਕੀ ਚਾਵਲਾ ਦਾ ਜਨਮ ਭਾਰਤ ਵਿੱਚ ਇੱਕ ਵਿਅਕਤੀ ਵਜੋਂ ਹੋਇਆ ਸੀ ਪਰ ਉਸ ਨੇ ਸਾਲ 2009 ਵਿੱਚ ਆਪਣਾ ਲਿੰਗ ਬਦਲ ਲਿਆ।