(Source: ECI/ABP News/ABP Majha)
ਗਰਭਵਤੀ ਹੋ ਗਿਆ 60 ਸਾਲਾ ਬਜ਼ੁਰਗ! ਮੈਡੀਕਲ ਰਿਪੋਰਟ ਦੇਖ ਕੇ ਹੈਰਾਨ ਰਹਿ ਗਏ ਰਿਸ਼ਤੇਦਾਰ
Shocking Viral News: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਤੋਂ ਇੱਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 60 ਸਾਲਾ ਵਿਅਕਤੀ ਨੂੰ ਲੈਬ ਟੈਸਟ ਵਿੱਚ ਗਰਭਵਤੀ ਕਰਾਰ ਦਿੱਤਾ ਗਿਆ। ਅੱਲ੍ਹਾ ਬਿੱਟਾ ਨਾਂ ਦਾ ਵਿਅਕਤੀ ਇਲਾਜ ਲਈ ਡੀਐਚਕਿਊ...
Shocking Viral News: ਪਾਕਿਸਤਾਨ ਦੇ ਪੰਜਾਬ ਸੂਬੇ ਦੇ ਖਾਨੇਵਾਲ ਤੋਂ ਇੱਕ ਅਜੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ 60 ਸਾਲਾ ਵਿਅਕਤੀ ਨੂੰ ਲੈਬ ਟੈਸਟ ਵਿੱਚ ਗਰਭਵਤੀ ਕਰਾਰ ਦਿੱਤਾ ਗਿਆ। ਅੱਲ੍ਹਾ ਬਿੱਟਾ ਨਾਂ ਦਾ ਵਿਅਕਤੀ ਇਲਾਜ ਲਈ ਡੀਐਚਕਿਊ ਹਸਪਤਾਲ ਗਿਆ ਹੋਇਆ ਸੀ। ਉੱਥੇ ਉਸ ਨੂੰ ਯੂਰਿਨ ਟੈਸਟ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ ਬਿੱਟਾ ਨੇ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ। ਪਰ ਜਦੋਂ ਰਿਪੋਰਟ ਆਈ ਤਾਂ ਉਹ ਅਤੇ ਉਸਦੇ ਪਰਿਵਾਰਕ ਮੈਂਬਰ ਹੈਰਾਨ ਰਹਿ ਗਏ। ਟੈਸਟ 'ਚ ਉਹ ਗਰਭਵਤੀ ਦੱਸਿਆ ਗਿਆ ਸੀ।
ਜਿਵੇਂ ਹੀ ਇਹ ਖ਼ਬਰ ਸਰਕਾਰੀ ਅਧਿਕਾਰੀਆਂ ਤੱਕ ਪਹੁੰਚੀ ਤਾਂ ਉਨ੍ਹਾਂ ਮਾਮਲੇ ਦੀ ਜਾਂਚ ਕੀਤੀ। ਇਸ ਤੋਂ ਬਾਅਦ ਜ਼ਿਲ੍ਹਾ ਕਮਿਸ਼ਨਰ ਨੇ ਲੈਬ ਨੂੰ ਸੀਲ ਕਰ ਦਿੱਤਾ। ਲੈਬ ਦੇ ਮਾਲਕ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਸਿਹਤ ਵਿਭਾਗ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਲੈਬ ਬਿਨਾਂ ਲਾਇਸੈਂਸ ਤੋਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇੱਥੇ ਕੋਈ ਡਾਕਟਰ ਵੀ ਕੰਮ ਨਹੀਂ ਕਰਦਾ। ਇਹ ਲੈਬ ਕਰੀਬ ਦੋ ਸਾਲਾਂ ਤੋਂ ਕੰਮ ਕਰ ਰਹੀ ਸੀ।
ਇਹ ਵੀ ਪੜ੍ਹੋ: ਕੀ ਤੁਸੀਂ ਵੀ ਕੇਲੇ ਖਾ ਕੇ ਛਿਲਕਾ ਸੁੱਟ ਦਿੰਦੇ ਹੋ? ਹੁਣ ਇਸ ਦੇ ਫਾਇਦੇ ਜਾਣ ਕੇ ਕਦੇ ਨਹੀਂ ਕਰੋਗੇ ਗਲਤੀ
ਜਦੋਂ ਇਹ ਖ਼ਬਰ ਸੋਸ਼ਲ ਮੀਡੀਆ 'ਤੇ ਫੈਲੀ ਤਾਂ ਲੋਕ ਇਸ ਦਾ ਮਜ਼ਾਕ ਉਡਾ ਰਹੇ ਹਨ। ਕੁਝ ਇਸ ਨੂੰ ਫਰਜ਼ੀ ਦੱਸ ਰਹੇ ਹਨ ਅਤੇ ਕੁਝ ਨੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕਈ ਲੋਕਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਹੁਣ ਲੋਕ ਲੈਬ ਦੀ ਰਿਪੋਰਟ 'ਤੇ ਕਿਵੇਂ ਭਰੋਸਾ ਕਰਨਗੇ।
ਇਹ ਵੀ ਪੜ੍ਹੋ: WhatsApp 'ਚ ਆਏ ਇਹ 21 ਨਵੇਂ ਇਮੋਜੀ, ਜੇਕਰ ਤੁਸੀਂ ਚੈਟ ਨੂੰ ਹੋਰ ਵੀ ਦਿਲਚਸਪ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਦੇਖੋ ਇਹ...
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Increase Mileage of Car: ਕਾਰ ਦੀ ਵਧ ਜਾਏਗੀ ਮਾਈਲੇਜ਼, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ