ਵੈਸੇ ਤਾਂ ਦੁਨੀਆ 'ਚ ਕਈ ਤਰ੍ਹਾਂ ਦੇ ਅਨੋਖੇ ਕਾਨੂੰਨ ਬਣਾਏ ਗਏ ਹਨ, ਜਿਨ੍ਹਾਂ 'ਚ ਤਲਾਕ, ਕਤਲ ਤੋਂ ਲੈ ਕੇ ਵਿਆਹ ਤੱਕ ਦੇ ਕਾਨੂੰਨ ਸ਼ਾਮਿਲ ਹਨ। ਯੂਰਪ ਦੇ ਇੱਕ ਦੇਸ਼ ਵਿੱਚ ਅਜਿਹਾ ਕਾਨੂੰਨ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕਾਨੂੰਨ ਵਿਆਹ ਨਾਲ ਸਬੰਧਤ ਹੈ। ਇਸ ਦੇਸ਼ ਵਿੱਚ ਮਰੇ ਹੋਏ ਵਿਅਕਤੀ ਦਾ ਵਿਆਹ ਵੀ ਹੋ ਸਕਦਾ ਹੈ, ਉਹ ਵੀ ਕਾਨੂੰਨੀ ਤੌਰ 'ਤੇ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਯੂਰਪੀ ਦੇਸ਼ ਫਰਾਂਸ ਦੀ। ਤਾਂ ਆਓ ਜਾਣਦੇ ਹਾਂ ਇਸ ਅਨੋਖੇ ਕਾਨੂੰਨ ਬਾਰੇ...


ਯੂਰਪੀ ਦੇਸ਼ ਫਰਾਂਸ ਵਿੱਚ ਇੱਕ ਕਾਨੂੰਨ ਹੈ, ਜਿਸ ਦੇ ਤਹਿਤ ਲੋਕ ਮਰੇ ਹੋਏ ਵਿਅਕਤੀ ਨਾਲ ਵਿਆਹ ਕਰ ਸਕਦੇ ਹਨ। ਇਸਦੀ ਵਿਵਸਥਾ ਸਿਵਲ ਕੋਡ ਦੀ ਧਾਰਾ 171 ਵਿੱਚ ਦਿੱਤੀ ਗਈ ਹੈ। ਇਸ ਕਿਸਮ ਦੇ ਵਿਆਹ ਨੂੰ ਨੇਕਰੋਗੈਮੀ ਕਿਹਾ ਜਾਂਦਾ ਹੈ। ਹਾਲਾਂਕਿ ਅਜਿਹੇ ਵਿਆਹ ਲਈ ਲੋਕਾਂ ਨੂੰ ਰਾਸ਼ਟਰਪਤੀ ਦੀ ਇਜਾਜ਼ਤ ਲੈਣੀ ਪੈਂਦੀ ਹੈ। ਇਹ ਵਿਆਹ ਆਮ ਵਿਆਹਾਂ ਵਾਂਗ ਹੀ ਹੈ। ਇਸ ਵਿਆਹ 'ਚ ਵੀ ਸਾਰੀਆਂ ਰੀਤੀ-ਰਿਵਾਜਾਂ ਦਾ ਪਾਲਣ ਕੀਤਾ ਜਾਂਦਾ ਹੈ, ਫਰਕ ਸਿਰਫ ਇੰਨਾ ਹੈ ਕਿ ਲਾੜੇ ਦੀ ਬਜਾਏ ਉਸ ਦੀ ਤਸਵੀਰ ਹੁੰਦੀ ਹੈ।


ਪਹਿਲੇ ਵਿਸ਼ਵ ਯੁੱਧ ਦੌਰਾਨ ਅਜਿਹੀਆਂ ਔਰਤਾਂ ਬਿਨਾਂ ਵਿਆਹ ਦੇ ਗਰਭਵਤੀ ਹੋ ਜਾਂਦੀਆਂ ਸਨ। ਬੱਚੇ ਦੇ ਪਿਤਾ ਦੀ ਵਿਆਹ ਤੋਂ ਪਹਿਲਾਂ ਮੌਤ ਹੋ ਜਾਂਦੀ ਸੀ। ਫਿਰ ਔਰਤਾਂ ਨੇ ਮੁਰਦਿਆਂ ਨਾਲ ਵਿਆਹ ਕਰਵਾਉਣਾ ਸ਼ੁਰੂ ਕਰ ਦਿੱਤਾ ਤਾਂ ਕਿ ਬੱਚੇ ਪਿਤਾ ਦਾ ਨਾਂ ਲੈ ਸਕਣ। ਪਰ, ਇਹ ਕਾਨੂੰਨ ਪੁਲ ਹਾਦਸੇ ਤੋਂ ਬਾਅਦ ਬਣਾਇਆ ਗਿਆ ਸੀ। ਦਰਅਸਲ, ਸਾਲ 1959 ਵਿੱਚ ਇੱਕ ਪੁਲ ਢਹਿ ਗਿਆ ਸੀ। ਇਸ ਹਾਦਸੇ ਵਿੱਚ 423 ਲੋਕਾਂ ਦੀ ਮੌਤ ਹੋ ਗਈ ਸੀ। ਇਨ੍ਹਾਂ 'ਚ ਇੱਕ ਵਿਅਕਤੀ ਸੀ, ਜਿਸ ਦੀ ਕੁਝ ਦਿਨ ਪਹਿਲਾਂ ਹੀ ਮੰਗਣੀ ਹੋਈ ਸੀ। ਫਿਰ ਔਰਤ ਨੇ ਸਰਕਾਰ ਤੋਂ ਮ੍ਰਿਤਕ ਵਿਅਕਤੀ ਨਾਲ ਵਿਆਹ ਕਰਨ ਦੀ ਇਜਾਜ਼ਤ ਮੰਗੀ। ਦੱਸ ਦੇਈਏ ਕਿ ਉਸ ਸਮੇਂ ਫਰਾਂਸ ਦੇ ਰਾਸ਼ਟਰਪਤੀ ਚਾਰਲਸ ਡੀ ਗੌਲ ਸਨ। ਫਿਰ ਸਰਕਾਰ ਨੇ ਔਰਤ ਨੂੰ ਵਿਆਹ ਕਰਨ ਦੀ ਇਜਾਜ਼ਤ ਦਿੱਤੀ ਅਤੇ ਇਸ ਤੋਂ ਬਾਅਦ ਫਰਾਂਸ ਦੀ ਨੈਸ਼ਨਲ ਅਸੈਂਬਲੀ ਨੇ ਇਸ ਸਬੰਧੀ ਕਾਨੂੰਨ ਬਣਾਇਆ।


ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਪੀਂਦੇ ਹੋ ਸ਼ਰਾਬ ਤਾਂ ਨਿੰਬੂ ਨੂੰ ਚੱਟਣ ਨਾਲ ਹੋਵੇਗਾ ਬਹੁਤ ਫਾਇਦਾ, ਜਾਣੋ ਵਿਗਿਆਨਕ ਕਾਰਨ


ਦੱਸ ਦੇਈਏ ਕਿ ਮ੍ਰਿਤਕ ਨਾਲ ਵਿਆਹ ਕਰਨ ਲਈ ਇਹ ਸਾਬਤ ਕਰਨਾ ਹੋਵੇਗਾ ਕਿ ਮਰਨ ਵਾਲਾ ਵਿਅਕਤੀ ਵੀ ਉਸੇ ਵਿਅਕਤੀ ਨਾਲ ਵਿਆਹ ਕਰਨਾ ਚਾਹੁੰਦਾ ਸੀ। ਇਸ ਸਬੰਧੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਬਿਆਨ ਲਏ ਜਾਂਦੇ ਹਨ। ਇਸ ਕਾਨੂੰਨ ਸਬੰਧੀ ਕਈ ਵਿਵਸਥਾਵਾਂ ਕੀਤੀਆਂ ਗਈਆਂ ਹਨ। ਇੱਕ ਨਿਯਮ ਇਹ ਹੈ ਕਿ ਵਿਆਹ ਕਰਨ ਵਾਲੇ ਨੂੰ ਮ੍ਰਿਤਕ ਦੀ ਜਾਇਦਾਦ ਨਹੀਂ ਮਿਲੇਗੀ। ਫਰਾਂਸ ਤੋਂ ਇਲਾਵਾ ਦੁਨੀਆ ਦੇ ਹੋਰ ਵੀ ਕਈ ਦੇਸ਼ ਹਨ, ਜਿੱਥੇ ਮ੍ਰਿਤਕ ਦਾ ਵਿਆਹ ਕਰਵਾਉਣ ਦੀ ਪਰੰਪਰਾ ਹੈ। ਇਸ ਵਿੱਚ ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਵੀ ਸ਼ਾਮਿਲ ਹਨ।


ਇਹ ਵੀ ਪੜ੍ਹੋ: ਭਾਰਤ ਦੀ ਇਸ ਮਹਿੰਗੀ ਸਬਜ਼ੀ ਦੀ ਵਿਦੇਸ਼ਾਂ ਵਿੱਚ ਹੈ ਚੰਗੀ ਮੰਗ, 30 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ ਇਸ ਦੀ ਕੀਮਤ