Viral Video: ਜ਼ਹਿਰੀਲੇ ਸੱਪ ਨਾਲ ਛੇੜੀ ਨੰਨ੍ਹੇ ਖਰਗੋਸ਼ ਨੇ ਜੰਗ, ਦਿਖਾਈ ਅਜਿਹੀ ਹਿੰਮਤ ਕਿ ਲੋਕ ਕਰ ਰਹੇ ਤਾਰੀਫ਼
Trending News : ਵਾਇਰਲ ਵੀਡੀਓ ਇੰਸਟਾਗ੍ਰਾਮ 'ਤੇ ਬਤੌਰ ਰੀਲ ਸ਼ੇਅਰ ਕੀਤੀ ਗਈ ਹੈ। ਵੀਡੀਓ ਦੇਖਣ 'ਤੇ ਕਿਸੇ ਜੰਗਲ ਦੀ ਲੱਗ ਰਹੀ ਹੈ। ਜਿੱਥੇ ਇਕ ਸੱਪ ਤੇ ਖਰਗੋਸ਼ ਆਪਸ 'ਚ ਕੁਸ਼ਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
Viral Video: ਸੱਪ ਤੇ ਨਿਓਲ ਦੀ ਲੜਾਈ ਦੀ ਚਰਚਾ ਤਾਂ ਤੁਸੀਂ ਖੂਬ ਸੁਣੀ ਹੋਵੇਗੀ ਪਰ ਕੀ ਕਦੇ ਕਿਸੇ ਖਰਗੋਸ਼ ਨੂੰ ਸੱਪ ਨਾਲ ਲੜਦੇ ਹੋਏ ਦੇਖਿਆ ਹੈ? ਜੇਰਕ ਨਹੀ! ਤਾਂ ਕੁਝ ਦਿਨਾਂ ਤੋਂ ਵਾਇਰਲ ਹੋ ਰਹੇ ਵੀਡੀਓ ਨੂੰ ਦੇਖ ਲਵੋ। ਦਰਅਸਲ ਸੋਸ਼ਲ ਮੀਡੀਆ 'ਤੇ ਕੁਝ ਦਿਨਾਂ ਤੋਂ ਇਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਵੀਡੀਓ 'ਚ ਇਕ ਨੰਨ੍ਹਾ ਖਰਗੋਸ਼ ਵੱਡੇ ਸੱਪ ਨਾਲ ਭਿੜਦਾ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਦੀ ਲੜਾਈ ਇੰਨੀ ਗੰਭੀਰ ਹੁੰਦੀ ਹੈ ਕਿ ਮੰਨੋ ਇਕ-ਦੂਜੇ ਦੀ ਜਾਨ ਲੈ ਕੇ ਖਤਮ ਹੋਵੇਗੀ ਪਰ ਅੰਤ 'ਚ ਨੰਨ੍ਹਾ ਖਰਗੋਸ਼ ਸੱਪ ਨੂੰ ਉੱਥੋਂ ਭੱਜਣ 'ਤੇ ਮਜ਼ਬੂਰ ਕਰ ਦਿੰਦਾ ਹੈ।
ਵਾਇਰਲ ਵੀਡੀਓ ਇੰਸਟਾਗ੍ਰਾਮ 'ਤੇ ਬਤੌਰ ਰੀਲ ਸ਼ੇਅਰ ਕੀਤੀ ਗਈ ਹੈ। ਵੀਡੀਓ ਦੇਖਣ 'ਤੇ ਕਿਸੇ ਜੰਗਲ ਦੀ ਲੱਗ ਰਹੀ ਹੈ। ਜਿੱਥੇ ਇਕ ਸੱਪ ਤੇ ਖਰਗੋਸ਼ ਆਪਸ 'ਚ ਕੁਸ਼ਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਦੇਖਿਆ ਜਾਵੇ ਤਾਂ ਖਰਗੋਸ਼ ਸੱਪ ਨੂੰ ਜਾਣ ਨਹੀਂ ਦੇ ਰਿਹਾ ਹੈ। ਉਹ ਵਾਰ-ਵਾਰ ਉਸ ਨੂੰ ਫੜ ਕੇ ਇਧਰ-ਉਧਰ ਘੁੰਮਾਉਣ ਲੱਗਦਾ ਹੈ। ਦੂਜੇ ਪਾਸੇ ਦੋਵਾਂ ਦੀ ਲੜਾਈ ਕੁਝ ਸੈਕਿੰਡ ਲਈ ਇੰਨੀ ਗੰਭੀਰ ਹੋ ਜਾਂਦੀ ਹੈ ਕਿ ਮੰਨੋ ਇਕ ਦੂਜੇ ਨੂੰ ਮਾਰ ਕੇ ਹੀ ਸਾਹ ਲੈਣਗੇ। ਤੁਸੀਂ ਵੀ ਦੇਖੋ ਇਸ ਲੜਾਈ ਦਾ ਅਨੋਖਾ ਵੀਡੀਓ..
View this post on Instagram