Dog Ownership Rules: ਕੁੱਤੇ ਨੂੰ ਸਭ ਤੋਂ ਵਫ਼ਾਦਾਰ ਜਾਨਵਰ ਤੇ ਮਨੁੱਖ ਦਾ ਸਭ ਤੋਂ ਵਧੀਆ ਦੋਸਤ ਮੰਨਿਆ ਜਾਂਦਾ ਹੈ, ਪਰ ਕਈ ਵਾਰ ਕੁੱਤੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਕੀ ਲੋਕਾਂ ਨੂੰ ਅਜਿਹੇ ਕੁੱਤਿਆਂ ਨੂੰ ਮਾਰਨ-ਕੁੱਟਣ ਦਾ ਅਧਿਕਾਰ ਮਿਲਦਾ ਹੈ? ਜੇਕਰ ਤੁਹਾਨੂੰ ਵੀ ਇਹੀ ਲੱਗਦਾ ਹੈ ਤਾਂ ਦੱਸ ਦਈਏ ਕਿ ਅਜਿਹਾ ਕਰਨਾ ਕਾਨੂੰਨੀ ਜੁਰਮ ਹੈ।


ਪਿਛਲੇ ਸਮੇਂ ਤੋਂ ਪਾਲਤੂ ਜਾਨਵਰਾਂ ਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਬਹਿਸ ਛਿੜੀ ਹੋਈ ਹੈ। ਮਾਮਲਾ ਇੰਨਾ ਗਰਮ ਹੈ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ। ਸੰਵਿਧਾਨ ਨੇ ਆਮ ਲੋਕਾਂ ਵਾਂਗ ਕੁੱਤਿਆਂ ਨੂੰ ਰਹਿਣ ਤੇ ਖਾਣ ਦਾ ਅਧਿਕਾਰ ਦਿੱਤਾ ਹੈ। ਜੇਕਰ ਤੁਸੀਂ ਕਿਸੇ ਕੁੱਤੇ ਨੂੰ ਤੰਗ ਕਰਦੇ ਹੋ ਤਾਂ ਤੁਹਾਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਜੇਕਰ ਮਾਮਲਾ ਕੁੱਤੇ ਦੀ ਬੇਰਹਿਮੀ ਨਾਲ ਕੁੱਟਮਾਰ ਜਾਂ ਹੱਤਿਆ ਦਾ ਹੈ ਤਾਂ ਤੁਹਾਨੂੰ 5 ਸਾਲ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਆਓ ਜਾਣਦੇ ਹਾਂ ਉਨ੍ਹਾਂ ਕਾਨੂੰਨਾਂ ਬਾਰੇ ਜੋ ਕੁੱਤਿਆਂ ਨੂੰ ਇੱਜ਼ਤ ਨਾਲ ਜਿਉਣ ਦਾ ਹੱਕ ਦਿੰਦੇ ਹਨ।


ਮੂਲ ਵਾਸੀ ਹੋਣ ਦਾ ਅਧਿਕਾਰ- ਸੰਵਿਧਾਨ 'ਚ ਪ੍ਰੀਵੈਂਸ਼ਨ ਆਫ ਕਰੂਐਲਿਟੀ ਟੂ ਐਨੀਮਲਜ਼ ਐਕਟ 1960 'ਚ ਸਮੇਂ-ਸਮੇਂ 'ਤੇ ਸੋਧ ਕੀਤੀ ਜਾਂਦੀ ਹੈ। 2002 'ਚ ਹੋਈ ਸੋਧ ਅਨੁਸਾਰ ਆਵਾਰਾ ਕੁੱਤਿਆਂ ਨੂੰ ਵੀ ਦੇਸ਼ ਦਾ ਮੂਲ ਵਾਸੀ ਮੰਨਿਆ ਗਿਆ ਹੈ।


ਕੁੱਤੇ ਨੂੰ ਮਾਰਨਾ ਅਪਰਾਧ ਭਾਵੇਂ ਉਹ ਪਾਗਲ ਕਿਉਂ ਨਾ ਹੋਵੇ?- ਭਾਵੇਂ ਕੁੱਤਾ ਪਾਗਲ ਹੋਵੇ, ਉਸ ਨੂੰ ਮਾਰਿਆ ਨਹੀਂ ਜਾ ਸਕਦਾ। ਇਸ ਦੇ ਲਈ ਤੁਹਾਨੂੰ ਪਸ਼ੂ ਭਲਾਈ ਸੰਸਥਾ ਨਾਲ ਸੰਪਰਕ ਕਰਨਾ ਹੋਵੇਗਾ।


ਜਿਉਣ ਦਾ ਹੱਕ- ਕਰੂਐਲਿਟੀ ਟੂ ਐਨੀਮਲਜ਼ ਐਕਟ ਦੀ ਧਾਰਾ 428 ਤੇ 429 ਦੇ ਤਹਿਤ, ਜੋ ਕੋਈ ਵੀ ਆਵਾਰਾ ਕੁੱਤੇ ਨਾਲ ਬੇਰਹਿਮੀ ਕਰਦਾ ਹੈ ਜਾਂ ਉਸ ਨੂੰ ਮਾਰਦਾ ਹੈ ਜਾਂ ਕੁੱਤਾ ਅਪੰਗ ਹੋ ਜਾਂਦਾ ਹੈ ਤਾਂ ਉਸ ਨੂੰ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।


ਜਿੱਥੋਂ ਫੜਿਆ ਉੱਥੇ ਹੀ ਛੱਡਣਾ ਪਵੇਗਾ- ਐਂਟੀ ਬਰਥ ਕੰਟਰੋਲ ਐਕਟ 2001 ਤਹਿਤ ਕੁੱਤਿਆਂ ਦੀ ਆਬਾਦੀ ਨੂੰ ਕੰਟਰੋਲ ਕਰਨ ਲਈ ਜੇਕਰ ਨਗਰ ਨਿਗਮ-ਪਸ਼ੂ ਭਲਾਈ ਸੰਸਥਾ ਜਾਂ ਕੋਈ ਐਨਜੀਓ ਗਲੀ ਵਿੱਚੋਂ ਅਵਾਰਾ ਕੁੱਤੇ ਫੜਦੀ ਹੈ ਤਾਂ ਉਸ ਨੂੰ ਨਸਬੰਦੀ ਤੋਂ ਬਾਅਦ ਉੱਥੇ ਹੀ ਛੱਡਣਾ ਪਵੇਗਾ, ਅਜਿਹਾ ਨਾ ਕਰਨਾ ਅਪਰਾਧ ਹੈ।


ਇਹ ਵੀ ਪੜ੍ਹੋ: Nostradamus Prediction: ਨੋਸਟ੍ਰਾਡੇਮਸ ਦੀਆਂ 6,338 ਭਵਿੱਖਬਾਣੀਆਂ 'ਚੋਂ 70 ਫੀਸਦੀ ਤੋਂ ਜ਼ਿਆਦਾ ਪੂਰੀਆਂ, ਜਾਣੋ 2023 ਬਾਰੇ ਕੀ-ਕੀ ਭਵਿੱਖਬਾਣੀ


ਭੁੱਖੇ ਰੱਖਣ 'ਤੇ ਵੀ ਸਜ਼ਾ- ਜੇਕਰ ਕਿਸੇ ਕੁੱਤੇ ਨੂੰ ਲੰਬੇ ਸਮੇਂ ਤੱਕ ਬੰਦੀ ਬਣਾ ਕੇ ਰੱਖਿਆ ਜਾਂਦਾ ਹੈ ਜਾਂ ਉਸ ਨੂੰ ਖਾਣਾ ਨਹੀਂ ਦਿੱਤਾ ਜਾਂਦਾ ਹੈ ਤਾਂ ਸਬੰਧਤ ਵਿਅਕਤੀ ਨੂੰ ਜਾਨਵਰਾਂ ਦੀ ਕਰੂਐਲਿਟੀ ਟੂ ਐਨੀਮਲਜ਼ ਐਕਟ ਤਹਿਤ 3 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ।


ਇਹ ਵੀ ਪੜ੍ਹੋ: ਗੁਜਰਾਤ 'ਚ ਹੈ ਦੁਨੀਆ ਦਾ ਸਭ ਤੋਂ ਅਮੀਰ ਪਿੰਡ, 7600 ਘਰਾਂ ਵਾਲੇ ਪਿੰਡ 'ਚ 17 ਬੈਂਕ, ਲੋਕਾਂ ਦੇ 5000 ਕਰੋੜ ਰੁਪਏ ਜਮ੍ਹਾਂ