How Suddenly People Become Alive After Death: ਅਕਸਰ ਹੀ ਸੁਣਿਆ ਜਾਂਦਾ ਹੈ ਕਿ ਕਿਸੇ ਵਿਅਕਤੀ ਨੂੰ ਅੰਤਿਮ ਸੰਸਕਾਰ ਲਈ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਪਤਾ ਲੱਗਿਆ ਕਿ ਉਹ ਜ਼ਿੰਦਾ ਹੈ। ਇਸ ਬਾਰੇ ਕਈ ਤਰ੍ਹਾਂ ਦੀਆਂ ਮਾਨਤਾਵਾਂ ਹਨ। ਕਈ ਲੋਕ ਇਸ ਨੂੰ ਧਾਰਮਿਕ ਮਾਨਤਵਾਂ ਨਾਲ ਜੋੜਦੇ ਹਨ ਤੇ ਕਈ ਵਿਗਿਆਨ ਮੁਤਾਬਕ ਤਰਕ ਦਿੰਦੇ ਹਨ।


ਹਾਲ ਹੀ 'ਚ ਨਿਊਯਾਰਕ 'ਚ ਇੱਕ ਔਰਤ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰ ਬਾਅਦ 'ਚ ਪਤਾ ਲੱਗਿਆ ਕਿ ਉਹ ਜ਼ਿੰਦਾ ਹੈ। ਇਸ ਤੋਂ ਇਲਾਵਾ ਆਓਵਾ 'ਚ ਵੀ ਇਸੇ ਤਰ੍ਹਾਂ ਦੀ ਇੱਕ ਘਟਨਾ 'ਚ ਦਿਮਾਗੀ ਕਮਜ਼ੋਰੀ ਤੋਂ ਪੀੜਤ 66 ਸਾਲਾ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ ਪਰ ਅੰਤਿਮ ਸੰਸਕਾਰ ਸਮੇਂ ਔਰਤ ਨੂੰ ਸਾਹ ਲੈਂਦੇ ਵੇਖਿਆ ਗਿਆ।


ਅਜਿਹੇ 'ਚ ਸਵਾਲ ਇਹ ਹੈ ਕਿ ਅਜਿਹਾ ਕਿਸ ਕਾਰਨ ਹੁੰਦਾ ਹੈ? ਕੀ ਲੋਕ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਹੋ ਜਾਂਦੇ ਹਨ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਹੈ? ਜਾਣੋ ਕੀ ਹੈ ਮਰੇ ਹੋਏ ਸ਼ਖ਼ਸ ਦੇ ਮੁੜ ਜ਼ਿੰਦਾ ਹੋਣ ਦੀ ਕਹਾਣੀ...


ਪਹਿਲਾਂ ਕਿਵੇਂ ਪਤਾ ਲੱਗਦਾ ਸੀ?- ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਅਜਿਹੀਆਂ ਘਟਨਾਵਾਂ ਬਹੁਤ ਆਮ ਨਹੀਂ ਹਨ। ਅਜਿਹੇ ਮਾਮਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ। ਪਹਿਲਾਂ ਕੁਝ ਦੇਸ਼ਾਂ 'ਚ ਇਹ ਰਿਵਾਜ ਸੀ ਕਿ ਮਰੇ ਹੋਏ ਵਿਅਕਤੀ ਲਈ ਕਫ਼ਨ ਦੀ ਸਿਲਾਈ ਕਰਨ ਸਮੇਂ ਉਸ ਦੇ ਕਫ਼ਨ ਦੇ ਆਖਰੀ ਟਾਂਕੇ ਦੀ ਸੂਈ ਲਾਸ਼ ਦੇ ਨੱਕ 'ਚ ਲਗਾਈ ਜਾਂਦੀ ਸੀ। ਨੱਕ 'ਚ ਸੂਈ ਲਾਉਣ ਦਾ ਕਾਰਨ ਇਹ ਸੀ ਕਿ ਜੇ ਮੁਰਦੇ 'ਚ ਜਾਨ ਹੈ ਤਾਂ ਉਹ ਸੂਈ ਦੇ ਚੁੱਭਣ ਉੱਤੇ ਪ੍ਰਤੀਕਿਰਿਆ ਕਰੇਗਾ। ਜਦਕਿ ਹੁਣ ਕਿਸੇ ਦੀ ਮੌਤ ਦੀ ਪੁਸ਼ਟੀ ਕਰਨ ਦੇ ਕਈ ਤਰੀਕੇ ਹਨ। ਹਾਲਾਂਕਿ ਅਜੇ ਵੀ ਕਈ ਵਾਰ ਅਜਿਹਾ ਹੁੰਦਾ ਹੈ ਕਿ ਵਿਅਕਤੀ ਦੁਬਾਰਾ ਜ਼ਿੰਦਾ ਹੋ ਜਾਂਦਾ ਹੈ ਤੇ ਅਜਿਹੀਆਂ ਕਈ ਕਹਾਣੀਆਂ ਹਨ।


ਅਜਿਹਾ ਕਿਉਂ ਹੁੰਦਾ ਹੈ?- ਐਂਗਲੀਆ ਰਸਕਿਨ ਯੂਨੀਵਰਸਿਟੀ ਦੇ ਸੀਨੀਅਰ ਲੈਕਚਰਾਰ (ਮੈਡੀਸਿਨ) ਸਟੀਫਨ ਹਿਊਜ ਅਨੁਸਾਰ ਮੌਤ ਦੀ ਪੁਸ਼ਟੀ ਕਰਨ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਾ ਕੀਤੇ ਜਾਣ ਕਾਰਨ ਜਿਉਂਦੇ ਵਿਅਕਤੀ ਨੂੰ ਮ੍ਰਿਤਕ ਘੋਸ਼ਿਤ ਕੀਤੇ ਜਾਣ ਦੀਆਂ ਕੁਝ ਉਦਾਹਰਣਾਂ ਸਾਹਮਣੇ ਆਈਆਂ ਹਨ। ਕਈ ਵਾਰ ਸਰੀਰ ਦੀ ਸਹੀ ਤਰ੍ਹਾਂ ਜਾਂਚ ਨਹੀਂ ਕੀਤੀ ਜਾਂਦੀ ਤੇ ਦਿਲ ਦੀ ਧੜਕਣ, ਰੁਕ-ਰੁਕ ਕੇ ਸਾਹ ਲੈਣ ਦੀ ਸਹੀ ਨਿਗਰਾਨੀ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ।


ਕਈ ਦਵਾਈਆਂ ਵੀ ਬਣਦੀਆਂ ਕਾਰਨ- ਦਰਅਸਲ, ਦਿਮਾਗ ਨੂੰ ਨੁਕਸਾਨ ਤੋਂ ਬਚਾਉਣ ਲਈ ਕਈ ਵਾਰ ਮਰੀਜ਼ ਨੂੰ ਬੇਹੋਸ਼ ਕਰਨ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਤੇ ਸਰਜਰੀ ਆਦਿ ਲਈ ਅਨੈਸਥੀਸੀਆ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਇਹ ਸੁੰਨ ਕਰਨ ਵਾਲੀਆਂ ਦਵਾਈਆਂ ਜ਼ਿਆਦਾ ਮਾਤਰਾ 'ਚ ਦਿੱਤੀਆਂ ਜਾਣ ਤਾਂ ਮਰੀਜ਼ ਦੀ ਪ੍ਰਤੀਕਿਰਿਆ ਕਰਨ ਦੀ ਸਮਰੱਥਾ ਖ਼ਤਮ ਹੋ ਜਾਂਦੀ ਹੈ ਤੇ ਉਸ ਦਾ ਸਾਹ ਵੀ ਮੱਠਾ ਹੋ ਜਾਂਦਾ ਹੈ। ਨਾਲ ਹੀ ਬਲੱਡ ਪ੍ਰੈਸ਼ਰ ਵੀ ਕਾਫੀ ਘੱਟ ਜਾਂਦਾ ਹੈ, ਜਿਸ ਨਾਲ ਅਜਿਹਾ ਲੱਗਦਾ ਹੈ ਕਿ ਮਰੀਜ਼ ਦੀ ਮੌਤ ਹੋ ਗਈ ਹੈ ਪਰ ਜਿਵੇਂ ਹੀ ਦਵਾਈ ਦਾ ਅਸਰ ਘੱਟ ਹੁੰਦਾ ਹੈ ਤਾਂ ਸ਼ਖ਼ਸ ਜਾਗ ਸਕਦਾ ਹੈ।


ਡੁੱਬਣ ਨਾਲ ਮੌਤ 'ਚ ਰਹਿੰਦੀ ਸੰਭਾਵਨਾ- ਜਦੋਂ ਕਿਸੇ ਵਿਅਕਤੀ ਦੀ ਪਾਣੀ 'ਚ ਡੁੱਬਣ ਕਾਰਨ ਮੌਤ ਹੋ ਜਾਂਦੀ ਹੈ ਤਾਂ ਉਸ ਸਥਿਤੀ 'ਚ ਅਜਿਹੇ ਮਾਮਲਿਆਂ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੱਕ ਪਾਣੀ 'ਚ ਰਹਿਣ ਤੋਂ ਬਾਅਦ ਜ਼ਿੰਦਾ ਰਹਿਣ ਦੇ ਕਈ ਮਾਮਲਾ ਸਾਹਮਣੇ ਆਏ ਹਨ।


ਇਹ ਵੀ ਪੜ੍ਹੋ: Cold Drink: ਇੱਕ ਲੀਟਰ ਕੋਲਡ ਡਰਿੰਕ ਬਣਾਉਣ ਲਈ 20 ਲੀਟਰ ਤੋਂ ਵੱਧ ਪਾਣੀ ਹੁੰਦਾ ਖਰਚ? ਜਾਣੋ ਕਿਵੇਂ ਬਣਾਇਆ ਜਾਂਦਾ ਕੋਲਡ ਡਰਿੰਕ


ਮੈਡੀਕਲ ਸਾਇੰਸ ਦੇ ਅਧਿਐਨ 'ਚ ਇਹ ਹਮੇਸ਼ਾ ਸਿਖਾਇਆ ਜਾਂਦਾ ਹੈ ਕਿ ਡੁੱਬਣ ਵਾਲੇ ਮਰੀਜ਼ ਨੂੰ ਉਦੋਂ ਤੱਕ ਮਰਿਆ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਉਸ ਦਾ ਸਰੀਰ ਗਰਮ ਨਹੀਂ ਹੋ ਜਾਂਦਾ। 70 ਮਿੰਟ ਤੱਕ ਠੰਡੇ ਪਾਣੀ 'ਚ ਡੁਬੇ ਰਹਿਣ ਤੋਂ ਬਾਅਦ ਵੀ ਵਿਅਕਤੀ ਦੇ ਜ਼ਿੰਦਾ ਰਹਿਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਬੇਹੋਸ਼ ਹੋਣ ਦੀ ਹਾਲਤ 'ਚ ਹੋਣ 'ਤੇ ਵੀ ਮੌਤ ਦੀ ਤਸਦੀਕ ਕਰਨ ਵਾਲੇ ਡਾਕਟਰ ਨਾਲ ਧੋਖਾ ਹੋ ਸਕਦਾ ਹੈ।


ਇਹ ਵੀ ਪੜ੍ਹੋ: Interested Facts: ਜੀਨਸ 'ਚ ਛੋਟੀ ਜੇਬ ਕਿਉਂ ਹੁੰਦੀ? ਪੁਰਸ਼ਾਂ ਦੀ ਕਮੀਜ਼ ਦੇ ਬਟਨ ਸੱਜੇ ਪਾਸੇ ਤੇ ਔਰਤਾਂ ਦੇ ਖੱਬੇ ਪਾਸੇ ਕਿਉਂ ਹੁੰਦੇ? ਜਾਣੋ ਕੱਪੜਿਆਂ ਬਾਰੇ ਹੈਰਾਨ ਕਰਨ ਵਾਲੇ ਤੱਥ