ਸਮੁੰਦਰ 'ਚ ਅਜੇ ਵੀ ਬਹੁਤ ਸਾਰੇ ਅਜਿਹੇ ਜੀਵ ਹਨ, ਜਿਨ੍ਹਾਂ ਬਾਰੇ ਮਨੁੱਖਾਂ ਨੂੰ ਕੋਈ ਜਾਣਕਾਰੀ ਵੀ ਨਹੀਂ। ਕੁਝ ਅਜਿਹਾ ਹੀ ਮਿਸਰ 'ਚ ਹੋਇਆ, ਜਦੋਂ ਸਮੁੰਦਰ 'ਚ ਗੋਤਾਖੋਰਾਂ ਦਾ ਗਰੁੱਪ ਬਗੈਰ ਅੱਖਾਂ, ਕੰਨਾਂ ਤੇ ਮੂੰਹ ਵਰਗਾ ਅਜੀਬੋ-ਗਰੀਬ ਟਿਊਬ ਵਰਗਾ ਜੀਵ ਵੇਖ ਕੇ ਹੈਰਾਨ ਰਹਿ ਗਿਆ।


ਜੀਵ ਦੀ ਤੁਲਨਾ ਵਿਗਿਆਨ-ਕਲਪਨਾ ਦੇ ਰਾਖਸ਼ ਨਾਲ ਕੀਤੀ ਗਈ ਹੈ। ਹਾਲਾਂਕਿ ਕੁਝ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਕਿ ਜੀਵ ਏਲੀਅਨ ਸੀ। ਜਰਮਨੀ ਦੇ ਹੀਡਲਬਰਗ ਦੇ ਲੁਕਾਸ ਓਸਟਰਟੈਗ ਉਨ੍ਹਾਂ ਲੋਕਾਂ 'ਚੋਂ ਸਨ, ਜਿਨ੍ਹਾਂ ਨੂੰ ਮਿਸਰ ਦੇ ਤੱਟ ਦੇ ਨੇੜੇ ਸਤਿਆ ਰੀਫ 'ਤੇ ਅਜੀਬ ਸਮੁੰਦਰੀ ਜੀਅ ਦਾ ਸਾਹਮਣਾ ਕਰਨਾ ਪਿਆ।


ਲੁਕਾਸ ਓਸਟਰੈਗ ਨੇ ਕਿਹਾ, "ਇਸ ਦਾ ਆਕਾਰ ਨੁਕੀਲੇ ਸਿਰੇ ਨਾਲ ਲੰਬੀ-ਚੌੜੀ ਰਬੜ ਦੇ ਪਾਈਪ ਵਰਗੀ ਸੀ। ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਮੈਂ ਪਹਿਲਾਂ ਕਦੇ ਅਜਿਹਾ ਨਹੀਂ ਵੇਖਿਆ।"


ਉਨ੍ਹਾਂ ਕਿਹਾ, "ਇਹ ਨਿਸ਼ਚਿਤ ਰੂਪ ਤੋਂ ਬਹੁਤ ਅਜੀਬ ਸੀ, ਕਿਉਂਕਿ ਇਹ ਆਪਣੇ ਆਪ ਚਲਦਾ ਜਾਪਦਾ ਸੀ ਤੇ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਕੀ ਹੈ? ਅਸੀਂ ਅਨੁਮਾਨ ਲਗਾਇਆ ਕਿ ਇਹ ਕਿਸੇ ਕਿਸਮ ਦਾ ਪੌਲੀਪ ਜਾਂ ਕੋਈ ਹੋਰ ਅਜੀਬ ਸਮੁੰਦਰੀ ਜਾਨਵਰ ਸੀ।"


ਓਸਟਰੈਗ ਨੇ ਕਿਹਾ, "ਇਹ ਅਸਲ 'ਚ ਕਿਸੇ ਵੀ ਚੀਜ਼ ਵਰਗਾ ਨਹੀਂ ਸੀ ਜੋ ਮੈਂ ਜਾਣਦਾ ਸੀ। ਦੂਜੇ ਗਰੁੱਪ ਦੇ ਲੋਕਾਂ ਨੇ ਅਨੁਮਾਨ ਲਗਾਇਆ ਕਿ ਇਹ ਇਕ ਕੀੜਾ ਹੋ ਸਕਦਾ ਹੈ। ਫਿਰ ਕਿਸੇ ਨੇ ਕਿਹਾ ਕਿ ਇਹ ਇੱਕ ਪੌਦਾ ਹੈ। ਕੁਝ ਲੋਕਾਂ ਨੇ ਸੋਚਿਆ ਕਿ ਇਹ ਇਕ ਪੌਦਾ ਹੈ। ਕੁਝ ਲੋਕਾਂ ਨੇ ਕਿਹਾ ਕਿ ਉਹ ਇਕ ਜੈਲੀਫਿਸ਼ ਹੋ ਸਕਦੀ ਹੈ।"


ਜਵਾਬਾਂ ਦੀ ਭਾਲ 'ਚ ਲੁਕਾਸ ਨੇ ਸਮੁੰਦਰੀ ਜੀਵਾਂ ਦੀ ਪਛਾਣ ਕਰਨ ਲਈ ਸਮਰਪਿਤ ਇਕ ਆਨਲਾਈਨ ਗਰੁੱਪ ਨਾਲ ਆਪਣੀਆਂ ਫੋਟੋਆਂ ਸਾਂਝੀਆਂ ਕੀਤੀਆਂ। ਇਕ ਯੂਜਰ ਨੇ ਇਸ 'ਤੇ ਲਿਖਿਆ, "ਇਹ ਇਕ ਬੁਝਾਰਤ ਹੈ, ਮੈਂ ਇਸ ਨੂੰ ਸਾਈਫੋਨੋਫੋਰ, ਸਾਫ਼ਰ ਕੋਰਲ, ਪਾਈਰੋਸੋਮਸ, ਸ਼ਾਇਦ ਨੇਮੇਰਟੀਅਨ ਜਾਂ ਜੈਲੀਫਿਸ਼ ਆਰਮ ਦੇ ਰੂਪ 'ਚ ਬਿਆਨ ਕਰ ਸਕਦਾ ਹਾਂ। ਪਰ ਮੈਂ ਉਲਝਣ 'ਚ ਹਾਂ।"


ਲੁਕਾਸ ਨੂੰ ਅਖੀਰ 'ਚ ਭੇਦ ਦਾ ਜਵਾਬ ਮਿਲ ਗਿਆ, ਜਦੋਂ ਉਨ੍ਹਾਂ ਚੱਟਾਨ ਦੇ ਦੁਆਲੇ ਗੋਤਾਖੋਰੀ ਕਰਨ ਵਾਲੇ ਦੂਜੇ ਗਰੁੱਪ ਨਾਲ ਫੁਟੇਜ ਸਾਂਝੀਆਂ ਕੀਤੀਆਂ। ਇਸ ਖਾਸ ਪ੍ਰਜਾਤੀ ਨੂੰ ਥਾਈਸਨੋਸਟੋਮਾ ਲੌਰੀਫੇਰਮ ਮੰਨਿਆ ਜਾਂਦਾ ਹੈ, ਜੋ ਜੈਲੀਫਿਸ਼ ਪਰਿਵਾਰ ਦਾ ਹੀ ਹਿੱਸਾ ਹੈ।


ਉਨ੍ਹਾਂ ਕਿਹਾ, "ਅਖੀਰ 'ਚ ਸਾਨੂੰ ਪਤਾ ਲੱਗਾ ਕਿ ਇਹ ਇਕ ਜੈਲੀਫਿਸ਼ ਸੀ, ਕਿਉਂਕਿ ਉਸੇ ਦਿਨ ਇਕ ਹੋਰ ਗੋਤਾਖੋਰ ਗਰੁੱਪ ਨੇ ਅਜਿਹਾ ਵੀਡੀਓ ਬਣਾਇਆ ਸੀ। ਅਸੀਂ ਜੋ ਦੇਖਿਆ ਉਹ ਜੈਲੀਫਿਸ਼ ਦਾ ਬਚਿਆ ਹੋਇਆ ਹੱਥਾ ਸੀ, ਸ਼ਾਇਦ ਸਮੁੰਦਰੀ ਕੱਛੂ ਵੱਲੋਂ ਖਾਧੇ ਜਾਣ ਤੋਂ ਬਾਅਦ ਇਸ ਦਾ ਸਰੀਰ ਦਾ ਇਹ ਹਿੱਸਾ ਬੱਚ ਗਿਆ ਸੀ।"


ਇਹ ਵੀ ਪੜ੍ਹੋ: Indian Navy Recruitment 2021: ਭਾਰਤੀ ਜਲ ਸੈਨਾ ਨੇ 12ਵੀਂ ਪਾਸ ਨੌਜਵਾਨਾਂ ਲਈ ਖੋਲ੍ਹੀ ਭਰਤੀ, ਇੱਥੇ ਵੇਖੋ ਵੇਰਵੇ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904