Aliens On Moon : ਪੁਲਾੜ ਰਹੱਸਾਂ ਨਾਲ ਭਰਿਆ ਹੋਇਆ ਹੈ। ਵਿਗਿਆਨੀਆਂ ਨੇ ਕੁਝ ਰਹੱਸਾਂ ਦਾ ਪਰਦਾਫ਼ਾਸ਼ ਕੀਤਾ ਹੈ, ਜਦਕਿ ਕੁਝ ਚੀਜ਼ ਅਜੇ ਵੀ ਰਹੱਸ ਬਣੀਆਂ ਹੋਈਆਂ ਹਨ। ਪੁਲਾੜ ਨੂੰ ਸਮਝਣ ਤੇ ਇਸ ਦੇ ਭੇਦ ਜਾਣਨ ਲਈ ਦੁਨੀਆਂ ਭਰ ਦੇ ਵਿਗਿਆਨੀ ਸਾਲਾਂ ਤੋਂ ਰਿਸਰਚ ਕਰ ਰਹੇ ਹਨ। ਹੁਣ ਇਸ ਦੌਰਾਨ ਵਿਗਿਆਨੀਆਂ ਨੇ ਸ਼ਨੀ ਦੇ ਬਰਫੀਲੇ ਚੰਨ ਇੰਸੀਲੇਡਸ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਾੜ 'ਚ ਇੰਸੀਲੇਡਸ ਦੇ ਧਰੁਵੀ ਖੇਤਰ ਤੋਂ ਪਾਣੀ ਦੇ ਵੱਡੇ-ਵੱਡੇ ਫੁਹਾਰੇ ਨਿਕਲ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਨ੍ਹਾਂ ਫੁਹਾਰਿਆਂ ਦੇ ਨਾਲ-ਨਾਲ ਆਰਗੈਨਿਕ ਕਣ ਵੀ ਪੁਲਾੜ 'ਚ ਫੈਲ ਰਹੇ ਹਨ।



ਵਿਗਿਆਨੀਆਂ ਦੇ ਇਸ ਖੁਲਾਸੇ ਤੋਂ ਬਾਅਦ ਹੁਣ ਇੱਕ ਵੱਡਾ ਸਵਾਲ ਉੱਠ ਰਿਹਾ ਹੈ ਕਿ ਇਹ ਫੁਹਾਰੇ ਕਿਵੇਂ ਨਿਕਲ ਹੋ ਰਹੇ ਹਨ? ਕੀ ਉੱਥੇ ਏਲੀਅਨ ਹਨ? ਇਸ ਘਟਨਾ ਤੋਂ ਵਿਗਿਆਨੀ ਵੀ ਹੈਰਾਨ ਹਨ। ਆਓ ਇਸ ਹੈਰਾਨੀਜਨਕ ਅਤੇ ਰਹੱਸਮਈ ਘਟਨਾ ਬਾਰੇ ਸਮਝਣ ਦੀ ਕੋਸ਼ਿਸ਼ ਕਰੀਏ। ਅਸਲ 'ਚ ਸ਼ਨੀ ਦੇ ਚੰਨ ਇੰਸੀਲੇਡਸ ਦੇ ਕ੍ਰਸਟ 'ਚ ਤਰਲ ਬਰਫ਼ੀਲਾ ਸਮੁੰਦਰ ਮੌਜੂਦ ਹੈ, ਜੋ ਸੂਰਜ ਦੀ ਗਰਮੀ ਤੋਂ ਭਾਫ਼ ਬਣ ਜਾਂਦਾ ਹੈ। ਸ਼ਨੀ ਦੇ ਗੁਰਤਾਕਰਸ਼ਣ ਕਾਰਨ ਭਾਫ਼ ਬਾਹਰ ਨਿਕਲਦੀ ਹੈ। ਇਸ ਤੋਂ ਬਾਅਦ ਚੰਨ ਦੀ ਸਤ੍ਹਾ ਤੋਂ ਅਜਿਹੇ ਫੁਹਾਰੇ ਨਿਕਲਦੇ ਹਨ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਕੈਸੀਨੀ ਸਪੇਸਕ੍ਰਾਫ਼ਟ ਨੇ ਸਾਲ 2008 ਤੋਂ 2015 ਵਿਚਕਾਰ ਇਸ ਚੰਨ ਦੀਆਂ ਤਸਵੀਰਾਂ ਲਈਆਂ ਸਨ, ਜਿਸ ਤੋਂ ਬਾਅਦ ਵਿਗਿਆਨੀ ਹੈਰਾਨ ਰਹਿ ਗਏ ਸਨ।

ਨਾਸਾ ਦੇ ਕੈਸੀਨੀ ਸਪੇਸਕ੍ਰਾਫ਼ਟ ਨੇ ਇੰਸੀਲੇਡਸ ਤੋਂ ਪਾਣੀ ਦੇ ਫੁਹਾਰੇ ਨਿਕਲਦੇ ਹੋਏ ਵੇਖੇ। ਇਸ ਦੇ ਨਾਲ ਹੀ ਕੈਸੀਨੀ 'ਚ ਲੱਗੇ ਮਾਸ ਸਪੇਕਟ੍ਰੋਮੀਟਰ ਨੇ ਜੋ ਵੇਖਿਆ, ਉਹ ਹੈਰਾਨ ਕਰਨ ਵਾਲਾ ਹੈ। ਉਸ ਨੇ ਇਨ੍ਹਾਂ ਫੁਹਾਰਿਆਂ ਨਾਲ ਉਨ੍ਹਾਂ ਜੈਵਿਕ ਕਣਾਂ ਨੂੰ ਨਿਕਲਦੇ ਵੇਖਿਆ ਜੋ ਜੀਵਨ ਨੂੰ ਪੈਦਾ ਕਰਦੇ ਹਨ। ਇਸ ਤੋਂ ਇਲਾਵਾ ਕਾਰਬਨ ਡਾਈਆਕਸਾਈਡ, ਮੋਲੀਕਿਊਲਰ ਹਾਈਡ੍ਰੋਜਨ, ਮੀਥੇਨ ਤੇ ਪੱਥਰਾਂ ਦੇ ਟੁਕੜੇ ਵੀ ਦੇਖੇ ਗਏ। ਕੈਸੀਨੀ ਦੀ ਜਾਂਚ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਇੰਸੀਲੇਡਸ ਦੇ ਸਮੁੰਦਰ 'ਚ ਅਜਿਹੇ ਹਾਈਡ੍ਰੋਥਰਮਲ ਵੇਂਟਸ ਹਨ, ਜੋ ਰਹਿਣ ਯੋਗ ਹਨ। ਜਿਵੇਂ ਧਰਤੀ ਦੇ ਸਮੁੰਦਰਾਂ ਦੀ ਗਹਿਰਾਈ ਤੇ ਹਨੇਰੇ 'ਚ ਕੁਝ ਗੁਫ਼ਾਵਾਂ ਦਿਖਾਈ ਦਿੰਦੀਆਂ ਹਨ।

ਇੰਨੀ ਡੂੰਘਾਈ ਅਤੇ ਹਨੇਰੇ 'ਚ ਆਮ ਤੌਰ 'ਤੇ ਅਜਿਹੇ ਜੀਵ ਹੁੰਦੇ ਹਨ ਜੋ ਮੀਥੇਨ ਗੈਸ ਰਾਹੀਂ ਜਿਉਂਦੇ ਰਹਿੰਦੇ ਹਨ। ਉਨ੍ਹਾਂ ਕਾਰਨ ਹੀ ਧਰਤੀ ਉੱਤੇ ਜੀਵਨ ਸ਼ੁਰੂ ਹੋਇਆ ਸੀ। ਇਸ ਲਈ ਵਿਗਿਆਨੀਆਂ ਨੇ ਸੰਭਾਵਨਾ ਜਤਾਈ ਹੈ ਕਿ ਸ਼ਨੀ ਦੇ ਚੰਨ ਇੰਸੀਲੇਡਸ 'ਤੇ ਵੀ ਮੀਥੇਨੋਜੋਨਸ ਮੌਜੂਦ ਹੋ ਸਕਦੇ ਹਨ ਅਤੇ ਸਮੁੰਦਰ 'ਚ ਵੀ ਸੂਖਮ ਜੀਵ ਜ਼ਿੰਦਾ ਹੋ ਸਕਦੇ ਹਨ। ਸਾਡੇ ਸੂਰਜੀ ਮੰਡਲ ਦੇ ਬਾਹਰੀ ਖੇਤਰ 'ਚ ਸਥਿੱਤ ਇੰਸੀਲੇਡਸ ਇੱਕ ਬਰਫ਼ੀਲੀ ਦੁਨੀਆਂ ਹੈ। ਇਸ ਚੰਨ ਦੀ ਸਤ੍ਹਾ ਦੇ ਹੇਠਾਂ ਇੱਕ ਸਮੁੰਦਰ ਹੈ।

ਜੁਪੀਟਰ ਦੇ ਚੰਨ ਯੂਰੋਪਾ ਤੇ ਨੈਪਚਿਊਨ ਦੇ ਚੰਨ ਟ੍ਰਾਈਟਨ ਉੱਤੇ ਵੀ ਅਜਿਹੀ ਦੁਨੀਆਂ ਮੌਜੂਦ ਹੈ। ਦੁਨੀਆਂ ਭਰ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇੱਥੋਂ ਦਾ ਮਾਹੌਲ ਤੇ ਖੇਤਰ ਜੀਵਨ ਦੇ ਵਿਕਾਸ ਦੇ ਅਨੁਕੂਲ ਹੋਵੇਗਾ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਨੁੱਖ ਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਏਲੀਅਨ ਜੀਵਨ ਦੀ ਖੋਜ ਕਰਨੀ ਚਾਹੀਦੀ ਹੈ। ਵਿਗਿਆਨੀਆਂ ਨੇ ਕਈ ਵਾਰ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਦੂਰ-ਦੁਰਾਡੇ ਤਾਰਿਆਂ ਤੇ ਗ੍ਰਹਿਆਂ 'ਤੇ ਏਲੀਅਨ ਜੀਵਨ ਹੈ ਤੇ ਉਹ ਮਨੁੱਖਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੋ ਸਕਦੇ ਹਨ।