(Source: ECI/ABP News)
Baba Venga prediction-ਅੱਜ ਸੱਚ ਸਾਬਤ ਹੋਵੇਗੀ ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ!, ਦੁਨੀਆਂ ਭਰ ਦੀਆਂ ਨਜ਼ਰਾਂ
Baba Venga prediction- ਬਾਬਾ ਵੇਂਗਾ ਨੇ ਦਹਾਕੇ ਪਹਿਲਾਂ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿਚੋਂ ਕਈ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਤੀਜੇ ਵਿਸ਼ਵ ਯੁੱਧ (Third World War) ਦੀ ਭਵਿੱਖਬਾਣੀ ਵੀ ਕੀਤੀ ਸੀ।
![Baba Venga prediction-ਅੱਜ ਸੱਚ ਸਾਬਤ ਹੋਵੇਗੀ ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ!, ਦੁਨੀਆਂ ਭਰ ਦੀਆਂ ਨਜ਼ਰਾਂ Another prediction of Baba Venga will come true today What will be the Third World War Baba Venga prediction-ਅੱਜ ਸੱਚ ਸਾਬਤ ਹੋਵੇਗੀ ਬਾਬਾ ਵੇਂਗਾ ਦੀ ਇਕ ਹੋਰ ਭਵਿੱਖਬਾਣੀ!, ਦੁਨੀਆਂ ਭਰ ਦੀਆਂ ਨਜ਼ਰਾਂ](https://feeds.abplive.com/onecms/images/uploaded-images/2024/08/05/3321a95887627a5866307274038db9901722821341003995_original.jpg?impolicy=abp_cdn&imwidth=1200&height=675)
Baba Venga prediction- ਬਾਬਾ ਵੇਂਗਾ ਨੇ ਦਹਾਕੇ ਪਹਿਲਾਂ ਕਈ ਭਵਿੱਖਬਾਣੀਆਂ ਕੀਤੀਆਂ ਸਨ, ਜਿਨ੍ਹਾਂ ਵਿਚੋਂ ਕਈ ਸੱਚ ਸਾਬਤ ਹੋਈਆਂ ਹਨ। ਬਾਬਾ ਵੇਂਗਾ ਨੇ ਤੀਜੇ ਵਿਸ਼ਵ ਯੁੱਧ (Third World War) ਦੀ ਭਵਿੱਖਬਾਣੀ ਵੀ ਕੀਤੀ ਸੀ, ਦਾਅਵਾ ਕੀਤਾ ਜਾ ਰਿਹਾ ਹੈ ਕਿ ਹੁਣ ਇਹ ਸੱਚ ਸਾਬਤ ਹੋ ਸਕਦੀ ਹੈ।
ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗ ਬਾਰੇ ਦਾਅਵੇ ਹੋਣ ਲੱਗੇ ਹਨ। ਦੱਸਿਆ ਜਾ ਰਿਹਾ ਹੈ ਇਹ ਜੰਗ ਤੈਅ ਹੈ, ਜਿਸ ਪਿੱਛੋਂ ਪੂਰੀ ਦੁਨੀਆ ਵਿਚ ਸਹਿਮ ਦਾ ਮਾਹੌਲ ਹੈ। ਖਦਸ਼ਾ ਹੈ ਕਿ ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਜੰਗ ਦੀ ਅੱਗ ਮੱਧ ਪੂਰਬ ਸਮੇਤ ਪੂਰੀ ਦੁਨੀਆ ਨੂੰ ਲਪੇਟੇ ਵਿਚ ਲੈ ਲਵੇਗੀ। ਅਮਰੀਕੀ ਅਤੇ ਇਜ਼ਰਾਇਲੀ ਅਧਿਕਾਰੀਆਂ ਨੇ ਸੰਕੇਤ ਦਿੱਤਾ ਹੈ ਕਿ ਈਰਾਨ 5 ਅਗਸਤ ਸੋਮਵਾਰ ਨੂੰ ਹੀ ਇਜ਼ਰਾਈਲ ਉਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਤਹਿਰਾਨ ਸੋਮਵਾਰ 12 ਅਗਸਤ ਨੂੰ ਤੇਲ ਅਵੀਵ ਉਤੇ ਹਮਲਾ ਕਰ ਸਕਦਾ ਹੈ।
ਖੁਫੀਆ ਸੂਤਰਾਂ ਅਨੁਸਾਰ ਈਰਾਨ ਨੇ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣ ਲਈ ਤਿਸ਼ਾ ਬਾਵ ਦਾ ਮੌਕਾ ਚੁਣਿਆ ਹੈ। ਇਹ ਦਿਨ ਇਜ਼ਰਾਈਲ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਵਿੱਚ ਯਹੂਦੀ ਲੋਕ ਵਰਤ ਰੱਖਦੇ ਹਨ, ਜੋ 12 ਅਗਸਤ ਤੋਂ ਸ਼ੁਰੂ ਹੁੰਦਾ ਹੈ ਅਤੇ 13 ਅਗਸਤ ਤੱਕ ਜਾਰੀ ਰਹਿੰਦਾ ਹੈ। ਰੂਸ-ਯੂਕਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਯੁੱਧ ਬਾਰੇ ਉਸ ਨੇ ਪਹਿਲਾਂ ਜੋ ਦਾਅਵੇ ਕੀਤੇ ਸਨ, ਉਹ ਸੱਚ ਸਾਬਤ ਹੋਏ ਹਨ। ਅਜਿਹੇ ਵਿਚ ਲੋਕ ਤੀਜੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਦੀ ਉਸ ਦੀ ਭਵਿੱਖਬਾਣੀ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੇ ਹਨ।
ਬਾਬਾ ਵੇਂਗਾ ਨੇ 5079 ਤੱਕ ਦੀ ਭਵਿੱਖਬਾਣੀ ਕਰ ਦਿੱਤੀ ਸੀ
ਇਹ ਭਵਿੱਖਬਾਣੀ ਕਈ ਸਾਲ ਪਹਿਲਾਂ ਬਾਬਾ ਵੇਂਗ ਕਰ ਗਏ ਸਨ। ਬਾਬਾ ਵੇਂਗਾ ਨੇ ਸਾਲ 5079 ਤੱਕ ਦੀ ਆਪਣੀ ਭਵਿੱਖਬਾਣੀ ਕਰ ਦਿੱਤੀ ਸੀ। ਹੁਣ ਤੱਕ ਬਾਬਾ ਵੇਂਗਾ ਦੀਆਂ ਕਈ ਭਵਿੱਖਬਾਣੀਆਂ ਜਿਵੇਂ ਕਿ ਅਮਰੀਕਾ ਵਿੱਚ 9/11 ਦੇ ਅੱਤਵਾਦੀ ਹਮਲੇ, ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਬ੍ਰੈਕਸਿਟ ਸੱਚ ਸਾਬਤ ਹੋ ਚੁੱਕੀਆਂ ਹਨ।
ਬਾਬਾ ਵੇਂਗਾ ਨੇ ਵੀ 2024 ਲਈ ਕਈ ਅਜਿਹੀਆਂ ਭਵਿੱਖਬਾਣੀਆਂ ਕੀਤੀਆਂ ਹਨ ਜੋ ਡਰਾਉਣੀਆਂ ਹਨ। ਜੇਕਰ ਇਨ੍ਹਾਂ ਵਿਚੋਂ ਕੋਈ ਵੀ ਭਵਿੱਖਬਾਣੀ ਸੱਚ ਸਾਬਤ ਹੁੰਦੀ ਹੈ ਤਾਂ ਦੁਨੀਆਂ ਬਦਲ ਸਕਦੀ ਹੈ। ਬਾਬਾ ਵੇਂਗਾ ਨੇ ਸਾਲ 2024 ਦੇ ਮੌਸਮ ਨਾਲ ਜੁੜੀ ਵੱਡੀ ਭਵਿੱਖਬਾਣੀ ਵੀ ਕੀਤੀ ਹੈ। ਉਸ ਨੇ ਇਸ ਸਾਲ ਗਲੋਬਲ ਵਾਰਮਿੰਗ ਦੀ ਚਿਤਾਵਨੀ ਦਿੱਤੀ ਹੈ। ਬਾਬਾ ਵੇਂਗਾ ਅਨੁਸਾਰ ਇਸ ਸਾਲ ਪੂਰੀ ਦੁਨੀਆ ਨੂੰ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਸਾਲ ਗਰਮੀ ਨੇ ਜਿਸ ਤਰ੍ਹਾਂ ਤਬਾਹੀ ਮਚਾਈ ਹੈ, ਉਸ ਨੂੰ ਦੇਖਦਿਆਂ ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਵਿਸ਼ਵ ਮੌਸਮ ਵਿਗਿਆਨ ਸੰਗਠਨ ਨੇ ਇਹ ਵੀ ਭਵਿੱਖਬਾਣੀ ਕੀਤੀ ਹੈ ਕਿ 2024 ਇੱਕ ਰਿਕਾਰਡ ਗਰਮ ਸਾਲ ਵਜੋਂ ਦਰਜ ਕੀਤਾ ਜਾਵੇਗਾ। ਬਾਬਾ ਵੇਂਗਾ ਅਨੁਸਾਰ ਇਸ ਸਾਲ ਦੁਨੀਆ ਦਾ ਕੋਈ ਵੀ ਵੱਡਾ ਦੇਸ਼ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਹੈ। ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚਮੁੱਚ ਡਰਾਉਣੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)