Artificial Sun: ਕੋਰੀਆਈ ਸਰਕਾਰ ਕੋਰੀਆ ਦੇ ਪਹਿਲੇ ਆਰਟੀਫਿਸ਼ੀਅਲ ਸੂਰਜ ''KSTAR' ਨੂੰ ਬਣਾਉਣ ਲਈ ਤਕਨੀਕ ਡਿਵੈਲਪ ਕਰਨ ‘ਤੇ ਕੰਮ ਕਰ ਰਹੀ ਹੈ। ਸਰਕਾਰ 2026 ‘300 ਸੈਕੇਂਡ ਤੱਕ ਲੀ 100 ਮਿਲੀਅਨ ਡਿਗਰੀ ਤਾਪਮਾਨ ਮੇਂਟੇਨ ਕਰੇਗੀ। 300 ਸੈਕੇਂਡ ਕਮਸ਼ਰੀਅਲਾਈਜ਼ੇਸ਼ਨ ਆਫ ਨਿਊਕਲੀਅਰ ਫਿਊਜ਼ਨ ਤਕਨੀਕ ਲਈ ਨਿਊਨਤਮ ਜਰੂਰੀ ਸਮਾਂ ਹੈ। ਮਨਿਸਟਰੀ ਤੇ ਸਾਇੰਸ ਐਂਡ ਆਈਸੀਟੀ ਨੇ 30 ਦਸੰਬਰ 2021 ਨੂੰ ਘੋਸ਼ਣਾ ਦੀ ਕਿ ਉਸਨੇ ਕੋਰੀਆ ਇੰਸਟੀਚਿਊਟ ਆਫ ਫਿਊਜ਼ਨ ਅੇਨਰਜੀ ‘ਚ 16ਵੀਂ ਨੈਸ਼ਨਲ ਫਿਊਜ਼ ਸਮਿਤੀ ਦਾ ਆਯੋਜਨ ਕੀਤਾ ਅਤੇ ‘4th ਬੇਸਿਕ ਪਲਾਨ ਆਫ ਨਿਊਕਲੀਅਰ ਫਿਊਜ਼ਨ ਅੇਨਰਜੀ ਡਿਵੈਲਪਮੈਂਟ (2022-2026)’ ਨੂੰ ਅੰਤਿਮ ਰੂਪ ਦਿੱਤਾ। ਵਿਿਗਆਨ ਮੰਤਰਾਲਾ ਹਰ 5 ਸਾਲ ‘ਚ ਪਰਮਾਣੂ ਮਿਸ਼ਰਣ ਊਰਜਾ ਵਿਕਾਸ ਲਈ ਆਪਣੀਆਂ ਨੀਤੀਆਂ ਦੇ ਟਾਰਗੇਟ ਤੇ ਨਿਰਦੇਸ਼ ਨਿਰਧਾਰਿਤ ਕਰਦਾ ਹੈ।


ਪਲਾਨ ਦੇ ਮੁਤਾਬਿਕ, ਇਹ 'KSTAR' ਐਕਸਪੈਰੀਮੈਂਟਸ ਦੇ ਫਲਿਡ ‘ਚ ਆਪਰੇਟਿੰਗ ਤਕਨੀਕ ‘ਚ ਸੁਧਾਰ ਕਰਨ ਜਾਰੀ ਰਖੇਗਾ ਜੋ ਕਿ ਚੰਗੇ ਰਿਜ਼ਲਟ ਦਿਖਾ ਰਹੇ ਨੇ ਜਿਵੇਂ ਕਿ ਸਾਲ 2021 ‘ਚ ਇਹ 30 ਸੈਕੇਂਡ ਲਈ 100 ਮਿਲੀਅਨ ਡਿਗਰੀ ਤਾਪਮਾਨ ਮੇਂਟੇਨ ਕਰਨ ‘ਚ ਕਾਮਯਾਬ ਰਹੇ ਸਨ। ਉਹ ਹੁਣ 2026 ਤੱਕ ਅਜਿਹੀ ਤਕਨੀਕ ਬਣਾਉਣ ‘ਚ ਲੱਗੇ ਨੇ ਜੋਕਿ 300 ਡਿਗਰੀ ਟੈਂਪਰੇਚਰ ਮੇਂਟੇਨ ਕਰ ਸਕੇ।


ਨਿਊਕਲੀਅਰ ਫਿਊਜ਼ਨ ਮੂਲ ਸਿਧਾਂਤ ਹੈ ਕਿ ਆਰਟੀਫੀਸ਼ੀਅਲ ਸੂਰਜ ਰੌਸ਼ਨੀ ਤੇ ਗਰਮੀ ਪੈਦਾ ਕਰਦਾ ਹੈ। ਸਰਕਾਰ ਖਸ਼ਠਅ੍ਰ ਦੇ ਨਾਲ ਧਰਤੀ ‘ਤੇ ਇਸ ਸਿਧਾਂਤ ਨੂੰ ਸਿੰਥੈਟਿਕ ਰੂਪ ‘ਚ ਲਾਗੂ ਕਰਕੇ ਬਿਜਲੀ ਪੈਦਾ ਕਰਨ ਦਾ ਟਾਰਗੇਟ ਬਣਾ ਰਹੀ ਹੈ। ਕੋਰੀਆਈ ਰਿਸਰਚ ਟੀਮ ਨੇ ਪਹਿਲੀ ਵਾਰ 2018 ‘'KSTAR' ਨੂੰ 1.5 ਸੈਕੇਂਡ ਲਈ 100 ਮਿਲੀਅਨ ਡਿਗਰੀ ‘ਤੇ ਸਫਲਤਾਪੂਰਵਕ ਬਣਾਏ ਰੱਖਿਆ। ਇਹ ਪਿਛਲੇ ਸਾਲ 20 ਸੈਕੇਂਡ ਤੇ ਇਸ ਸਾਲ 30 ਸੈਕੇਂਡ ਲਈ 100 ਮਿਲੀਅਨ ਡਿਗਰੀ ਬਣਾਏ ਰੱਖਣ ‘ਚ ਸਫਲ ਰਿਹਾ। ਪਿਛਲੇ ਸਾਲ ਦੇ ਬਾਅਦ ਕੋਰੀਆ ਨੇ ਇਸ ਸਾਲ ਦੁਨੀਆ ਦਾ ਸਭ ਤੋਂ ਲੰਬਾ ਰਿਕਾਰਡ ਬਣਾਇਆ ਹੈ।


ਸਰਕਾਰ ਨੇ ਭਵਿੱਖ ‘ਚ ਨਿਊਕਲੀਅਰ ਫਿਊਜ਼ਨ ਬਿਜਲੀ ਉਤਪਾਦਨ ਲਈ ਪ੍ਰਦਰਸ਼ਨ ਦੀਆਂ ਬੁਨਿਆਦੀ ਧਾਰਨਾਵਾਂ ਵੀ ਨਿਰਧਾਰਿਤ ਕੀਤੀਆਂ ਨੇ ਤੇ 2030 ਤੱਕ ਜਰੂਰੀ ਨੈੱਟਵਰਕ ਸਮੇਤ ‘ਲੌਂਗ ਟਰਮ ਆਰ ਐਂਡ ਡੀ ਰੋਡਮੈਪ’ ਸਥਾਪਿਤ ਕਰਨ ਦੀ ਪਲਾਨਿੰਗ ਪੇਸ਼ ਕੀਤੀ। ਇਸਨੇ ਭਵਿੱਖ ਦੇ ਨਿਊਕਲੀਅਰ ਫਿਊਜ਼ਨ ਬਿਜਲੀ ਉਤਪਾਦਨ ਨੂੰ ਪ੍ਰਦਰਸ਼ਤਿ ਕਰਨ ਲਈ ਜਰੂਰੀ ‘ਅੱਠ ਮੁੱਖ ਤਕਨਾਲੌਜੀ’ ਦੀ ਵੀ ਚੋਣ ਕੀਤੀ ਜਿਵੇਂ ਕਿ ਉੱਚ ਤਾਪਮਾਨ, ਲੰਬੇ ਸਮੇਂ ਤੱਕ ਅਤੇ ਉੱਚ ਘਣਤਾ ਵਾਲੀ ਕੋਰ ਪਲਾਜ਼ਮਾ ਤਕਨੀਕ ਅਤੇ ਟ੍ਰਿਿਟਅਮ ਨੂੰ ਵਧਾਉਣ ਤੇ ਬਿਜਲੀ ਦਾ ਉਤਪਾਦਨ ਕਰਨ ਲਈ ਬਲੈਂਕੇਟ ਤਕਨੀਕ।



ਇਹ ਵੀ ਪੜ੍ਹੋ: Coronavirus Update in Punjab: ਪੰਜਾਬ 'ਚ ਚੋਣਾਂ ਤੋਂ ਪਹਿਲਾਂ ਕੋਰੋਨਾ ਦੀ ਤੀਜੀ ਲਹਿਰ ਦਾ ਖ਼ਤਰਾ, ਦੂਜਾ ਓਮੀਕ੍ਰੋਨ ਮਰੀਜ਼ ਮਿਲਿਆ, ਇੱਕ ਦੀ ਮੌਤ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904