ਲੌਕਡਾਊਨ: ਜੋ ਸਰਕਾਰ ਨਾ ਕਰ ਸਕੀ, 81 ਸਾਲਾ ਬਾਬਾ ਕਰਨੈਲ ਸਿੰਘ ਨੇ ਕਰ ਵਿਖਾਇਆ, ਲੱਖਾਂ ਲੋਕਾਂ ਦਾ ਬਣਿਆ ਮਸੀਹਾ

ਰੌਬਟ Updated at: 31 May 2020 04:10 PM (IST)

ਬਾਬਾ ਕਰਨੈਲ ਸਿੰਘ ਨੈਸ਼ਨਲ ਹਾਈਵੇ-7 'ਤੇ ਕਰਨਜੀ ਦੇ ਕੋਲ ਲੱਖ ਲੋਕਾਂ ਨੂੰ ਰੋਜ਼ਾਨਾ ਬਿਨਾਂ ਰੁੱਕੇ ਲੰਗਰ ਛੱਕਾ ਰਿਹਾ ਹੈ। ਲੌਕਡਾਊਨ ਕਾਰਨ ਪ੍ਰਵਾਸੀ, ਡਰਾਇਵਰ ਅਤੇ ਹੋਰ ਰਾਹਗੀਰ ਬਾਬੇ ਕੋਲ ਭੋਜਨ ਕਰਨ ਲਈ ਰੁੱਕਦੇ ਹਨ।

NEXT PREV
ਰੌਬਟ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦਾ ਚੌਥਾ ਫੇਜ਼ ਅੱਜ ਖ਼ਤਮ ਹੋ ਗਿਆ ਹੈ। ਇਸ ਦੇ ਨਾਲ ਹੀ ਅਨਲੌਕ-1 ਦਾ ਵੀ ਐਲਾਨ ਹੋ ਚੁੱਕਾ ਹੈ ਪਰ ਦੇਸ਼ ਦੇ ਅਨਲੌਕ ਹੋਣ ਤੋਂ ਪਹਿਲਾਂ ਚਾਰ ਫੇਜ਼ 'ਚ ਲੱਗੇ ਲੌਕਡਾਊਨ ਨੇ ਜਿੱਥੇ ਦੇਸ਼ ਭਰ 'ਚ ਕੋਵਿਡ-19 ਮਹਾਮਾਰੀ ਦੇ ਸੰਕਰਮਣ ਨੂੰ ਰੋਕਣ ਵਿੱਚ ਮਦਦ ਕੀਤੀ, ਉੱਥੇ ਹੀ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਤੇ ਗਰੀਬਾਂ ਲਈ ਮੁਸੀਬਤ ਵੀ ਖੜ੍ਹੀ ਕੀਤੀ।

ਪਿਛਲੇ ਦੋ ਮਹੀਨਿਆਂ ਤੋਂ ਲੱਗੇ ਲੌਕਡਾਊਨ ਦੌਰਾਨ ਬਹੁਤ ਸਾਰੇ ਮਜ਼ਦੂਰਾਂ ਨੇ ਪਲਾਇਨ ਕੀਤਾ ਹੈ। ਇਸ ਦੌਰਾਨ ਇਨ੍ਹਾਂ ਮਜ਼ਦੂਰਾਂ ਤੇ ਹੋਰ ਰਾਹਗੀਰਾਂ ਲਈ ਖਾਣਾ ਮੁਹੱਈਆ ਕਰਵਾਉਣ ਵਾਲੇ 'ਬਾਬਾ ਕਰਨੈਲ ਸਿੰਘ ਖਹਿਰਾ' ਇਨ੍ਹਾਂ ਲੋਕਾਂ ਦੇ ਹੀਰੋ ਬਣ ਗਏ ਹਨ। ਰਾਸ਼ਟਰੀ ਰਾਜ ਮਾਰਗ-7 'ਤੇ ਕਰਨਜੀ ਦੇ ਕੋਲੋਂ ਲੰਘ ਰਹੀਆਂ ਹਜ਼ਾਰਾਂ ਬੱਸਾਂ, ਟਰੱਕਾਂ, ਟੈਂਪੂਆਂ ਤੇ ਹੋਰ ਵਾਹਨ ਬਾਬੇ ਕਰਨੈਲ ਕੋਲ ਰੁੱਕਦੇ ਹਨ ਤੇ ਲੰਗਰ ਛੱਕਦੇ ਹਨ।



450 ਕਿਲੋਮੀਟਰ ਦੇ ਰਸਤੇ 'ਚ ਇਹ ਇੱਕੋ ਹੀ ਥਾਂ ਹੈ, ਜਿੱਥੇ ਵਧਿਆ ਭੋਜਨ ਮਿਲਦਾ ਹੈ ਤੇ ਉਹ ਵੀ ਮੁਫਤ 'ਚ। ਇਸ ਲਈ ਮਿੱਟੀ-ਘੱਟੇ ਨਾਲ ਭਰੇ ਰੋੜ ਤੇ ਵੀ ਲੋਕ ਰੁਕਦੇ ਹਨ। ਇਸ ਲਈ ਬਾਬੇ ਕਰਨੈਲ ਸਿੰਘ ਨੂੰ ਇਲਾਕੇ 'ਚ 'ਖਹਿਰਾ ਬਾਬਾ ਜੀ' ਦੇ ਰੂਪ ਵਿੱਚ ਸਤਿਕਾਰਿਆ ਜਾਂਦਾ ਹੈ।

ਅਮਰੀਕਾ 'ਤੇ ਨਵੀਂ ਬਿਪਤਾ, ਦੇਸ਼ ਦੇ 25 ਸ਼ਹਿਰਾਂ 'ਚ ਕਰਫਿਊ, ਟਰੰਪ ਦੀ ਸਖਤ ਚੇਤਾਵਨੀ

ਬਾਬਾ ਕਰਨੈਲ ਸਿੰਘ ਨੇ ਨਿਊਜ਼ ਏਜੰਸੀ ਨੂੰ ਕਿਹਾ ਕਿ 

ਇਹ ਇੱਕ ਦੂਰ ਦੁਰਾਡੇ ਦਾ ਕਬਾਇਲੀ ਖੇਤਰ ਹੈ। ਸਾਡੇ ਪਿੱਛੇ ਲਗਪਗ 150 ਕਿਲੋਮੀਟਰ ਤੇ ਤਕਰੀਬਨ 300 ਕਿਲੋਮੀਟਰ ਤੱਕ, ਇੱਥੇ ਇੱਕ ਵੀ ਢਾਬਾ ਜਾਂ ਰੈਸਟੋਰੈਂਟ ਨਹੀਂ। ਇਸ ਲਈ ਜ਼ਿਆਦਾਤਰ ਲੋਕ 'ਗੁਰੂ ਕਾ ਲੰਗਰ' ਰੁਕੇ ਛਕਣਾ ਪਸੰਦ ਕਰਦੇ ਹਨ ਜੋ 24 ਘੰਟੀ ਜਾਰੀ ਰਹਿੰਦਾ ਹੈ।-


ਇਹ 'ਗੁਰੂ ਕਾ ਲੰਗਰ' ਇੱਕ ਜੰਗਲ ਵਾਲੇ ਖੇਤਰ ਵਿੱਚ ਲਗਪਗ 11 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਤਿਹਾਸਕ ਗੁਰਦੁਆਰਾ ਭਾਗੋਦ ਸਾਹਿਬ, ਨਾਲ ਜੁੜਿਆ ਹੋਇਆ ਹੈ, ਬਹੁਤੇ ਸਿੱਖ ਇੱਥੇ ਮੱਥਾ ਟੇਕਣ ਵੀ ਆਉਂਦੇ ਹਨ। ਇਹ ਉਹ ਸਥਾਨ ਹੈ ਜਿੱਥੇ 10ਵੇਂ ਸਿੱਖ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ 1705 ਵਿੱਚ ਨੰਦੇੜ ਸਾਹਿਬ ਵੱਲ ਜਾਂਦੇ ਹੋਏ ਠਹਿਰੇ ਸਨ ਜੋ ਇੱਥੋਂ ਲਗਪਗ 250 ਕਿਲੋਮੀਟਰ ਦੂਰ ਹੈ।



ਬਾਬਾ ਕਰਨੈਲ ਸਿੰਘ ਨੇ ਇਸ ਲੰਗਰ ਦੀ ਸ਼ੁਰੂਆਤ ਬਾਰੇ ਜ਼ਿਕਰ ਕਰਦੇ ਹੋਏ ਕਿਹਾ ਕਿ 

ਕਿਉਂਕਿ ਗੁਰੂਦੁਆਰਾ ਭਾਗੋਦ ਸਾਹਿਬ ਮੁੱਖ ਮਾਰਗ ਤੋਂ ਦੂਰ ਹੈ। ਇਸ ਲਈ 1988 (32 ਸਾਲ ਪਹਿਲਾਂ) ਵਿੱਚ, ਇਹ ਮੁਫਤ ਲੰਗਰ ਇੱਥੇ ਆਪਣੀ ਸ਼ਾਖਾ ਦੇ ਰੂਪ ਵਿੱਚ ਸਾਹਮਣੇ ਆਇਆ ਸੀ। ਮੈਨੂੰ ਇਸ ਦਾ ਪ੍ਰਬੰਧਨ ਨੰਦੇੜ ਗੁਰੂਦੁਆਰਾ ਸਾਹਿਬ ਦੇ ਬਾਬਾ ਨਰਿੰਦਰ ਸਿੰਘ ਜੀ ਤੇ ਬਾਬਾ ਬਲਵਿੰਦਰ ਸਿੰਘ ਜੀ ਦੇ ਆਸ਼ੀਰਵਾਦ ਤੇ ਮਾਰਗ ਦਰਸ਼ਨ ਨਾਲ ਦਿੱਤਾ ਗਿਆ ਸੀ।-

ਕਿਸਾਨਾਂ ਲਈ ਖੁਸ਼ਖਬਰੀ! ਭੱਵਿਖਬਾਣੀ ਤੋਂ ਵੀ ਦੋ ਦਿਨ ਪਹਿਲਾਂ ਆਇਆ ਮਾਨਸੂਨ
ਸਾਲਾਂ ਲਈ ਨਿਯਮਿਤ ‘ਲੰਗਰ’, 24 ਮਾਰਚ ਦੇ ਲੌਕਡਾਊਨ ਤੋਂ ਹੀ ਇਹ ਵੱਖ ਵੱਖ ਥਾਈਂ ਫਸੇ ਪ੍ਰਵਾਸੀਆਂ, ਯਾਤਰੀਆਂ, ਟਰੱਕ ਡਰਾਇਵਰਾਂ ਤੇ ਪਿੰਡ ਵਾਸੀਆਂ ਸਮੇਤ ਹਜ਼ਾਰਾਂ ਭੁੱਖੇ ਲੋਕਾਂ ਲਈ ਮੁਕਤੀਦਾਤਾ ਬਣ ਗਿਆ ਹੈ।



ਬਾਬਾ ਕਰਨੈਲ ਸਿੰਘ ਜੀ ਨੇ ਦੱਸਿਆ ਕਿ ਉਹ ਇੱਥੇ ਸਾਰੇ ਲੋਕਾਂ ਦਾ ਸਵਾਗਤ ਕਰਦੇ ਹਨ ਅਤੇ ਸ਼ਰਧਾਭਾਵ ਨਾਲ ਉਨ੍ਹਾਂ ਨੂੰ ਲੰਗਰ ਛੱਕਾਉਂਦੇ ਹਨ। ਉਨ੍ਹਾਂ ਕਿਹਾ ਕਿ ਮੇਰੀ 17 ਨਿਯਮਿਤ 'ਸੇਵਕਾਂ' ਦੀ ਟੀਮ, ਜਿਨ੍ਹਾਂ ਵਿੱਚ 11 ਰਸੋਈਏ ਤੇ ਹੋਰ ਮਦਦਗਾਰ ਸ਼ਾਮਲ ਹਨ, ਅਸੀਂ ਤਾਜ਼ਾ ਅਤੇ ਗਰਮ ਭੋਜਨ ਦੀ ਬਿਨਾਂ ਰੁਕਾਵਟ ਸਪਲਾਈ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰਦੇ ਹਾਂ।

ਸ਼ਨੀਵਾਰ ਇੱਕ ਵੱਡਾ ਦਿਨ ਸੀ ਜਦੋਂ ਖਹਿਰਾ ਬਾਬੇ ਨੇ 5ਵੇਂ ਸਿੱਖ ਗੁਰੂ, ਗੁਰੂ ਅਰਜਨ ਦੇਵ ਜੀ ਦੀ 30 ਮਈ, 1606 ਨੂੰ ਹੋਈ ਸ਼ਹਾਦਤ ਦੀ 414 ਵੀਂ ਵਰ੍ਹੇਗੰਢ ਦੇ ਸਮਾਰੋਹ ਲਈ ਮਹੀਨਾ-ਲੰਬੇ ਸਮਾਗਮਾਂ ਦੇ ਹਿੱਸੇ ਵਜੋਂ ਸਾਰੇ ਲੋਕਾਂ ਨੂੰ ਨਿੱਜੀ ਤੌਰ 'ਤੇ' ਸ਼ਰਬਤ ਦੀ ਸੇਵਾ ਕੀਤੀ।

ਇਹ ਵੀ ਪੜ੍ਹੋ: ਭਾਰਤ 'ਚ ਕੋਰੋਨਾ ਫੈਲਣ ਬਾਰੇ ਵੱਡਾ ਸੱਚ ਆਇਆ ਸਾਹਮਣੇ, ਸਿਹਤ ਮਾਹਿਰਾਂ ਦੀ ਰਿਪੋਰਟ 'ਚ ਦਾਅਵਾ

ਮਾਪਿਆਂ ਦੀ ਸਲਾਹ ਨਾਲ ਹੀ ਖੁੱਲ੍ਹਣਗੇ ਸਕੂਲ, ਸਰਕਾਰ ਨਹੀਂ ਲਵੇਗੀ ਰਿਸਕ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2025.ABP Network Private Limited. All rights reserved.