ਪੜਚੋਲ ਕਰੋ
Advertisement
ਕੋਲਕਾਤਾ ਏਅਰਪੋਰਟ ਦੇ ਰਨਵੇ 'ਤੇ ਖੜ੍ਹੇ ਜਹਾਜ਼ 'ਤੇ ਮਧੂ ਮੱਖੀਆਂ ਦਾ 'ਹਮਲਾ'
ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਅਜਿਹੀ ਘਟਨਾ ਵਾਪਰੀ ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੋਲਕਾਤਾ ਏਅਰਪੋਰਟ 'ਤੇ ਮਧੂ ਮੱਖੀਆਂ ਦੇ ਝੁੰਡ ਨੇ ਇ$ਕ ਜਹਾਜ਼ ਦੀ ਖਿੜਕੀ ਨੂੰ ਘੇਰ ਲਿਆ। ਉੱਥੇ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ।
ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ 'ਤੇ ਅਜਿਹੀ ਘਟਨਾ ਵਾਪਰੀ ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੋਲਕਾਤਾ ਏਅਰਪੋਰਟ 'ਤੇ ਮਧੂ ਮੱਖੀਆਂ ਦੇ ਝੁੰਡ ਨੇ ਇ$ਕ ਜਹਾਜ਼ ਦੀ ਖਿੜਕੀ ਨੂੰ ਘੇਰ ਲਿਆ। ਉੱਥੇ ਇੱਕ ਵਿਅਕਤੀ ਨੇ ਇਸ ਦੀ ਵੀਡੀਓ ਬਣਾਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਟ੍ਰੈਂਡ ਹੋ ਰਹੀ ਹੈ।
ਦੱਸ ਦਈਏ ਘਟਨਾ 30 ਨਵੰਬਰ ਦੀ ਹੈ. ਜਦੋਂ ਏਅਰ ਵਿਸਤਾਰਾ ਦਾ ਜਹਾਜ਼ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਪਾਰਕਿੰਗ ਖੇਤਰ ਵਿੱਚ ਪਾਰਕ ਕੀਤਾ ਗਿਆ। ਇੰਨੀ ਹੀ ਦੇਰ 'ਚ ਹਜ਼ਾਰਾਂ ਮਧੂਮੱਖੀ ਉੱਥੋਂ ਆ ਗਈਆਂ। ਜਿਨ੍ਹਾਂ ਨੇ ਜਹਾਜ਼ ਦੇ ਪਹਿਲੇ ਗੇਟ ਤੋਂ ਬਾਅਦ ਦੋ ਵਿੰਡੋਜ਼ ਨੂੰ ਕਬਜ਼ੇ ਵਿੱਚ ਲੈ ਲਿਆ।
ਇਨ੍ਹਾਂ ਦੋਵਾਂ 'ਤੇ ਕਬਜ਼ੇ ਤੋਂ ਪਹਿਲਾਂ ਮਧੂ ਮੱਖੀਆਂ ਨੇ ਜਹਾਜ਼ ਦੇ ਇੱਕ ਪਾਸੇਦਾ ਹਿ੍ੱਸਾ ਘੇਰ ਲਿਆ। ਸਾਰੇ ਕਰਮਚਾਰੀਆਂ ਨੂੰ ਤੁਰੰਤ ਜਹਾਜ਼ ਤੋਂ ਹਟਾਇਆ ਗਿਆ। ਨਾਲ ਹੀ, ਨੇੜਲੇ ਜ਼ਮੀਨੀ ਸਟਾਫ ਨੂੰ ਭੇਜਿਆ ਗਿਆ। ਇਸ ਤੋਂ ਬਾਅਦ ਏਅਰਪੋਰਟ 'ਤੇ ਫਾਇਰ ਵਾਹਨ ਬੁਲਾਇਆ ਗਿਆ। ਜਿਸ ਦਾ ਮਕਸਦ ਪਾਣੀ ਦੇ ਸ਼ਾਵਰ ਨਾਲ ਮਧੂਮੱਖੀਆਂ ਨੂੰ ਹਟਾਉਣਾ ਸੀ।
ਅੱਗ ਬੁਝਾਊ ਅਮਲੇ ਦੇ ਪਹੁੰਚਣ ਤੋਂ ਬਾਅਦ ਮਧੂ ਮੱਖੀਆਂ 'ਤੇ ਪਾਣੀ ਵਰਸਾਇਆ। ਇਸ ਦੌਰਾਨ ਬਹੁਤ ਸਾਰੇ ਲੋਕ ਵੀਡੀਓ ਬਣਾਉਂਦੇ ਨਜ਼ਰ ਆਏ। ਮੱਖੀ ਪਾਣੀ ਦੇ ਛਿੜਕਣ ਕਾਰਨ ਜਹਾਜ਼ ਦੀ ਖਿੜਕੀ ਤੋਂ ਹੇਠਾਂ ਡਿੱਗ ਪਈ ਪਰ ਉਨ੍ਹਾਂ ਦੇ ਉਡਾਣ ਕਰਕੇ ਕੁਝ ਲੋਕ ਚਾਰੇ ਪਾਸੇ ਭੱਜੇ ਗਏ। ਇਹ ਫੋਟੋਆਂ ਕੋਲਕਾਤਾ ਏਅਰਪੋਰਟ 'ਤੇ ਕੰਮ ਕਰਦੇ ਇੱਕ ਕਰਮਚਾਰੀ ਬਿਤਾਂਕੋ ਵਿਸਵਾਸ ਦੇ ਟਵਿੱਟਰ ਹੈਂਡਲ' ਤੇ ਪਾਈ ਗਈ ਇੱਕ ਵੀਡੀਓ ਤੋਂ ਲਈਆਂ ਗਈਆਂ ਹਨ।
ਦੱਸ ਦੇਈਏ ਕਿ ਅਜਿਹੀ ਹੀ ਇੱਕ ਘਟਨਾ ਪਿਛਲੇ ਸਾਲ ਕੋਲਕਾਤਾ ਏਅਰਪੋਰਟ ‘ਤੇ ਵੀ ਵਾਪਰੀ ਸੀ। ਜਦੋਂ ਕੋਲਕਾਤਾ ਤੋਂ ਅਗਰਤਲਾ ਲਈ ਉਡਾਣ ਮਧੂ ਮੱਖੀਆਂ ਦੇ ਝੁੰਡ ਨੇ ਘਰੇ ਲਿਆ ਸੀ। ਫਿਰ ਉਨ੍ਹਾਂ ਨੇ ਜਹਾਜ਼ ਦੇ ਕਾਕਪਿਟ ਦੇ ਸਾਹਮਣੇ ਗਲਾਸ ਨੂੰ ਢੱਕ ਦਿੱਤਾ। ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀਆਂ ਨਾਲ ਭਰਿਆ ਜਹਾਜ਼ ਟੈਕਸਿੰਗ ਵਲੋਂ ਰਨਵੇ ਵੱਲ ਜਾ ਰਿਹਾ ਸੀ। ਜਹਾਜ਼ ਢਾਈ ਘੰਟੇ ਦੇਰੀ ਨਾਲ ਉਡਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Looks like honey pancakes inside 🧇 Kolkata yesterday. @airvistara 🛫 pic.twitter.com/Pu7ydGt8bY
— Tarun Shukla (@shukla_tarun) November 30, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement