ਪੜਚੋਲ ਕਰੋ
Advertisement
ਚੋਣ ਕਮਿਸ਼ਨ ਦੀ ਵੱਡੀ ਗਲਤੀ, ਵੋਟਰ ਕਾਰਡ 'ਤੇ ਲਾਈ ਕੁੱਤੇ ਦੀ ਫੋਟੋ, ਜਾਣੋ ਅੱਗੇ ਕੀ ਹੋਇਆ
ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ। ਪਿੰਡ ਰਾਮਨਗਰ ਦੇ ਵਸਨੀਕ ਨੂੰ ਕੁੱਤੇ ਦੀ ਤਸਵੀਰ ਦੇ ਨਾਲ ਚੋਣ ਕਮਿਸ਼ਨ ਨੇ ਇੱਕ ਵੋਟਰ ਆਈ ਕਾਰਡ ਜਾਰੀ ਕਰ ਦਿੱਤਾ।
ਕੋਲਕਾਤਾ: ਪੱਛਮੀ ਬੰਗਾਲ ਦੇ ਮੁਰਸ਼ੀਦਾਬਾਦ 'ਚ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਪਿੰਡ ਰਾਮਨਗਰ ਦੇ ਵਸਨੀਕ ਨੂੰ ਕੁੱਤੇ ਦੀ ਤਸਵੀਰ ਨਾਲ ਚੋਣ ਕਮਿਸ਼ਨ ਨੇ ਵੋਟਰ ਆਈ ਕਾਰਡ ਜਾਰੀ ਕਰ ਦਿੱਤਾ। ਸੁਨੀਲ ਕਰਮਾਕਰ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਵੋਟਰ ਕਾਰਡ 'ਚ ਸੁਧਾਰ ਲਈ ਬਿਨੈ ਕੀਤਾ ਸੀ ਤੇ ਜਦੋਂ ਉਸ ਨੂੰ ਇੱਕ ਸੋਧਿਆ ਕਾਰਡ ਮਿਲਿਆ ਤਾਂ ਇਸ ਵਿੱਚ ਉਸ ਦੀ ਬਜਾਏ ਕੁੱਤੇ ਦੀ ਫੋਟੋ ਸੀ।
ਉਸ ਨੇ ਕਿਹਾ, "ਕੱਲ੍ਹ ਮੈਨੂੰ ਦੁਲਾਲ ਸਮ੍ਰਿਤੀ ਸਕੂਲ ਬੁਲਾਇਆ ਸੀ ਤੇ ਇਹ ਵੋਟਰ ਕਾਰਡ ਮੈਨੂੰ ਦਿੱਤਾ ਗਿਆ। ਮੈਂ ਫੋਟੋ ਵੇਖੀ। ਉੱਥੇ ਅਧਿਕਾਰੀ ਨੇ ਇਸ 'ਤੇ ਦਸਤਖ਼ਤ ਕੀਤੇ ਤੇ ਮੈਨੂੰ ਦੇ ਦਿੱਤਾ, ਪਰ ਉਸ ਨੇ ਫੋਟੋ ਨਹੀਂ ਵੇਖੀ। ਇਹ ਮੇਰੀ ਪਛਾਣ ਨਾਲ ਖਿਲਵਾੜ ਹੈ। ਅਸੀਂ ਬੀਡੀਓ ਦਫ਼ਤਰ ਜਾਵਾਂਗੇ ਤੇ ਬੇਨਤੀ ਕਰਾਂਗੇ ਕਿ ਅਜਿਹਾ ਦੁਬਾਰਾ ਨਾ ਹੋਵੇ।"
ਜਦਕਿ, ਬਲਾਕ ਵਿਕਾਸ ਅਫਸਰ (ਬੀਡੀਓ) ਨੇ ਕਿਹਾ ਹੈ ਕਿ ਤਸਵੀਰ ਨੂੰ ਪਹਿਲਾਂ ਹੀ ਸਹੀ ਕਰ ਦਿੱਤਾ ਗਿਆ ਹੈ ਤੇ ਕਰਮਕਰ ਨੂੰ ਸਹੀ ਫੋਟੋ ਦੇ ਨਾਲ ID ਕਾਰਡ ਮਿਲੇਗਾ।
ਬੀਡੀਓ ਅਧਿਕਾਰੀ ਨੇ ਕਿਹਾ, “ਇਹ ਉਸ ਦਾ ਆਖਰੀ ਵੋਟਰ ਸ਼ਨਾਖਤੀ ਕਾਰਡ ਨਹੀਂ। ਜੇਕਰ ਕੋਈ ਗਲਤੀ ਹੋਈ ਤਾਂ ਇਸ ਨੂੰ ਦਰੁਸਤ ਕੀਤਾ ਜਾਵੇਗਾ। ਜਿੱਥੋਂ ਤੱਕ ਕੁੱਤੇ ਦੀ ਫੋਟੋ ਦੀ ਗੱਲ ਹੈ, ਇਹ ਆਨਲਾਈਨ ਅਰਜ਼ੀ ਭਰਨ ਵੇਲੇ ਕਿਸੇ ਵੱਲੋਂ ਕੀਤਾ ਹੋ ਸਕਦਾ ਹੈ। ਫੋਟੋ ਪਹਿਲਾਂ ਹੀ ਸਹੀ ਕੀਤੀ ਗਈ ਹੈ। ਹੁਣ ਆਈਡੀ ਕਾਰਡ ਸਹੀ ਫੋਟੋ ਨਾਲ ਮਿਲੇਗਾ।"WB: Sunil Karmakar, a resident of Ramnagar village in Murshidabad,says he had applied for a correction in his voter ID&when he received a revised ID,it had a dog's photo instead of his own. BDO says "Photo has already been corrected. He'll get final ID with correct photo."(04.03) pic.twitter.com/c9Ba9uybOP
— ANI (@ANI) March 4, 2020
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਪੰਜਾਬ
ਸਿਹਤ
ਵਿਸ਼ਵ
Advertisement