Trending Father Son Photo: ਕਈ ਵਾਰ ਇੰਟਰਨੈੱਟ 'ਤੇ ਅਜਿਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਜੋ ਯੂਜ਼ਰਸ ਦਾ ਦਿਲ ਚੁਰਾ ਲੈਂਦੀ ਹੈ। ਇਨ੍ਹਾਂ ਵਿੱਚ ਅਜਿਹੇ ਪਲ ਕੈਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਥੋੜ੍ਹਾ ਔਖਾ ਹੋ ਜਾਂਦਾ ਹੈ। ਅਜਿਹੀਆਂ ਤਸਵੀਰਾਂ ਅਤੇ ਵੀਡੀਓ ਸਾਡੇ ਚਿਹਰੇ 'ਤੇ ਮੁਸਕਰਾਹਟ ਲਿਆਉਣ ਲਈ ਕਾਫੀ ਹਨ। ਹਾਲ ਹੀ 'ਚ ਇੱਕ ਵਿਅਕਤੀ ਦੀ ਇੱਕ ਬੱਚੇ ਨੂੰ ਮੀਂਹ ਤੋਂ ਬਚਾਉਂਦੇ ਹੋਏ ਇੱਕ ਤਸਵੀਰ ਨੇ ਇੰਟਰਨੈੱਟ 'ਤੇ ਧੂਮ ਮਚਾ ਦਿੱਤੀ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।


ਅੱਜਕਲ ਟਵਿਟਰ 'ਤੇ ਇੱਕ ਖੂਬਸੂਰਤ ਤਸਵੀਰ ਵਾਇਰਲ ਹੋ ਰਹੀ ਹੈ, ਜਿਸ 'ਚ ਤੁਸੀਂ ਇੱਕ ਵਿਅਕਤੀ ਨੂੰ ਇੱਕ ਬੱਚੇ ਨੂੰ ਮੀਂਹ ਤੋਂ ਬਚਾਉਂਦੇ ਹੋਏ ਦੇਖ ਸਕਦੇ ਹੋ। ਇੱਕ ਟਵਿੱਟਰ ਯੂਜ਼ਰ ਨੇ 13 ਦਸੰਬਰ ਨੂੰ ਇਹ ਫੋਟੋ ਟਵੀਟ ਕੀਤੀ, ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਆਪਣੀ ਜੈਕੇਟ ਨਾਲ ਆਪਣੇ ਬੱਚੇ ਨੂੰ ਮੀਂਹ ਤੋਂ ਬਚਾਉਂਦਾ ਦਿਖਾਈ ਦੇ ਰਿਹਾ ਹੈ। ਇਹ ਤਸਵੀਰ ਕਿਸੇ ਨੇ ਉਸ ਸਮੇਂ ਲਈ ਹੈ, ਜਦੋਂ ਭਾਰੀ ਬਰਸਾਤ ਦੌਰਾਨ ਮੋਟਰਸਾਈਕਲ ਸਵਾਰ ਟਰੈਫਿਕ ਸਿਗਨਲ ਦੇ ਹਰੇ ਹੋਣ ਦੀ ਉਡੀਕ ਕਰ ਰਹੇ ਸਨ।



ਫੋਟੋ ਵਾਇਰਲ ਹੋ ਗਈ- ਇਹ ਫੋਟੋ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਹਰ ਕੋਈ ਇਸ ਵਿਅਕਤੀ ਤੋਂ ਕਾਫੀ ਪ੍ਰਭਾਵਿਤ ਨਜ਼ਰ ਆ ਰਿਹਾ ਹੈ, ਜੋ ਇਸ ਬੱਚੇ ਦਾ ਪਿਤਾ ਹੋ ਸਕਦਾ ਹੈ। ਫਿਲਹਾਲ ਟਵਿੱਟਰ 'ਤੇ ਪੋਸਟ ਕੀਤੀ ਗਈ ਇਸ ਤਸਵੀਰ ਦੇ ਨਾਲ ਕੈਪਸ਼ਨ 'ਚ ਡਾ. ਅਜੈਤਾ ਨੇ ਲਿਖਿਆ ਹੈ ਕਿ, "ਡੈੱਡ ਆਰ ਅੰਡਰਰੇਟਿਡ!" ਇਸ ਤਸਵੀਰ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਇਸ ਟਵੀਟ ਨੂੰ ਹਜਾਰਾਂ ਯੂਜ਼ਰਜ਼ ਨੇ ਲਾਈਕ ਕੀਤਾ ਹੈ ਅਤੇ ਇਸ ਟਵੀਟ 'ਤੇ ਕਈ ਪ੍ਰਤੀਕਿਰਿਆਵਾਂ ਵੀ ਆ ਚੁੱਕੀਆਂ ਹਨ। ਇਸ ਦੇ ਨਾਲ ਹੀ ਪੋਸਟ ਦੇ ਕਮੈਂਟ ਬਾਕਸ 'ਤੇ ਦਿਲ ਦੇ ਕਈ ਇਮੋਜੀ ਵੀ ਨਜ਼ਰ ਆ ਰਹੇ ਹਨ।


ਇਹ ਵੀ ਪੜ੍ਹੋ: Punjab Weather: ਪੰਜਾਬ ਵਿੱਚ ਦੋ ਦਿਨਾਂ ਲਈ ਯੈਲੋ ਅਲਰਟ ਜਾਰੀ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।