Trending: ਜੇਕਰ ਹੌਂਸਲਾ ਮਜ਼ਬੂਤ ਹੋਵੇ ਤਾਂ ਕਿਸੇ ਵੀ ਅਸੰਭਵ ਕੰਮ ਨੂੰ ਸੰਭਵ ਬਣਾਇਆ ਜਾ ਸਕਦਾ ਹੈ। ਇਸ ਦੀਆਂ ਕਈ ਉਦਾਹਰਣਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ। ਇੱਥੇ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਨੇ ਅਸੰਭਵ ਕੰਮ ਨੂੰ ਸੰਭਵ ਬਣਾਇਆ। ਇਹ ਕਹਾਣੀ ਹੈ ਡੈਨ ਪਾਰਕਰ ਨਾਂ ਦੇ ਵਿਅਕਤੀ ਦੀ, ਜਿਸ ਨੇ ਨੇਤਰਹੀਣ ਹੋਣ ਦੇ ਬਾਵਜੂਦ 339 ਕਿਲੋਮੀਟਰ ਦੀ ਰਫਤਾਰ ਨਾਲ ਗੱਡੀ ਚਲਾ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ।


10 ਸਾਲ ਪਹਿਲਾਂ ਹਾਦਸੇ 'ਚ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ


ਇਹ ਰਿਕਾਰਡ ਬਣਾਉਣ ਲਈ ਪਾਰਕਰ ਨੇ ਆਪਣੇ ਹਾਦਸੇ ਦੀ 10ਵੀਂ ਵਰ੍ਹੇਗੰਢ ਵਾਲੇ ਦਿਨ ਨੂੰ ਚੁਣਿਆ ਤਾਂ ਜੋ ਉਹ ਇਸ ਨੂੰ ਹਮੇਸ਼ਾ ਯਾਦ ਰੱਖੇ। ਦਰਅਸਲ, ਪਾਰਕਰ ਦਾ 10 ਸਾਲ ਪਹਿਲਾਂ ਕਾਰ ਰੇਸਿੰਗ ਦੌਰਾਨ ਐਕਸੀਡੈਂਟ ਹੋਇਆ ਸੀ, ਜਿਸ ਵਿੱਚ ਉਹ ਆਪਣੀਆਂ ਦੋਵੇਂ ਅੱਖਾਂ ਗੁਆ ਬੈਠਾ ਸੀ। ਹੁਣ 31 ਮਾਰਚ ਨੂੰ ਪਾਰਕਰ ਨੇ ਇੱਕ ਨੇਤਰਹੀਣ ਵਿਅਕਤੀ ਵੱਲੋਂ 339.64 ਕਿਲੋਮੀਟਰ ਦੀ ਰਫ਼ਤਾਰ ਨਾਲ ਰੇ ਕਾਰ ਚਲਾ ਕੇ ਸਭ ਤੋਂ ਤੇਜ਼ ਕਾਰ ਚਲਾਉਣ ਦਾ ਗਿਨੀਜ਼ ਵਰਲਡ ਰਿਕਾਰਡ ਆਪਣੇ ਨਾਂ ਕੀਤਾ ਹੈ। ਪਾਰਕਰ ਦਾ 10 ਸਾਲ ਪਹਿਲਾਂ 31 ਮਾਰਚ ਨੂੰ ਹੀ ਹਾਦਸਾ ਹੋਇਆ ਸੀ। ਪਾਰਕਰ ਨੇ ਦੱਸਿਆ ਕਿ ਉਸ ਨੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਲਈ ਇਨ੍ਹਾਂ 10 ਸਾਲਾਂ ਵਿੱਚ ਸਖ਼ਤ ਮਿਹਨਤ ਕੀਤੀ।


It’s no joke. We’re proud to have achieved a new @GWR record title. On 3/31/22, Federationist Dan Parker reached 211.043 and shattered the fastest speed for a car driven blindfolded—also shattering society’s low expectations and turning dreams into reality. #CruisinWithNFB pic.twitter.com/EHVFJ1Dt1G


— National Federation of the Blind (@NFB_voice) April 1, 2022





ਨੇਤਰਹੀਣ ਵੀ ਚਲਾ ਸਕਦੇ ਨੇ ਫਰਾਟੇਦਾਰ ਕਾਰ


ਰਿਕਾਰਡ ਬਣਾਉਣ ਸਮੇਂ ਪਾਰਕਰ ਨੇ ਨੈਸ਼ਨਲ ਫੈਡਰੇਸ਼ਨ ਆਫ ਦਿ ਬਲਾਈਂਡ ਡਰਾਈਵ ਚੈਲੇਂਜ ਦੇ ਤਹਿਤ ਆਡੀਓ ਗਾਈਡੈਂਸ ਸਿਸਟਮ ਦੀ ਮਦਦ ਨਾਲ ਕਾਰ ਚਲਾਈ। ਇਸ ਚੈਲੇਂਜ ਦਾ ਮਕਸਦ ਨੇਤਰਹੀਣਾਂ ਨੂੰ ਪ੍ਰੇਰਿਤ ਕਰਨਾ ਸੀ ਕਿ ਉਹ ਵੀ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਸਕਦੇ ਹਨ।


ਰਿਕਾਰਡ ਬਣਾਉਣ ਤੋਂ ਬਾਅਦ ਪਾਰਕਰ ਨੇ ਮੀਡੀਆ ਨੂੰ ਦੱਸਿਆ ਕਿ ਅਸੀਂ ਇਹ ਵਿਖਾਇਆ ਹੈ ਕਿ ਨਾ ਸਿਰਫ਼ ਇੱਕ ਨੇਤਰਹੀਣ ਵਿਅਕਤੀ ਸੁਰੱਖਿਅਤ ਢੰਗ ਨਾਲ ਵਾਹਨ ਚਲਾ ਸਕਦਾ ਹੈ, ਸਗੋਂ ਅਸੀਂ ਇਸ ਨੂੰ ਦੋ ਸੌ ਮੀਲ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਵੀ ਚਲਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮੇਰੀ ਇਸ ਕਾਮਯਾਬੀ ਤੋਂ ਦੁਨੀਆ ਭਰ ਦੇ ਨੇਤਰਹੀਣ ਲੋਕ ਪ੍ਰੇਰਿਤ ਹੋਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਤਕਨਾਲੋਜੀ ਦੀ ਮਦਦ ਨਾਲ ਉਹ ਵੀ ਆਸਾਨੀ ਨਾਲ ਗੱਡੀ ਚਲਾ ਸਕਣਗੇ।


ਇਹ ਵੀ ਪੜ੍ਹੋ: Punjab Cabinet: ਪੰਜਾਬ ਕੈਬਨਿਟ ਦੀ ਮੀਟਿੰਗ 'ਚ ਅਹਿਮ ਫੈਸਲੇ, ਸਰਕਾਰ ਸਾਰੇ ਵਾਅਦੇ ਪੂਰੇ ਕਰਨਗੇ: ਹਰਪਾਲ ਚੀਮਾ