ਜੈਮਾਲਾ ਦੌਰਾਨ ਲਾੜੀ ਨੇ ਲਾੜੇ ਦੇ ਮਾਰੇ ਥੱਪੜ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ
ਅਕਸਰ ਆਪਣੇ ਵਿਆਹ ਦੌਰਾਨ ਕੁਝ ਅਜਿਹੇ ਮਜ਼ੇਦਾਰ ਕਿੱਸਿਆਂ ਬਾਰੇ ਤਾਂ ਸੁਣਿਆ ਤੇ ਦੇਖਿਆ ਹੋਵੇਗਾ। ਕੁਝ ਅਜਿਹੇ ਕਿੱਸੇ ਹੁੰਦੇ ਹਨ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
Trending: ਅਕਸਰ ਆਪਣੇ ਵਿਆਹ ਦੌਰਾਨ ਕੁਝ ਅਜਿਹੇ ਮਜ਼ੇਦਾਰ ਕਿੱਸਿਆਂ ਬਾਰੇ ਤਾਂ ਸੁਣਿਆ ਤੇ ਦੇਖਿਆ ਹੋਵੇਗਾ। ਕੁਝ ਅਜਿਹੇ ਕਿੱਸੇ ਹੁੰਦੇ ਹਨ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਅੱਜਕੱਲ੍ਹ ਦੁਲਹਨ ਵੀ ਆਪਣੇ ਵਿਆਹ ਨੂੰ ਲੈ ਕੇ ਕਾਫੀ ਐਕਟਿਵ ਦਿਖਣ ਲੱਗੀ ਹੈ ਪਰ ਕਈ ਵਾਰ ਆਖਰੀ ਸਮੇਂ 'ਤੇ ਵਿਆਹ ਟੁੱਟ ਜਾਂਦੇ ਹਨ।
ਅਜਿਹਾ ਹੀ ਇੱਕ ਮਾਮਲਾ ਉੱਤਰ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਲਾਲਪੁਰਾ ਥਾਣਾ ਖੇਤਰ ਦੇ ਪਿੰਡ ਸਵਾਸਾ ਬਜ਼ੁਰਗ ਪਿੰਡ ਵਿੱਚ ਦੇਖਣ ਨੂੰ ਮਿਲਿਆ ਹੈ। ਖਬਰਾਂ ਮੁਤਾਬਕ ਵਿਆਹ 'ਚ ਜੈਮਾਲਾ ਫੰਕਸ਼ਨ ਦੌਰਾਨ ਲਾੜੀ ਵੱਲੋਂ ਲਾੜੇ ਨੂੰ ਥੱਪੜ ਮਾਰਨ ਦਾ ਵੀਡੀਓ ਸਾਹਮਣੇ ਆਇਆ ਹੈ।
ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਲੜਕੇ ਨੇ ਲਾੜੀ ਦੇ ਗਲੇ 'ਚ ਵਰਮਾਲਾ ਪਾਈ ਤਾਂ ਲੜਕੀ ਦਾ ਪਾਰਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ, ਜਿਸ ਤੋਂ ਬਾਅਦ ਉਸ ਨੇ ਲਾੜੇ 'ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਹੁਣ ਇਹ ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਹੈਰਾਨ ਕਰ ਦੇਣ ਵਾਲੀ ਇਹ ਵੀਡੀਓ ਤੁਸੀਂ ਵੀ ਦੇਖੋ।
ਦੱਸ ਦੇਈਏ ਕਿ ਦੁਆਰਚਾਰ ਦਾ ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਲਾੜਾ ਆਪਣੇ ਸਾਥੀਆਂ ਨਾਲ ਸਟੇਜ 'ਤੇ ਪਹੁੰਚਿਆ। ਇਸ ਤੋਂ ਬਾਅਦ ਦੁਲਹਨ ਵੀ ਆਪਣੀਆਂ ਸਹੇਲੀਆਂ ਨਾਲ ਸਟੇਜ 'ਤੇ ਪਹੁੰਚੀ। ਵਰਮਾਲਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਲੜਕੀ ਨੇ ਲਾੜੇ 'ਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ। ਲੋਕਾਂ ਦਾ ਕਹਿਣਾ ਹੈ ਕਿ ਲਾੜੀ ਨੂੰ ਲਾੜਾ ਪਸੰਦ ਨਹੀਂ ਸੀ ਤਾਂ ਕਈ ਲੋਕਾਂ ਦਾ ਕਹਿਣਾ ਹੈ ਕਿ ਮੁੰਡਾ ਸ਼ਰਾਬੀ ਸੀ।
नशे में था दूल्हा, दुल्हन ने कर दी थप्पड़ों की बरसात#हमीरपुर #Hamirpur #Dulhan pic.twitter.com/Bus2yf3y14
— @Amit kumar singh🇮🇳 (@amit_alex1) April 18, 2022