ਪੜਚੋਲ ਕਰੋ

Viral News: 11 ਲੱਖ ਦੀ ਕਾਰ ਦਾ ਰਿਪੇਅਰਿੰਗ ਦਾ ਬਿੱਲ 22 ਲੱਖ, ਵਾਹਨ ਮਾਲਕ ਦੇ ਉੱਡੇ ਹੋਸ਼

Trending: ਬੈਂਗਲੁਰੂ ਦੇ ਰਹਿਣ ਵਾਲੇ ਅਨਿਰੁਧ ਗਣੇਸ਼ ਨੇ ਆਪਣੀ ਵੋਕਸਵੈਗਨ ਹੈਚਬੈਕ ਪੋਲੋ ਕਾਰ ਨੂੰ ਮੁਰੰਮਤ ਲਈ ਇੱਕ ਸੇਵਾ ਕੇਂਦਰ ਵਿੱਚ ਭੇਜਿਆ। ਕਰੀਬ 11 ਲੱਖ ਰੁਪਏ ਦੀ ਕਾਰ ਦੀ ਮੁਰੰਮਤ ਕਰਨ ਦੇ ਬਦਲੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਸੌਂਪਿਆ

Social Media: ਤੁਸੀਂ ਅਕਸਰ ਖ਼ਬਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਕਿਸੇ ਵਿਅਕਤੀ ਦਾ ਬਿਜਲੀ ਦਾ ਬਿੱਲ ਲੱਖਾਂ ਰੁਪਏ ਵਿੱਚ ਆਇਆ ਹੈ। ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਕਾਰ ਦੀ ਮੁਰੰਮਤ ਦਾ ਬਿੱਲ ਇਸਦੀ ਕੀਮਤ ਤੋਂ 2 ਗੁਣਾ ਵੱਧ ਆਇਆ ਹੈ? ਹਾਂ! ਅਜਿਹਾ ਹੀ ਬੈਂਗਲੁਰੂ ਦੇ ਇੱਕ ਵਿਅਕਤੀ ਨਾਲ ਹੋਇਆ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦਰਅਸਲ ਉਸ ਨੇ 11 ਲੱਖ ਰੁਪਏ ਦੀ ਕਾਰ ਰਿਪੇਅਰਿੰਗ ਸੈਂਟਰ ਨੂੰ ਮੁਰੰਮਤ ਲਈ ਭੇਜੀ ਸੀ। ਰਿਪੇਅਰਿੰਗ ਸੈਂਟਰ ਨੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਦੇ ਦਿੱਤਾ। ਇਸ ਨਾਲ ਉਸ ਦੇ ਹੋਸ਼ ਉੱਡ ਗਏ। ਉਹ ਇਹ ਸਮਝਣ ਵਿੱਚ ਅਸਮਰੱਥ ਸੀ ਕਿ ਕੀ ਮੁਰੰਮਤ ਦਾ ਬਿੱਲ ਅਦਾ ਕਰਨਾ ਹੈ ਜਾਂ ਕਾਰ ਨੂੰ ਮੁਰੰਮਤ ਕੇਂਦਰ ਵਿੱਚ ਛੱਡਣਾ ਹੈ।

ਜਾਣਕਾਰੀ ਮੁਤਾਬਕ ਬੈਂਗਲੁਰੂ ਦਾ ਰਹਿਣ ਵਾਲਾ ਅਨਿਰੁਧ ਗਣੇਸ਼ ਅਮੈਜਾਨ 'ਚ ਬਤੌਰ ਪ੍ਰੋਜੈਕਟ ਮੈਨੇਜਰ ਕੰਮ ਕਰਦਾ ਹੈ। ਪਿਛਲੇ ਦਿਨੀਂ ਪਏ ਜੋਰਦਾਰ ਮੀਂਹ ਕਾਰਨ ਸ਼ਹਿਰ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵਾਹਨਾਂ ਦਾ ਵੀ ਕਾਫੀ ਨੁਕਸਾਨ ਹੋਇਆ। ਗਣੇਸ਼ ਦੀ ਫਾਕਸਵੈਗਨ ਹੈਚਬੈਕ ਪੋਲੋ ਕਾਰ ਵੀ ਪਾਣੀ 'ਚ ਡੁੱਬਣ ਕਾਰਨ ਨੁਕਸਾਨੀ ਗਈ। ਉਸ ਨੇ ਕਾਰ ਨੂੰ ਵ੍ਹਾਈਟਫੀਲਡ ਖੇਤਰ ਵਿੱਚ ਸਥਿਤ ਫਾਕਸਵੈਗਨ ਐਪਲ ਆਟੋ ਵਿੱਚ ਮੁਰੰਮਤ ਲਈ ਭੇਜਿਆ। ਪੋਲੋ ਕਾਰ ਦੀ ਕੀਮਤ ਕਰੀਬ 11 ਲੱਖ ਰੁਪਏ ਹੈ ਪਰ ਰਿਪੇਅਰਿੰਗ ਸੈਂਟਰ ਤੋਂ 22 ਲੱਖ ਰੁਪਏ ਦਾ ਬਿੱਲ ਭੇਜਿਆ ਗਿਆ। ਇਸ ਤੋਂ ਅਨਿਰੁਧ ਗਣੇਸ਼ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ: Shocking: ਜ਼ਮੀਨ ਤੋਂ ਕੀਤੀ ਫਾਇਰਿੰਗ, 3500 ਫੁੱਟ ਦੀ ਉਚਾਈ 'ਤੇ ਹਵਾਈ ਜਹਾਜ਼ 'ਚ ਬੈਠੇ ਵਿਅਕਤੀ ਨੂੰ ਲੱਗੀ ਗੋਲੀ

ਅਨਿਰੁਧ ਗਣੇਸ਼ ਨੇ ਦੱਸਿਆ ਕਿ ਉਨ੍ਹਾਂ ਦੀ ਕਾਰ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈ। ਇਸ ਤੋਂ ਬਾਅਦ ਉਸ ਨੇ ਆਪਣੀ ਕਾਰ ਨੂੰ ਵ੍ਹਾਈਟਫੀਲਡ ਖੇਤਰ ਵਿੱਚ ਸਥਿਤ ਫਾਕਸਵੈਗਨ ਐਪਲ ਆਟੋ ਸੈਂਟਰ ਵਿੱਚ ਮੁਰੰਮਤ ਲਈ ਭੇਜਣਾ ਸੀ। ਉਸ ਨੇ ਦੱਸਿਆ ਕਿ ਕਰੀਬ 20 ਦਿਨਾਂ ਬਾਅਦ ਸੇਵਾ ਕੇਂਦਰ ਨੇ ਉਸ ਨੂੰ 22 ਲੱਖ ਰੁਪਏ ਦਾ ਬਿੱਲ ਸੌਂਪ ਦਿੱਤਾ। ਇਸ ਸਬੰਧੀ ਉਨ੍ਹਾਂ ਬੀਮਾ ਕੰਪਨੀ ਨਾਲ ਵੀ ਸੰਪਰਕ ਕੀਤਾ। ਹੈਰਾਨੀ ਦੀ ਗੱਲ ਹੈ ਕਿ ਸੇਵਾ ਕੇਂਦਰ ਨੇ ਖਰਾਬ ਹੋਈ ਕਾਰ ਦੇ ਦਸਤਾਵੇਜ਼ ਤਿਆਰ ਕਰਨ ਦੇ ਬਦਲੇ ਉਸ ਤੋਂ 44,840 ਰੁਪਏ ਦੀ ਮੰਗ ਕੀਤੀ।

ਅਨਿਰੁਧ ਗਣੇਸ਼ ਨੇ ਫ਼ੋਕਸਵੈਗਨ ਮੈਨੇਜਮੈਂਟ ਨੂੰ ਦੁਬਾਰਾ ਇੱਕ ਈ-ਮੇਲ ਭੇਜ ਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾਇਆ। ਇਸ ਤੋਂ ਬਾਅਦ ਕੰਪਨੀ ਨੇ 5000 ਰੁਪਏ ਵਿੱਚ ਮਾਮਲਾ ਨਿਪਟਾਇਆ। ਇਸ ਦੌਰਾਨ ਕਾਰ ਮਾਲਕ ਅਨਿਰੁਧ ਗਣੇਸ਼ ਦੁਚਿੱਤੀ ਵਿੱਚ ਪਿਆ ਹੋਇਆ ਸੀ। ਦੱਸ ਦਈਏ ਕਿ ਬੈਂਗਲੁਰੂ 'ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਵਾਹਨ ਪਾਣੀ ਵਿੱਚ ਡੁੱਬ ਗਏ। ਇਸ ਨੇ ਬਹੁਤ ਨੁਕਸਾਨ ਕੀਤਾ।

ਟਾਪ ਹੈਡਲਾਈਨ

Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ
Life Hacks: ਡੁੱਬਦੀ ਕਾਰ ਜਾਂ ਡਿੱਗਦੀ ਲਿਫਟ! ਇਹ 4 ਟ੍ਰਿਕਸ ਬਚਾ ਸਕਦੀਆਂ ਹਨ ਤੁਹਾਡੀ ਜਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
Amarnath Yatra 2026:ਜੇਕਰ ਬਿਨਾਂ ਰਜਿਸਟ੍ਰੇਸ਼ਨ ਦੇ ਅਮਰਨਾਥ ਪਹੁੰਚ ਗਏ ਤਾਂ ਕੀ ਹੋਵੇਗਾ? ਹੁਣੇ ਜਾਣ ਲਓ, ਨਹੀਂ ਤਾਂ ਬਾਅਦ ਵਿੱਚ ਪਛਤਾਓਗੇ।
Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।
Train News: ਕੀ ਤੁਸੀਂ ਆਪਣੀ ਰੇਲਗੱਡੀ ਟਿਕਟ ਵਿੱਚ ਬਦਲਾਅ ਕਰਨਾ ਚਾਹੁੰਦੇ ਹੋ? ਪਤਾ ਕਰੋ ਕਿ ਕੀ ਬਦਲਿਆ ਜਾ ਸਕਦਾ ਹੈ ਅਤੇ ਕੀ ਨਹੀਂ।

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
Fertility Diet: ਮਾਂ ਬਣਨ 'ਚ ਆ ਰਹੀ ਦਿੱਕਤ ਤਾਂ ਅੱਜ ਹੀ ਖਾਣੇ 'ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਘਰ 'ਚ ਛੇਤੀ ਹੀ ਆਉਣਗੀਆਂ ਖੁਸ਼ੀਆਂ
 Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
Khanna 'ਚ ਹਾਈਵੋਲਟੇਜ ਡਰਾਮਾ, ਕਾਊਂਟਰ ਇੰਟੈਲੀਜੈਂਸ ਦੀ ਟੀਮ ਨੂੰ ਦੇਖ ਛੱਤ ਤੇ ਚੜ੍ਹਿਆ ਨੌਜਵਾਨ 
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਆਰਮੀ ਦੇ ਟਰੱਕ ਨੇ 5ਵੀਂ ਦੀ ਵਿਦਿਆਰਥਣ ਨੂੰ ਦਰੜਿਆ, ਬੱਸ ਦਾ ਕਰ ਰਹੀ ਸੀ ਇੰਤਜ਼ਾਰ; ਮੱਚਿਆ ਚੀਕ ਚੀਹਾੜਾ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
ਬਾਲੀਵੁੱਡ ਦੀ ਇਸ ਕੁਆਰੀ ਅਦਾਕਾਰਾ ਨੇ 30 ਦੀ ਉਮਰ 'ਚ ਲਿਆ ਅਜਿਹਾ ਫ਼ੈਸਲਾ, ਹਰ ਕੋਈ ਰਹਿ ਗਿਆ ਹੈਰਾਨ
Embed widget