Viral Video: ਦੁਨੀਆ ਭਰ 'ਚ ਰੋਜ਼ਾਨਾ ਸੈਂਕੜੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ 'ਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕਦੇ ਓਵਰਸਪੀਡਿੰਗ, ਕਦੇ ਓਵਰਟੇਕ ਕਰਨ, ਕਦੇ ਲਾਪਰਵਾਹੀ ਕਾਰਨ ਅਤੇ ਕਦੇ ਧਿਆਨ ਭਟਕਣ ਕਾਰਨ ਹਾਦਸੇ ਵਾਪਰਦੇ ਹਨ। ਸੜਕ ਹਾਦਸਿਆਂ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਮਨ 'ਚ ਡਰ ਪੈਦਾ ਹੁੰਦਾ ਹੈ। ਇੱਕ ਦੀ ਗ਼ਲਤੀ ਦਾ ਖ਼ਮਿਆਜ਼ਾ ਦੂਜੇ ਨੂੰ ਭੁਗਤਣਾ ਪੈਂਦਾ ਹੈ। ਇਨ੍ਹੀਂ ਦਿਨੀਂ ਇੱਕ ਵਾਰ ਫਿਰ ਇੰਟਰਨੈੱਟ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਤੇਜ਼ ਰਫਤਾਰ ਕਾਰ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਕੇ ਕਈ ਕਿਲੋਮੀਟਰ ਤੱਕ ਘਸੀਟ ਕੇ ਲੈ ਗਈ।
ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਬਾਈਕ ਕਾਰ ਦੇ ਹੇਠਾਂ ਫਸਿਆ ਹੋਇਆ ਹੈ ਅਤੇ ਡਰਾਈਵਰ ਉਸ ਨੂੰ ਘਸੀਟ ਰਿਹਾ ਹੈ। ਖਿੱਚੇ ਜਾਣ ਕਾਰਨ ਬਾਈਕ ਨੂੰ ਅੱਗ ਲੱਗ ਗਈ ਹੈ। ਪਰ ਫਿਰ ਵੀ ਕਾਰ ਉਸੇ ਰਫ਼ਤਾਰ ਨਾਲ ਚੱਲ ਰਹੀ ਹੈ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ ਕਾਰ ਬਾਈਕ ਨੂੰ ਇਸ ਤਰ੍ਹਾਂ 10 ਕਿਲੋਮੀਟਰ ਤੱਕ ਘਸੀਟਦੀ ਰਹੀ। ਡਰਾਈਵਰ ਨੂੰ ਇਹ ਵੀ ਪਤਾ ਨਹੀਂ ਸੀ ਕਿ ਕਾਰ ਦੇ ਪਹੀਏ ਵਿੱਚ ਕੋਈ ਬਾਈਕ ਫਸ ਗਿਆ ਹੈ।
ਇਹ ਵੀ ਪੜ੍ਹੋ: Viral Video: ਪਿਆਰ ਵਿੱਚ ਪਾਗਲ ਆਦਮੀ! ਆਪਣੀ ਛਾਤੀ ਦੇ ਵਾਲ ਕੱਢ ਕੇ ਗਰਲਫਰੈਂਡ ਲਈ ਬਣਾਇਆ ਸਿਰਹਾਣਾ, ਦੇਖੋ ਵੀਡੀਓ
ਇਹ ਘਟਨਾ ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਦੀ ਦੱਸੀ ਜਾ ਰਹੀ ਹੈ। ਤੇਜ਼ ਰਫਤਾਰ ਕਾਰ ਨੇ ਪਹਿਲਾਂ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ, ਫਿਰ ਬਾਈਕ ਨੂੰ ਘਸੀਟ ਕੇ 10 ਕਿਲੋਮੀਟਰ ਤੱਕ ਅੱਗੇ ਲੈ ਗਈ। ਕਾਰ ਦੇ ਪਿੱਛੇ ਚਲ ਰਹੇ ਕੁਝ ਲੋਕਾਂ ਨੇ ਘਟਨਾ ਦੀ ਵੀਡੀਓ ਬਣਾ ਲਈ। ਦੱਸਿਆ ਜਾ ਰਿਹਾ ਹੈ ਕਿ ਕਾਰ ਚਾਲਕ ਨੂੰ ਪੁਲਿਸ ਨੇ ਟੋਲ 'ਤੇ ਹਿਰਾਸਤ 'ਚ ਲੈ ਲਿਆ ਹੈ। ਅਜਿਹੇ ਸੜਕ ਹਾਦਸੇ ਦੀ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ। ਭਾਰਤ ਵਿੱਚ ਹਰ ਰੋਜ਼ ਕਈ ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗੁਆਉਂਦੇ ਹਨ।
ਇਹ ਵੀ ਪੜ੍ਹੋ: Viral Video: ਰੇਲਵੇ ਟ੍ਰੈਕ 'ਤੇ ਲਾਪਰਵਾਹੀ ਨਾਲ ਪੈਦਲ ਜਾ ਰਿਹਾ ਸੀ ਵਿਅਕਤੀ, ਅਚਾਨਕ ਇੱਕ ਖੂੰਖਾਰ ਬਾਘ ਆ ਗਿਆ ਸਾਹਮਣੇ... ਦੇਖੋ ਵੀਡੀਓ