Navjot Sidhu News: ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਜੇਲ੍ਹ ਵਿੱਚੋਂ ਬਾਹਰ ਆਉਣ ਮਗਰੋਂ ਯਾਤਰਾ 'ਤੇ ਹਨ। ਉਹ ਕੈਂਸਰ ਦੇ ਇਲਾਜ ਤੋਂ ਉਭਰ ਰਹੀ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਨਾਲ ਦੇਸ਼ ਦੇ ਵੱਖ-ਵੱਖ ਧਾਰਮਿਕ ਤੇ ਟੂਰਿਸਟ ਸਥਾਨਾਂ ਦੀ ਯਾਤਰਾ ਕਰ ਰਹੇ ਹਨ। ਕੈਂਸਰ ਦੇ ਇਲਾਜ ਦੌਰਾਨ ਉਹ ਉਨ੍ਹਾਂ ਨੂੰ ਕੀਮੋਥੈਰੇਪੀ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਉਨ੍ਹਾਂ ਦੇ ਮਨਪਸੰਦ ਸਥਾਨਾਂ 'ਤੇ ਲੈ ਕੇ ਜਾ ਰਹੇ ਹਨ।
ਹੁਣ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਸਮੇਤ ਤਾਮਿਲਨਾਡੂ ਦੇ ਸ਼ਹਿਰ ਕੋਇੰਬਟੂਰ ਪਹੁੰਚ ਗਏ ਹਨ ਜਿੱਥੇ ਉਹ ਸਦਗੁਰੂ ਨੂੰ ਵੀ ਮਿਲੇ। ਨਵਜੋਤ ਸਿੰਘ ਸਿੱਧੂ ਨੇ ਆਪਣੀ ਯਾਤਰਾ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਸਿੱਧੂ ਨੇ ਇੱਕ ਮੈਸੇਜ ਵੀ ਲਿਖਿਆ, ਜਿਸ ਵਿੱਚ ਲਿਖਿਆ- ਜਿੰਮੇਵਾਰੀ ਤੁਹਾਨੂੰ ਬਿਹਤਰ ਜਾਂ ਕੜਵਾ ਬਣਾਉਂਦੀ ਹੈ… ਇਹ ਜਿੰਮੇਵਾਰੀ ਤੁਹਾਡਾ ਵਿਕਾਸ ਕਰਦੀ ਹੈ ਜਾਂ ਤੁਹਾਨੂੰ ਤਬਾਹ ਕਰ ਦਿੰਦੀ ਹੈ!!
ਸਦਗੁਰੂ ਦਾ ਸੱਦਾ-ਜ਼ਿੰਮੇਵਾਰੀ ਨਾਲ ਧਰਮ ਦੀ ਅਗਵਾਈ ਕਰੇਗਾ... ਇੱਕ ਅਜਿਹੀ ਲਹਿਰ ਜੋ ਇਸ ਦੇਸ਼ ਨੂੰ ਇੱਕ ਬਿਹਤਰ ਭਲਕ ਵੱਲ ਬਦਲ ਦੇਵੇਗੀ!!
ਨਵਜੋਤ ਸਿੰਘ ਸਿੱਧੂ ਸਦਗੁਰੂ ਦੁਆਰਾ ਸਥਾਪਤ ਈਸ਼ਾ ਫਾਊਂਡੇਸ਼ਨ ਵਿੱਚ ਸਮਾਂ ਬਤੀਤ ਕਰ ਰਹੇ ਹਨ। ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ, ਬੇਟੀ ਰਾਬੀਆ ਤੇ ਬੇਟਾ ਕਰਨ ਵੀ ਈਸ਼ਾ ਫਾਊਂਡੇਸ਼ਨ ਵਿੱਚ ਯੋਗਾ ਥੈਰੇਪੀ ਲੈ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਈਸ਼ਾ ਸੈਂਟਰ ਦੀ ਨਰਸਰੀ ਦਾ ਵੀ ਦੌਰਾ ਕੀਤਾ। ਹਰ ਰੋਜ਼ ਉਹ ਸਦਗੁਰੂ ਨੂੰ ਮਿਲ ਰਹੇ ਹਨ ਤੇ ਉਨ੍ਹਾਂ ਦੇ ਪ੍ਰਵਚਨ ਵੀ ਸੁਣ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ