ਕੋਰੋਨਾਵਾਇਰਸ ਦੌਰਾਨ ਜਿਥੇ ਦੁਨੀਆ ਭਰ ਦੇ ਦੇਸ਼ਾਂ ਦੀ ਆਰਥਿਕਤਾ ਨੂੰ ਵੱਡਾ ਝਟਕਾ ਲੱਗਿਆ ਹੈ ਅਤੇ ਲੋਕ ਆਪਣੀਆਂ ਨੌਕਰੀਆਂ 'ਚ ਸੰਕਟ ਦਾ ਸਾਹਮਣਾ ਕਰ ਰਹੇ ਹਨ।ਉਥੇ ਹੀ ਇੱਕ ਚੀਨੀ ਕੰਪਨੀ ਨੇ ਆਪਣੇ ਸਾਰੇ ਕਰਮਚਾਰੀਆਂ ਨੂੰ ਉੱਚ ਮੁਨਾਫ਼ਾ ਹੋਣ ਤੇ 4116 ਕਾਰਾਂ ਤੋਹਫ਼ੇ ਵਜੋਂ ਦਿੱਤੀਆਂ ਹਨ।

ਪੰਜ ਸਾਲਾਂ ਲਈ ਉਪਲਬਧ ਰਹਿਣਗੀਆਂ ਇਹ ਸਹੂਲਤਾਂ
ਇੰਨਾ ਹੀ ਨਹੀਂ, ਚੀਨੀ ਕੰਪਨੀ ਜਿਆਂਗਸੀ ਵੈਸਟ ਡਿਆਜੂ ਆਇਰਨ ਅਤੇ ਸਟੀਲ ਕਾਰਪੋਰੇਸ਼ਨ ਕੰਪਨੀ ਨੇ ਫੈਸਲਾ ਲਿਆ ਹੈ ਕਿ ਉਹ ਪੰਜ ਸਾਲਾਂ ਲਈ ਆਟੋ ਬੀਮਾ, ਵਾਹਨ ਟੈਕਸ ਅਤੇ ਨੰਬਰ ਪਲੇਟਾਂ ਦਾ ਭੁਗਤਾਨ ਵੀ ਕਰੇਗੀ।

ਕੰਪਨੀ ਦੇ ਅਧਿਕਾਰੀਆਂ ਨੇ ਕਿਹਾ ਕਿ ਧੰਨਵਾਦ ਕਰਨ ਵਜੋਂ ਆਪਣੇ ਕਰਮਚਾਰੀਆਂ ਨੂੰ ਤੌਹਫੇ ਦੇਣ ਦਾ ਇਹ ਢੁਕਵਾਂ ਸਮਾਂ ਹੈ। ਕੰਪਨੀ ਨੇ ਕਿਹਾ ਕਿ ਅਸੀਂ ਲਗਾਤਾਰ ਪੰਜ ਸਾਲਾਂ ਤੋਂ ਭਾਰੀ ਮੁਨਾਫਾ ਕਮਾਇਆ ਹੈ ਅਤੇ ਇਹ ਸਾਰਾ ਕੁਝ ਸਾਡੇ ਮਿਹਨਤੀ ਕਰਮਚਾਰੀਆਂ ਦੇ ਕਾਰਨ ਹੋਇਆ ਹੈ।

ਕੰਪਨੀ ਨੇ ਕਿਹਾ ਕਿ ਉਹ ਅਜਿਹਾ ਸਮਾਗਮ ਕਰਨਾ ਚਾਹੁੰਦੀ ਸੀ ਜਿਸ ਨੂੰ ਪੂਰਾ ਵਿਸ਼ਵ ਯਾਦ ਕਰੇ ਅਤੇ ਹੁਣੇ ਇਹ ਖ਼ਬਰ ਚੀਨੀ ਮੀਡੀਆ ਦੇ ਨਾਲ-ਨਾਲ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ਬਣ ਰਹੀ ਹੈ। ਇਸ 'ਤੇ ਲੋਕਾਂ ਦਾ ਕਹਿਣਾ ਹੈ ਕਿ ਦੁਨੀਆ ਦੀਆਂ ਜ਼ਿਆਦਾਤਰ ਕੰਪਨੀਆਂ ਕਰਮਚਾਰੀਆਂ ਨੂੰ ਬੋਝ ਸਮਝ ਰਹੀਆਂ ਹਨ, ਪਰ ਇਸ ਕੰਪਨੀ ਨੇ ਬੋਨਸ ਦੇ ਕੇ ਹੈਰਾਨ ਕਰ ਦਿੱਤਾ ਹੈ।

ਕਾਰਾਂ ਦੀ ਕੀਮਤ 540 ਕਰੋੜ ਰੁਪਏ
ਇਨ੍ਹਾਂ 4116 ਕਾਰਾਂ ਵਿਚੋਂ 2933 ਜਿਆਂਗਲਿੰਗ ਫੋਰਡ ਟੈਰੀਟਰੀ ਕਾਰਾਂ ਅਤੇ 1183 FAW- ਵੋਲਕਸਵੈਗਨ ਮਗਟਨ ਕਾਰਾਂ ਹਨ। ਇਨ੍ਹਾਂ ਸਾਰੀਆਂ ਕਾਰਾਂ ਦੀ ਕੀਮਤ ਲਗਭਗ 500 ਮਿਲੀਅਨ ਯੂਆਨ ($ 74 ਮਿਲੀਅਨ ਜਾਂ 540 ਕਰੋੜ ਰੁਪਏ) ਹੈ।

Car loan Information:

Calculate Car Loan EMI