ਪੜਚੋਲ ਕਰੋ
Advertisement
ਵਿਆਹੁਤਾ ਜੀਵਨ 'ਚ ਭੰਗ ਦੇ ਫਾਇਦੇ ਜਾਣ ਰਹਿ ਜਾਓਂਗੇ ਦੰਗ, ਤਾਜ਼ਾ ਖੋਜ 'ਚ ਵੱਡਾ ਖੁਲਾਸਾ
ਸਪਰਮ ਕਾਊਂਟ ਵਧਾਉਣੀ ਹੈ ਤੇ ਦੂਰ ਕਰਨੀ ਹੈ ਇਨਫਰਟਿਲਿਟੀ ਦੀ ਸਮੱਸਿਆ ਤਾਂ ਇੱਕ ਵਾਰ ਮਾਰੀਜੁਆਨਾ ਦਾ ਸੇਵਨ ਕਰਨਾ ਲਾਹੇਵੰਦ ਹੁੰਦਾ ਹੈ। ਜੀ ਹਾਂ, ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਹਾਲ ਹੀ ਵਿੱਚ ਕੀਤੀ ਖੋਜ ਵਿੱਚ ਪਾਇਆ ਗਿਆ ਹੈ ਕਿ ਮਾਰੀਜੁਆਨਾ ਯਾਨੀ ਭੰਗ ਮਰਦਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ।
ਖੋਜ ਵਿੱਚ ਪਾਇਆ ਗਿਆ ਹੈ ਕਿ ਜਿਹੜੇ ਮਰਦ ਇੱਕ ਵਾਰ ਭੰਗ ਦਾ ਸੂਟਾ ਲਾਉਂਦੇ ਹਨ, ਉਸ ਦਾ ਸਕਾਰਾਤਮਕ ਪ੍ਰਭਾਵ ਨਾ ਸਿਰਫ ਸਪਰਮ 'ਤੇ ਪੈਂਦਾ ਹੈ ਬਲਕਿ ਉਨ੍ਹਾਂ ਦੀ ਪ੍ਰਜਨਨ ਸਮਰੱਥਾ 'ਤੇ ਵੀ ਅਸਰ ਪਿਆ ਹੈ। ਖੋਜ ਮੁਤਾਬਕ ਮਾਰੀਜੁਆਨਾ ਨੂੰ ਹੁਣ ਤਕ ਪੁਰਸ਼ਾਂ ਦੀ ਘੱਟ ਪ੍ਰਜਨਨ ਸਮਰੱਥਾ ਦਾ ਕਾਰਨ ਮੰਨਿਆ ਜਾਂਦਾ ਸੀ, ਪਰ ਅਜਿਹਾ ਨਹੀਂ ਹੈ।
ਹਾਰਵਰਡ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਾਇਆ ਹੈ ਕਿ ਜਿਹੜੇ ਮਰਦ ਭੰਗ ਨੂੰ ਕਿਸੇ ਨਾਲ ਕਿਸੇ ਰੂਪ ਵਿੱਚ ਗ੍ਰਹਿਣ ਕਰਦੇ ਹਨ ਉਨ੍ਹਾਂ ਦਾ ਸਪਰਮ ਕਾਊਂਟ ਤੇ ਟੈਸਟੋਸਟੇਰੋਨ ਪੱਧਰ ਹੋਰਨਾਂ ਮਰਦਾਂ ਦੇ ਮੁਕਾਬਲੇ ਕਿਤੇ ਵੱਧ ਹੈ। ਖੋਜ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਜੇਕਰ ਮਾਰੀਜੁਆਨਾ ਦਾ ਸੇਵਨ ਜਿੰਨਾ ਜ਼ਿਆਦਾ ਕੀਤਾ ਜਾਵੇ ਤਾਂ ਓਨਾ ਹੀ ਟੈਸਟੋਸਟੇਰੋਨ ਪੱਧਰ ਵਧਦਾ ਹੈ।
ਪਰ ਖੋਜਕਾਰਾਂ ਨੇ ਇਸ ਦੀ ਚੇਤਾਵਨੀ ਵੀ ਦਿੱਤੀ ਹੈ ਕਿ ਭੰਗ ਦਾ ਸੇਵਨ ਆਪਣੇ ਜ਼ੋਖ਼ਮ 'ਤੇ ਕੀਤਾ ਜਾਵੇ, ਕਿਉਂਕਿ ਸਰੀਰ ਨੂੰ ਇਸ ਦੇ ਹੋਰ ਨਕਾਰਾਤਮਕ ਪ੍ਰਭਾਵ ਵੀ ਹਨ। ਇਹ ਖੋਜ ਫਰਟੀਲਿਟੀ ਕਲੀਨਿਕ 'ਤੇ ਆਉਣ ਵਾਲੇ 600 ਮਰਦਾਂ 'ਤੇ ਕੀਤੀ ਗਈ ਹੈ। ਖੋਜਕਾਰਾਂ ਨੇ ਇਹ ਵੀ ਪਾਇਆ ਕਿ ਸਪਰਮ ਕਾਊਂਟ ਵਧਾਉਣ ਜਾਂ ਫਰਟੀਲਿਟੀ ਬਿਹਤਰ ਹੋਣ ਨਾਲ ਇਹ ਜ਼ਰੂਰੀ ਨਹੀਂ ਕਿ ਤੁਸੀਂ ਯਕੀਨੀ ਤੌਰ 'ਤੇ ਪਿਤਾ ਬਣ ਜਾਓ, ਪਰ ਇਹ ਬੱਚਾ ਪੈਦਾ ਕਰਨ ਲਈ ਇੱਕ ਕਦਮ ਅੱਗੇ ਵਧਾ ਸਕਦਾ ਹੈ। ਖੋਜਕਾਰ ਇਹ ਵੀ ਕਹਿੰਦੇ ਹਨ ਕਿ ਅਸੀਂ ਲੋਕਾਂ ਨੂੰ ਭੰਗ ਦਾ ਸੇਵਨ ਕਰਨ ਲਈ ਪ੍ਰੇਰਿਤ ਨਹੀਂ ਕਰ ਰਹੇ। ਇਹ ਸਿਰਫ਼ ਵਿਅਕਤੀ 'ਤੇ ਨਿਰਭਰ ਕਰਦਾ ਹੈ। ਇਹ ਸਿਰਫ ਇੱਕ ਸੁਝਾਅ ਹੈ। ਹਾਲਾਂਕਿ, ਖੋਜਕਾਰ ਇਸ 'ਤੇ ਵੀ ਖੋਜ ਕਰ ਰਹੇ ਹਨ ਕਿ ਕਿਵੇਂ ਸਹੀ ਤਰੀਕੇ ਨਾਲ ਭੰਗ ਦੇ ਸੇਵਨ ਦਾ ਉਨ੍ਹਾਂ 'ਤੇ ਅਸਲ 'ਚ ਕੀ ਪ੍ਰਭਾਵ ਪਵੇਗਾ।
ਨੋਟ: ਇਹ ਖੋਜ ਦੇ ਦਾਅਵੇ ਹਨ ਤੇ 'ਏਬੀਪੀ ਸਾਂਝਾ' ਇਸ ਦੀ ਪੁਸ਼ਟੀ ਨਹੀਂ ਕਰਦਾ। ਅਮਲ ਕਰਨ ਤੋਂ ਪਹਿਲਾਂ ਆਪਣੇ ਮਾਹਰ ਜਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲਵੋ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement