ਕੰਡੋਮ 'ਚ ਲਾਲ ਮਿਰਚ ਦੀ ਚਟਨੀ ਦੀ ਵਰਤ ਰਹੇ ਲੋਕ, ਡਾਕਟਰਾਂ ਨੇ ਦਿੱਤੀ ਚਿਤਾਵਨੀ !
ਸੋਸ਼ਲ ਮੀਡੀਆ (Social Media) ਦੀ ਵਰਤੋਂ ਅੱਜਕੱਲ੍ਹ ਲਗਪਗ ਹਰ ਕੋਈ ਕਰਦਾ ਹੈ। ਇਹ ਅਜਿਹਾ ਪਲੇਟਫ਼ਾਰਮ ਬਣ ਗਿਆ ਹੈ ਜਿਸ 'ਤੇ ਲੋਕ ਕਈ ਤਰ੍ਹਾਂ ਦੀ ਜਾਣਕਾਰੀ ਵੀ ਸ਼ੇਅਰ ਕਰਦੇ ਹਨ।
Red Chilli Sauce In condom: ਸੋਸ਼ਲ ਮੀਡੀਆ (Social Media) ਦੀ ਵਰਤੋਂ ਅੱਜਕੱਲ੍ਹ ਲਗਪਗ ਹਰ ਕੋਈ ਕਰਦਾ ਹੈ। ਇਹ ਅਜਿਹਾ ਪਲੇਟਫ਼ਾਰਮ ਬਣ ਗਿਆ ਹੈ ਜਿਸ 'ਤੇ ਲੋਕ ਕਈ ਤਰ੍ਹਾਂ ਦੀ ਜਾਣਕਾਰੀ ਵੀ ਸ਼ੇਅਰ ਕਰਦੇ ਹਨ। ਪਰ ਤੁਸੀਂ ਕਈ ਵਾਰ ਸੁਣਿਆ ਹੋਵੇਗਾ ਕਿ ਇੰਟਰਨੈੱਟ 'ਤੇ ਮੌਜੂਦ ਹਰ ਜਾਣਕਾਰੀ ਸਹੀ ਨਹੀਂ ਹੁੰਦੀ ਤੇ ਇਸ ਬਾਰੇ ਕੋਈ ਸ਼ੱਕ ਵੀ ਨਹੀਂ ਹੈ।
ਹੁਣ ਡਾਕਟਰ ਏਰਿਮ ਚੌਧਰੀ ਨੇ ਲੋਕਾਂ ਨੂੰ ਇੱਕ ਨਵੀਂ ਕਿਸਮ ਦੀ ਜਾਣਕਾਰੀ ਦੀ ਅਸਲੀਅਤ ਦੱਸੀ ਹੈ ਜੋ ਇੰਟਰਨੈੱਟ 'ਤੇ ਟ੍ਰੈਂਡ ਕਰ ਰਹੀ ਹੈ। ਦਰਅਸਲ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕੰਡੋਮ 'ਚ ਰੈੱਡ ਹੌਟ ਸੌਸ ਦੀ ਵਰਤੋਂ ਕਰਨ ਦਾ ਟ੍ਰੈਂਡ ਚੱਲ ਰਿਹਾ ਹੈ, ਪਰ ਡਾਕਟਰਾਂ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ।
ਡਾ. ਏਰਿਮ ਚੌਧਰੀ (Dr Earim Chaudry) ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਭ ਅਵਸਥਾ ਨੂੰ ਰੋਕਣ ਲਈ ਗਲਤੀ ਨਾਲ ਕੰਡੋਮ 'ਚ ਸੌਸ ਪਾਉਣ ਵਾਲਾ ਟ੍ਰੈਂਡ ਫੌਲੋ ਨਾ ਕਰਨ। ਇਹ ਵਿਚਾਰ ਆਨਲਾਈਨ ਬਹੁਤ ਜ਼ਿਆਦਾ ਪ੍ਰਚਲਿਤ ਹੈ ਪਰ ਹੁਣ ਮੇਨਜ਼ ਹੈਲਥ ਪਲੇਟਫ਼ਾਰਮ ਦੇ ਡਾਇਰੈਕਟਰ ਡਾ. ਏਰਿਮ ਨੇ ਕਿਹਾ ਕਿ ਜੇਕਰ ਤੁਸੀਂ ਬੈੱਡਰੂਮ 'ਚ ਵੀ ਐਕਸਪੈਰੀਮੈਂਟ ਕਰਨਾ ਚਾਹੁੰਦੇ ਹੋ ਤਾਂ ਇਹ ਰੈੱਡ ਸੌਸ ਵਾਲਾ ਐਕਸਪੈਰੀਮੈਂਟ ਨਾ ਕਰੋ। ਉਨ੍ਹਾਂ ਕਿਹਾ ਕਿ ਆਪਣੇ ਪ੍ਰਾਈਵੇਟ ਪਾਰਟ 'ਚ ਲਾਲ ਮਿਰਚ ਵਾਲੀ ਸੌਸ ਲਗਾਉਣ ਐਕਸਾਈਮੈਂਟ ਘੱਟ ਤੇ ਦਰਦ ਵੱਧ ਹੋਵੇਗਾ।
ਡਾ. ਏਰਿਮ ਨੇ ਦੱਸਿਆ ਕਿ ਬੈੱਡਰੂਮ 'ਚ ਐਕਸਪੈਰੀਮੈਂਟ ਦੇ ਨਾਂ 'ਤੇ ਖਾਣ-ਪੀਣ ਦੀ ਵਰਤੋਂ ਕਰਨਾ ਆਮ ਗੱਲ ਹੈ ਪਰ ਇਹ ਸਪੱਸ਼ਟ ਹੈ ਕਿ ਤੁਸੀਂ ਲਾਲ ਮਿਰਚ ਦੀ ਚਟਨੀ ਦੀ ਵਰਤੋਂ ਨਹੀਂ ਕਰਨਾ ਚਾਹੋਗੇ। ਹੌਟ ਸੌਸ 'ਚ ਮੌਜੂਦ ਕੈਮੀਕਲ ਨਾਲ ਤੁਸੀਂ ਬਹੁਤ ਜਲਣ ਮਹਿਸੂਸ ਕਰੋਗੇ। ਇਸ ਕਾਰਨ ਤੁਹਾਨੂੰ ਬਹੁਤ ਜ਼ਿਆਦਾ ਦਰਦ ਤੇ ਜਲਨ ਹੋ ਸਕਦਾ ਹੈ। ਮਰਦਾਂ ਦੇ ਗੁਪਤ ਅੰਗ 'ਚ ਕਰੀਬ 4 ਹਜ਼ਾਰ ਨਸਾਂ ਹੁੰਦੀਆਂ ਹਨ। ਇਸ ਤੋਂ ਇਲਾਵਾ ਔਰਤਾਂ ਦੇ ਗੁਪਤ ਅੰਗ 'ਚ ਵੀ ਦੁੱਗਣੀਆਂ ਨਸਾਂ ਹੁੰਦੀਆਂ ਹਨ। ਅਜਿਹੇ 'ਚ ਲਾਲ ਮਿਰਚ ਦੀ ਸੌਸ ਪਾਉਣ ਨਾਲ ਹੋਣ ਵਾਲੇ ਦਰਦ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ।
ਟ੍ਰੈਂਡ ਮੁਤਾਬਕ ਲਾਲ ਚਟਨੀ 'ਚ ਅਜਿਹੇ ਕੈਮੀਕਲ ਹੁੰਦੇ ਹਨ, ਜਿਸ ਕਾਰਨ ਸਪਰਮ ਮਰ ਜਾਂਦੇ ਹਨ। ਇਸ ਨਾਲ ਗਰਭਵਤੀ ਹੋਣ ਦੀ ਹਰ ਸੰਭਾਵਨਾ ਖ਼ਤਮ ਹੋ ਜਾਂਦੀ ਹੈ। ਇਸ ਕਾਰਨ ਬਹੁਤ ਸਾਰੇ ਲੋਕ ਇਸ ਰੁਝਾਨ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਇਸ ਦੇ ਨਤੀਜੇ ਭਿਆਨਕ ਨਿਕਲ ਰਹੇ ਹਨ। ਇਸ ਕਰਕੇ ਇਸ ਟ੍ਰੈਂਡ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Coronavirus Cases Today: ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 2 ਲੱਖ 71 ਹਜ਼ਾਰ ਤੋਂ ਵੱਧ ਨਵੇਂ ਕੇਸ, 7743 ਲੋਕਾਂ ਨੂੰ ਓਮੀਕਰੋਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490