ਪੜਚੋਲ ਕਰੋ
Advertisement
ਅਮਰੀਕਾ 'ਚ ਭਾਰਤੀ ਗਾਂ ਦੇ ਗੋਹੇ ਦੀ ਧੂਮ, ਲੋਕ ਬੜੇ ਚਾਅ ਨਾਲ ਖਰੀਦ ਰਹੇ
ਇੱਕ ਕਲਿੱਕ ਨਾਲ ਇੰਟਰਨੈੱਟ 'ਤੇ ਹਰ ਚੀਜ ਜੋ ਤੁਹਾਨੂੰ ਚਾਹੀਦੀ ਹੈ, ਉਪਲਬਧ ਹੁੰਦੀ ਹੈ। ਇਸ ਕੜੀ 'ਚ ਗਾਂ ਦੇ ਗੋਹੇ ਤੋਂ ਬਣਨ ਵਾਲੀਆਂ ਪਾਥੀਆਂ (ਕਾਊ ਡੰਗ ਕੇਕ) ਨਾਂ ਸ਼ਾਮਲ ਕੀਤਾ ਗਿਆ ਹੈ। ਜੀ ਹਾਂ, ਹੁਣ ਗੋਹੇ ਦੀਆਂ ਪਾਥੀਆਂ ਆਨਲਾਈਨ ਵਿਕ ਰਹੀਆਂ ਹਨ।
ਨਵੀਂ ਦਿੱਲੀ: ਇੱਕ ਕਲਿੱਕ ਨਾਲ ਇੰਟਰਨੈੱਟ 'ਤੇ ਹਰ ਚੀਜ ਜੋ ਤੁਹਾਨੂੰ ਚਾਹੀਦੀ ਹੈ, ਉਪਲਬਧ ਹੁੰਦੀ ਹੈ। ਇਸ ਕੜੀ 'ਚ ਗਾਂ ਦੇ ਗੋਹੇ ਤੋਂ ਬਣਨ ਵਾਲੀਆਂ ਪਾਥੀਆਂ (ਕਾਊ ਡੰਗ ਕੇਕ) ਨਾਂ ਸ਼ਾਮਲ ਕੀਤਾ ਗਿਆ ਹੈ। ਜੀ ਹਾਂ, ਹੁਣ ਗੋਹੇ ਦੀਆਂ ਪਾਥੀਆਂ ਆਨਲਾਈਨ ਵਿਕ ਰਹੀਆਂ ਹਨ। ਖੈਰ ਭਾਰਤ 'ਚ ਇਹ ਪਹਿਲਾਂ ਤੋਂ ਹੀ ਆਨਲਾਈਨ ਮਾਰਕੀਟ 'ਚ ਹਨ ਪਰ ਹੁਣ ਇਹ ਅਮਰੀਕਾ 'ਚ ਵੀ ਵਿਕ ਰਹੀਆਂ ਹਨ। ਇਸ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਨਿਊਜਰਸੀ ਦੇ ਪੱਤਰਕਾਰ ਨੇ ਸਟੋਰ ਬਾਰੇ ਪੋਸਟ ਕੀਤਾ ਜੋ ਪਾਥੀਆਂ 2.99 ਡਾਲਰ 'ਚ ਵੇਚਦਾ ਹੈ। ਜਿਵੇਂ ਹੀ ਇਹ ਪੋਸਟ ਵਾਇਰਲ ਹੋਈ ਲੋਕਾਂ ਨੇ ਇਸ 'ਚ ਆਪਣੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ।
ਆਨਲਾਈਨ ਦੁਕਾਨਾਂ 'ਤੇ ਹਲਦੀ ਵਾਲਾ ਦੁੱਧ, ਦੇਸੀ ਨਾਰੀਅਲ ਵੇਚਣ ਤੋਂ ਬਾਅਦ, ਲੋਕ 'ਪਾਥੀਆਂ' ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। 10 ਪਾਥੀਆਂ ਨੂੰ ਸੁੰਦਰ ਕਵਰਾਂ 'ਚ ਪੈਕ ਕੀਤਾ ਹੋਇਆ ਹੈ। ਇਸ ਦੀ ਕੀਮਤ 215 ਡਾਲਰ ਰੱਖੀ ਗਈ ਹੈ। ਫਲਿਪਕਾਰਟ ਤੇ ਐਮਜ਼ੋਨ ਦੀ ਸੂਚੀ ਮੁਤਾਬਕ ਇਹ ਰਕਮ ਬਹੁਤ ਸਸਤੀ ਹੈ। ਪਾਥੀਆਂ ਦੇ ਕਵਰ 'ਤੇ ਭਾਰਤ ਦੇ ਉਤਪਾਦ ਦਾ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕਵਰ 'ਤੇ ਚਿਤਾਵਨੀ ਦਿੱਤੀ ਗਈ ਹੈ ਕਿ ਇਹ ਖਾਣ ਲਈ ਨਹੀਂ ਬਲਕਿ ਧਾਰਮਿਕ ਗਤੀਵਿਧੀਆਂ ਲਈ ਹੈ।
'ਕੇਕ' ਨੂੰ 'ਭਾਰਤ ਦਾ ਉਤਪਾਦ' ਦੱਸਿਆ ਗਿਆ ਹੈ। ਵਿਦੇਸ਼ਾਂ 'ਚ ਰਹਿੰਦੇ ਭਾਰਤੀ ਵਿਦੇਸ਼ੀ ਗਾਵਾਂ 'ਚ ਵਿਸ਼ਵਾਸ ਨਹੀਂ ਕਰਨਗੇ। ਹਿੰਦੂ ਗਾਂ ਨੂੰ ਪਵਿੱਤਰ ਮੰਨਦੇ ਹਨ।
Follow ਅਜ਼ਬ ਗਜ਼ਬ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਪੰਜਾਬ
ਪੰਜਾਬ
Advertisement