ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਾਂ ਨੂੰ ਸਭ ਤੋਂ ਚਲਾਕ ਪੰਛੀ ਮੰਨਿਆ ਜਾਂਦਾ ਹੈ। ਹਾਲਾਂਕਿ ਇਸ ਪੰਛੀ ਦੀ ਖੋਪੜੀ ਦਾ ਦਿਮਾਗ ਬਹੁਤ ਛੋਟਾ ਹੈ, ਪਰ ਇਹ ਜ਼ੀਰੋ ਦੇ ਅਰਥ ਨੂੰ ਵੀ ਸਮਝਦਾ ਹੈ। ਇਹ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ। ਜਦਕਿ, ਨਾ ਤਾਂ ਇਸ ਪੰਛੀ ਨੂੰ ਸਿਖਲਾਈ ਦਿੱਤੀ ਗਈ ਹੈ ਤੇ ਨਾ ਹੀ ਜ਼ੀਰੋ ਬਾਰੇ ਸਿਖਾਇਆ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਹ ਕਿਵੇਂ ਸੰਭਵ ਹੋ ਸਕਦਾ ਹੈ ਕਿ ਕਾਂ ਵੀ ਜ਼ੀਰੋ ਬਾਰੇ ਸਮਝਦੇ ਹਨ। ਆਓ ਪਹਿਲਾਂ ਜ਼ੀਰੋ ਦੇ ਕੰਸੈਪਟ ਨੂੰ ਸਮਝੀਏ।
ਜ਼ੀਰੋ ਨੂੰ ਕਿਸੇ ਵੀ ਹੋਰ ਨੰਬਰ ਨਾਲ ਜੋੜਿਆ, ਘਟਾਇਆ ਜਾਵੇ, ਗੁਣਾ ਜਾਂ ਭਾਗ ਕੀਤਾ ਜਾਵੇ, ਪਰ ਜ਼ੀਰੋ ਕਦੇ ਖਤਮ ਨਹੀਂ ਹੁੰਦਾ। ਜਰਮਨੀ ਦੀ ਤੁਬਿਨਜੇਨ ਯੂਨੀਵਰਸਿਟੀ ਵਿੱਚ ਨਿਊਰੋਬਾਇਓਲੋਜੀ ਦੇ ਇੰਸਟੀਚਿਊਟ ਵਿੱਚ ਐਨੀਮਲ ਫਿਜ਼ਿਓਲੋਜੀ ਦੀ ਪ੍ਰੋਫੈਸਰ ਐਂਡਰਿਆ ਨੀਡਰ ਦਾ ਕਹਿਣਾ ਹੈ ਕਿ ਕੋਈ ਵੀ ਗਣਿਤ ਵਿਗਿਆਨੀ ਜ਼ੀਰੋ ਦੀ ਖੋਜ ਨੂੰ ਵੱਡੀ ਪ੍ਰਾਪਤੀ ਮੰਨਦਾ ਹੈ। ਹਾਲਾਂਕਿ, ਜ਼ੀਰੋ ਬਾਰੇ ਸਭ ਤੋਂ ਖਾਸ ਗੱਲ ਇਹ ਹੈ ਕਿ ਜ਼ੀਰੋ ਕਿਤੇ ਵੀ ਆਮ ਰੁਟੀਨ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਹੁੰਦਾ।
ਐਂਡਰੀਆ ਨੀਡਰ ਦਾ ਕਹਿਣਾ ਹੈ ਕਿ ਜ਼ੀਰੋ ਖਾਲੀਪਨ ਨੂੰ ਵੀ ਦਰਸਾਉਂਦਾ ਹੈ, ਪਰ ਕਾਵਾਂ ਦੇ ਸਬੰਧ ਵਿੱਚ ਇਹ ਬਿਲਕੁੱਲ ਵੱਖਰਾ ਹੈ। ਅਧਿਐਨ ਦੌਰਾਨ, ਜਿੰਨੀ ਵਾਰ ਅਸੀਂ ਕਾਵਾਂ ਦੇ ਦਿਮਾਗ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ, ਇਹ ਪਾਇਆ ਗਿਆ ਕਿ ਉਹ ਕਿਸੇ ਵੀ ਹੋਰ ਨੰਬਰ ਦੀ ਤਰ੍ਹਾਂ ਜ਼ੀਰੋ ਨੂੰ ਸਮਝਦੇ ਹਨ। ਕਾਵਾਂ ਦੀ ਦਿਮਾਗ ਦੀ ਗਤੀਵਿਧੀ ਤੋਂ ਇਹ ਸਪਸ਼ਟ ਹੈ ਕਿ ਉਹ ਇੱਕ ਤੋਂ ਪਹਿਲਾਂ ਜ਼ੀਰੋ ਨੂੰ ਸਮਝਦੇ ਹਨ।
ਦ ਜਰਨਲ ਆਫ਼ ਨਿਊਰੋ ਸਾਇੰਸ ਵਿਚ ਪ੍ਰਕਾਸ਼ਤ ਇਸ ਅਧਿਐਨ ਅਨੁਸਾਰ, ਵਿਗਿਆਨੀਆਂ ਨੇ ਕਾਵਾਂ ਦੇ ਦਿਮਾਗਾਂ ਦਾ ਅਧਿਐਨ ਕਰਨ ਲਈ ਦੋ ਪ੍ਰਯੋਗ ਕੀਤੇ ਸਨ ਤੇ ਇਸ ਲਈ ਦੋ ਨਰ ਕੈਰੀਅਨ ਕਾਂ ਸ਼ਾਮਲ ਕੀਤੇ ਗਏ। ਕਾਂ ਨੂੰ ਕੰਪਿਊਟਰ ਦੀ ਸਕ੍ਰੀਨ ਦੇ ਸਾਹਮਣੇ ਲੱਕੜ ਦੇ ਟੁਕੜੇ ਉੱਤੇ ਬਿਠਾਇਆ ਗਿਆ। ਹਰੇਕ ਤਜ਼ਰਬੇ ਵਿੱਚ, ਕਾਂ ਦੇ ਸਾਹਮਣੇ ਗ੍ਰੇਅ ਸਕ੍ਰੀਨ ਆਈ, ਜਿਸ ਵਿੱਚ ਜ਼ੀਰੋ ਤੇ ਚਾਰ ਕਾਲੇ ਡੋਟਸ ਇਕੱਠੇ ਨਿਕਲ ਕੇ ਸਾਹਮਣੇ ਆਏ।
ਇਸ ਤੋਂ ਬਾਅਦ ਕਾਂਵਾਂ ਨੂੰ ਹੋਰ ਨੰਬਰਾਂ ਦੇ ਨਾਲ ਵੀ ਬਿੰਦੀਆਂ ਦਿਖਾਈਆਂ ਗਈਆਂ। ਜਿਵੇਂ ਹੀ ਕਾਂ ਨੇ ਸਕ੍ਰੀਨ 'ਤੇ ਦੋ ਇੱਕੋ ਜਿਹੀਆਂ ਤਸਵੀਰਾਂ ਵੇਖੀਆਂ, ਉਹ ਤੁਰੰਤ ਸਕ੍ਰੀਨ 'ਤੇ ਚੁੰਜ ਮਾਰਨ ਲੱਗੇ ਜਾਂ ਉਸ ਚਿੱਤਰ ਨਾਲ ਆਪਣੇ ਸਿਰ ਹਿਲਾਉਂਦੇ। ਜੇ ਉਸ ਨੂੰ ਨੰਬਰ ਨਹੀਂ ਮਿਲਦਾ, ਤਾਂ ਉਹ ਚੁੱਪ ਕਰ ਕੇ ਬੈਠ ਜਾਂਦਾ।
2015 ਵਿੱਚ, ਕਾਵਾਂ ਉੱਤੇ ਇੱਕ ਅਧਿਐਨ ਕੀਤਾ ਗਿਆ ਸੀ, ਜਿਸ ਵਿੱਚ ਇਹ ਖੁਲਾਸਾ ਹੋਇਆ ਸੀ ਕਿ ਕਾਂ ਇਸੇ ਤਰ੍ਹਾਂ ਦੀਆਂ ਤਸਵੀਰਾਂ ਤੇ ਮੇਲ ਖਾਂਦੀਆਂ ਤਸਵੀਰਾਂ ਵਿੱਚ 75 ਫ਼ੀਸਦ ਦਾ ਫ਼ਰਕ ਸਮਝਦੇ ਹਨ। ਇਹ ਅਧਿਐਨ ਪ੍ਰੋਸੀਡਿੰਗ ਆਫ ਦ ਨੈਸ਼ਨਲ ਅਕੈਡਮੀ ਆਫ਼ ਸਾਇੰਸਜ਼ ਵਿੱਚ ਪ੍ਰਕਾਸ਼ਤ ਹੋਇਆ ਸੀ।
ਮਾਹਰਾਂ ਅਨੁਸਾਰ, ਪੰਛੀ ਸਭ ਕੁਝ ਨਜ਼ਦੀਕ ਰੱਖੀ ਚੀਜ਼ ਨੂੰ ਮਿਲਾ ਕੇ ਦੇਖਦੇ ਜਾਂ ਉਨ੍ਹਾਂ ਦੇ ਆਕਾਰ ਨੂੰ ਇਕੋ ਮੰਨਦੇ। ਇਸ ਪ੍ਰਕਿਰਿਆ ਨੂੰ 'ਨਿਊਰੋਮੇਡੀਕਲ ਡਿਸਟੈਂਸ ਇਫੈਕਟ' ਕਿਹਾ ਜਾਂਦਾ ਹੈ ਪਰ ਕਾਂ ਜ਼ੀਰੋ ਨੂੰ ਦੂਜੇ ਨੰਬਰਾਂ ਨਾਲੋਂ ਵੱਖ ਕਰਨ ਵਿਚ ਮਾਹਰ ਹਨ।
ਐਂਡਰੀਆ ਨੀਡਰ ਦਾ ਕਹਿਣਾ ਹੈ ਕਿ ਜਦੋਂ ਦੋਵੇਂ ਕਾਂ ਇੱਕ ਕੰਪਿਊਟਰ ਸਕ੍ਰੀਨ 'ਤੇ ਗੋਲ ਬਿੰਦੀਆਂ ਵੱਲ ਵੇਖ ਰਹੇ ਸਨ, ਤਾਂ ਇੱਕ ਦੇ ਦਿਮਾਗ 'ਚ 500 ਨਿਊਰੋਨ ਵਿੱਚੋਂ 233 ਤੇ ਦੂਸਰੇ ਦੇ 268 ਨਿਊਰੋਨ ਕਿਰਿਆਸ਼ੀਲ ਸਨ। ਜਿਵੇਂ ਹੀ ਸਕ੍ਰੀਨ 'ਤੇ ਜ਼ੀਰੋ ਤੋਂ ਇਲਾਵਾ ਹੋਰ ਅੰਕੜੇ ਦਿਖਾਈ ਦਿੱਤੇ, ਕਾਂ ਦੀ ਨਿਊਰੋਨ ਦੀ ਗਤੀਵਿਧੀ ਘੱਟ ਗਈ ਤੇ ਉਨ੍ਹਾਂ ਨੇ ਸਕ੍ਰੀਨ ਨੂੰ ਵੇਖਣਾ ਬੰਦ ਕਰ ਦਿੱਤਾ ਪਰ ਜਿਵੇਂ ਹੀ ਜ਼ੀਰੋ ਆਇਆ, ਉਹ ਦੁਬਾਰਾ ਕ੍ਰਿਆਸ਼ੀਲ ਹੋ ਗਏ। ਕਾਂ ਲਈ ਜ਼ੀਰੋ ਦਾ ਕੀ ਮਤਲਬ ਹੈ, ਇਹ ਸਪਸ਼ਟ ਨਹੀਂ ਹੋ ਸਕਦਾ, ਪਰ ਇਹ ਪੁਸ਼ਟੀ ਕੀਤੀ ਗਈ ਹੈ ਕਿ ਉਹ ਜ਼ੀਰੋ ਨੂੰ ਸਮਝਦੇ ਹਨ।